ਨਗਰ ਨਿਗਮ ਨੇ ਹਰ ਸੈਕਟਰ 'ਚ ਥਾਂ ਕੀਤੀ ਤੈਅ
ਚੰਡੀਗੜ੍ਹ : ਚੰਡੀਗੜ੍ਹ ’ਚ ਹੁਣ ਕਿਤੇ ਵੀ ਕੁੱਤਿਆਂ ਨੂੰ ਖਾਣਾ ਨਹੀਂ ਖਿਲ਼ਾ ਸਕੋਗੇ। ਜੇਕਰ ਅਜਿਹਾ ਕੀਤਾ ਗਿਆ ਤਾਂ ਨਗਰ ਨਿਗਮ ਜੁਰਮਾਨਾ ਲਗਾ ਸਕਦਾ ਹੈ। ਨਿਗਮ ਨੇ ਕੁੱਤਿਆਂ ਨੂੰ ਫੀਡ ਦੇਣ ਦੇ ਲਈ 200 ਥਾਵਾਂ ਫਿਕਸ ਕਰ ਦਿੱਤੇ ਹਨ। ਹਰ ਸੈਕਟਰ ’ਚ ਡੌਗ ਲਵਰਜ਼ ਨੂੰ 4 ਤੋਂ 5 ਥਾਵਾਂ ਮਿਲਣਗੇ। ਚੰਡੀਗੜ੍ਹ ਨਗਰ ਨਿਗਮ ਨੇ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਇਸ ਸਬੰਧ ’ਚ ਨਗਰ ਨਿਗਮ ਨੇ ਮਿਊਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਪੇਟ ਐਂਡ ਕਮਿਊਨਿਟੀ ਡੌਗ ਬਾਇਲਾਜ 2025 ਬਣਾ ਦਿੱਤੀ ਹੈ।
ਨਿਗਮ ਅਫ਼ਸਰਾਂ ਦਾ ਤਰਕ ਹੈ ਕਿ ਇਹ ਥਾਵਾਂ ਫੀਲਡ ਸਰਵੇ ਅਤੇ ਸੈਕਟਰ ਵਾਈਜ਼ ਮੁਲਾਂਕਣ ਕਰਕੇ ਤੈਅ ਕੀਤੀਆਂ ਗਈਆਂ ਹਨ। ਇਥੇ ਕੁੱਤਿਆਂ ਦੀ ਮੂਵਮੈਂਟ ਲੈ ਕੇ ਕਿਸੇ ਤਰ੍ਹਾਂ ਦੇ ਝਗੜੇ ਤੋਂ ਬਚਾਅ ਨੂੰ ਵੀ ਧਿਆਨ ’ਚ ਰੱਖਿਆ ਗਿਆ ਹੈ। ਡੌਗ ਫੀਡਿੰਗ ਦੇ 200 ਪੁਆਇੰਟ ਫਿਕਸ ਕਰਨ ਤੋਂ ਬਾਅਦ ਨਿਗਮ ਨੇ ਪ੍ਰੋਫਾਰਮਾ ਜਾਰੀ ਕੀਤਾ ਹੈ। ਇਸ ’ਚ ਲੋਕਾਂ, ਸੰਗਠਨਾਂ ਅਤੇ ਰੈਜੀਡੈਂਟ ਵੈਲਫੇਅਰ ਸੁਸਾਇਟੀ ਤੋਂ ਅਬਜੈਕਸ਼ਨ ਅਤੇ ਸੁਝਾਅ ਮੰਗੇ ਹਨ। ਨਿਗਮ ਦਾ ਕਹਿਣਾ ਹੈ ਕਿ ਉਹ 7 ਦਿਨਾਂ ਦੇ ਅੰਦਰ-ਅੰਦਰ ਇਨ੍ਹਾਂ ਥਾਵਾਂ ’ਤੇ ਆਪਣੇ ਸੁਝਾਅ, ਅਬਜੈਕਸ਼ਨ ਅਤੇ ਨਵੇਂ ਫੀਡਿੰਗ ਸਪੌਟ ਦੇ ਬਾਰੇ ’ਚ ਦੱਸ ਸਕਦੇ ਹਨ। ਜੇਕਰ ਕੋਈ ਨਵਾਂ ਸਪੌਸਟ ਦੱਸਿਆ ਜਾਂਦਾ ਹੈ ਤਾਂ ਉਸ ’ਚ ਇਹ ਵੀ ਦੱਸਣਾ ਹੋਵੇਗਾ ਕਿ ਉਹ ਜਗ੍ਹਾ ਕਿਉਂ ਸਹੀ ਹੈ। ਇਸ ’ਚ ਬੱਚਿਆਂ ਦੇ ਖੇਡਣ ਦੀ ਜਗ੍ਹਾ ਤੋਂ ਦੂਰੀ, ਟ੍ਰੈਫਿਕ ’ਚ ਪ੍ਰਾਬਲਮ ਨਾ ਹੋਣਾ, ਕੁੱਤਿਆਂ ਦੀ ਪਹਿਲਾਂ ਤੋਂ ਮੌਜੂਦਗੀ ਵਰਗੇ ਪੁਆਇੰਟ ਵੀ ਦੇਖਣੇ ਹੋਣਗੇ।
