
ਦੇਰ ਰਾਤ ਮੁਹਾਲੀ ਦਾ ਵੀ.ਵੀ.ਆਈ.ਪੀ ਇਲਾਕੇ ਹੋਮਲੈਂਡ ਸੁਸਾਇਟੀ ਦੇ ਬਾਹਰ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ
Mohali Firing News In Punjabi/ਮੁਹਾਲੀ - ਮੁਹਾਲੀ ਵਿਚ ਦੇਰ ਰਾਤ ਫਿਰ ਤੋਂ ਗੋਲੀਆਂ ਚੱਲੀਆਂ ਹਨ। ਤਾਜ਼ਾ ਮਾਮਲਾ ਮੁਹਾਲੀ ਦੇ ਹੋਮਲੈਂਡ ਸੁਸਾਇਟੀ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਤਾਬੜਤੋੜ ਗੋਲੀਆਂ ਚੱਲੀਆ ਹਨ। ਦੇਰ ਰਾਤ ਮੁਹਾਲੀ ਦਾ ਵੀ.ਵੀ.ਆਈ.ਪੀ ਇਲਾਕੇ ਹੋਮਲੈਂਡ ਸੁਸਾਇਟੀ ਦੇ ਬਾਹਰ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਵਿਚ ਪੰਜ ਰਾਉਂਡ ਫਾਇਰ ਕੀਤੇ ਗਏ। ਇਹ ਫਾਇਰਿੰਗ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ 'ਤੇ ਕੀਤੀ ਗਈ। ਉਹ ਦੋਵੇਂ ਸੁਸਾਇਟੀ ਦੇ ਗੇਟ ਨੰਬਰ 2 'ਤੇ ਖੜ੍ਹੇ ਸਨ।
ਤਿੰਨ ਤੋਂ ਚਾਰ ਗੱਡੀਆਂ ਵਿਚ ਆਏ ਲੋਕਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਫਾਇਰਿੰਗ ਕਰਨ ਵਾਲੇ ਵੀ ਇਸੇ ਸੁਸਾਇਟੀ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਦੀ ਮੁੱਢਲੀ ਜਾਂਚ ਵਿਚ ਚਾਰ ਵਿਅਕਤੀਆਂ ਦੀ ਪਛਾਣ ਹੋ ਗਈ ਹੈ। ਇਸ ਵਿੱਚ ਜਸਪ੍ਰੀਤ ਸੇਠੀ, ਚਰਨ ਸੋਹੀ, ਪਰਮਵੀਰ ਧਾਰੀਵਾਲ ਅਤੇ ਪੀਤਾ ਦੇ ਨਾਂ ਸਾਹਮਣੇ ਆ ਰਹੇ ਹਨ।
ਗੋਲੀਬਾਰੀ ਵਿੱਚ ਸੁਖਵਿੰਦਰ ਅਤੇ ਗੁਰਵਿੰਦਰ ਦਾ ਬਚਾਅ ਹੋ ਗਿਆ। ਇਹ ਸਾਰੀਆਂ ਗੋਲੀਆਂ ਕੰਧ ਵਿਚ ਵੱਜੀਆਂ। ਪੁਲਿਸ ਨੇ ਤਿੰਨ ਖੋਲ ਬਰਾਮਦ ਕੀਤੇ ਹਨ। ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ 7 ਫੇਸ ਸਥਿਤ ਐਸਓਸੀ ਦਫ਼ਤਰ ਵਿਚ ਬਿਠਾ ਦਿੱਤਾ ਸੀ ਤਾਂ ਜੋ ਉਨ੍ਹਾਂ ਨਾਲ ਮੁੜ ਕੋਈ ਘਟਨਾ ਨਾ ਵਾਪਰ ਸਕੇ। ਫਾਇਰਿੰਗ ਕਰਨ ਵਾਲੇ ਮੌਕੇ ਤੋਂ ਫਰਾਰ ਹਨ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਲੱਗੀ ਹੋਈ ਹੈ।
(For more Punjabi news apart from Mohali Firing News In Punjabi, stay tuned to Rozana Spokesman)