Lok Sabha Elections 2024: ਚੰਡੀਗੜ੍ਹ ’ਚ ਅਪਰਾਧਿਕ ਰਿਕਾਰਡ ਰੱਖਣ ਵਾਲਿਆਂ ’ਤੇ ਰੱਖੀ ਜਾ ਰਹੀ ਨਜ਼ਰ

By : BALJINDERK

Published : Apr 13, 2024, 6:24 pm IST
Updated : Apr 13, 2024, 6:24 pm IST
SHARE ARTICLE
ਚੰਡੀਗੜ੍ਹ ਵਿੱਚ ਪੁਲਿਸ ਮੁਲਾਜ਼ਮਾਂ ਦੀ ਮੀਟਿੰਗ।
ਚੰਡੀਗੜ੍ਹ ਵਿੱਚ ਪੁਲਿਸ ਮੁਲਾਜ਼ਮਾਂ ਦੀ ਮੀਟਿੰਗ।

Lok Sabha Elections 2024: SSP ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੀ ਮੀਟਿੰਗ, 3200 ਲਾਇਸੈਂਸੀ ਹਥਿਆਰ ਬਰਾਮਦ

Lok Sabha Elections 2024:  ਲੋਕ ਸਭਾ ਚੋਣਾਂ 2024 ਕਾਰਨ ਚੰਡੀਗੜ੍ਹ ਪੁਲਿਸ ਸੀਨੀਅਰ ਪੁਲਿਸ ਅਧਿਕਾਰੀ ਰੋਜ਼ਾਨਾ ਮੀਟਿੰਗਾਂ ਕਰ ਰਹੇ ਹਨ। ਇਸ ਤਹਿਤ ਅੱਜ  SSP ਕੰਵਰਦੀਪ ਕੌਰ ਨੇ ਸਮੂਹ DSP ਅਤੇ SHO ਸਮੇਤ ਸਾਰੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਅਪਰਾਧਿਕ ਰਿਕਾਰਡ ਰੱਖਣ ਵਾਲੇ ਵਿਅਕਤੀਆਂ ’ਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਤਾਂ ਜੋ ਚੋਣਾਂ ਦੌਰਾਨ ਮਾਹੌਲ ਖ਼ਰਾਬ ਨਾ ਕਰ ਸਕਣ।

ਇਹ ਵੀ ਪੜੋ:Ludhiana News : ਲੁਧਿਆਣਾ ’ਚ ਘਰ ਦੇ ਬਾਹਰ ਖੜੀ ਐਕਟਿਵਾ ’ਚ ਲੱਗੀ ਅੱਗ 

DSP ਸੈਂਟਰਲ ਗੁਰਮੁੱਖ ਸਿੰਘ ਨੇ ਆਪਣੇ ਇਲਾਕੇ ਦੇ ਸਾਰੇ SHO ਅਤੇ ਪੁਲਿਸ ਮੁਲਾਜ਼ਮਾਂ ਨੂੰ ਬੁਲਾ ਕੇ ਦੱਸਿਆ ਕਿ ਚੋਣਾਂ ਵਿੱਚ ਕਿਸਦੀ ਭੂਮਿਕਾ ਨਿਭਾਈ ਜਾਵੇਗੀ। ਦੱਸ ਦੇਈਏ ਕਿ ਚੰਡੀਗੜ੍ਹ ਸ਼ਹਿਰ ’ਚ ਕੁੱਲ 614 ਪੋਲਿੰਗ ਸਟੇਸ਼ਨ ਹਨ। ਚੰਡੀਗੜ੍ਹ ਪੁਲਿਸ ਵਿਭਾਗ ਦੀ ਕੁੱਲ ਫੋਰਸ 7 ਹਜ਼ਾਰ ਦੇ ਕਰੀਬ ਹੈ। ਪੁਲਿਸ ਵਿਭਾਗ ਵੱਲੋਂ ਸੁਰੱਖਿਆ ਬਲਾਂ ਦੀ ਇੱਕ ਟੁਕੜੀ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜੋ:Sonipat News : ਸੋਨੀਪਤ ’ਚ ਚਾਰ ਦਿਨਾਂ ਲਾਪਤਾ ਨੌਜਵਾਨ ਦੀ ਖੰਡਰ ਵਿਚੋਂ ਮਿਲੀ ਲਾਸ਼

ਚੋਣ ਜ਼ਾਬਤਾ ਲੱਗਦਿਆਂ ਹੀ ਚੰਡੀਗੜ੍ਹ ਪੁਲਿਸ ਨੇ ਲਾਇਸੈਂਸ ਧਾਰਕਾਂ ਨੂੰ ਆਪਣੇ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਲਈ ਕਿਹਾ ਸੀ ਪਰ ਹੁਣ ਤੱਕ ਪੁਲਿਸ ਵਿਭਾਗ ਕੋਲ ਸਿਰਫ਼ 3200 ਲਾਇਸੈਂਸੀ ਹਥਿਆਰ ਹੀ ਜਮ੍ਹਾ ਹੋਏ ਹਨ। ਜਿਸ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ ਕੁੱਲ 7500 ਲਾਇਸੈਂਸੀ ਹਥਿਆਰ ਹਨ। ਹਥਿਆਰ ਜਮ੍ਹਾ ਨਾ ਕਰਵਾਉਣ ਵਾਲਿਆਂ ਨੂੰ ਆਖਰੀ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਹੁਣ ਵੀ ਸਮੇਂ ਸਿਰ ਹਥਿਆਰ ਜਮ੍ਹਾ ਨਾ ਕਰਵਾਏ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:Jalandhar News : ਥਾਣੇ ਦੇ ਬਾਹਰ ਪਤੀ-ਪਤਨੀ ’ਚ ਵਿਚਾਲੇ ਹੋਈ ਹੱਥੋਂਪਾਈ 

ਚੰਡੀਗੜ੍ਹ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਚੰਡੀਗੜ੍ਹ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਹਨ। ਬਿਨਾਂ ਚੈਕਿੰਗ ਦੇ ਕਿਸੇ ਵੀ ਵਾਹਨ ਨੂੰ ਸ਼ਹਿਰ ਦੇ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਪੈਸੇ ਛੁਪਾਉਣ ਅਤੇ ਸ਼ਰਾਬ ਦੀ ਤਸਕਰੀ ਨੂੰ ਰੋਕਣ ’ਤੇ ਨਜ਼ਰ ਰੱਖ ਰਹੀ ਹੈ। ਸਿਟੀ ਦੀ SSP  ਕੰਵਰਦੀਪ ਕੌਰ ਖੁਦ ਜਾ ਕੇ ਜਾਂਚ ਕਰ ਰਹੀ ਹੈ ਕਿ ਨਾਕਾਬੰਦੀ ਦੌਰਾਨ ਕੋਈ ਢਿੱਲ-ਮੱਠ ਤਾਂ ਨਹੀਂ ਵਰਤੀ ਜਾ ਰਹੀ।

ਇਹ ਵੀ ਪੜੋ:Punjabi death in canada: ਕੈਨੇਡਾ ’ਚ ਟਰੱਕ ਦੀ ਲਪੇਟ ’ਚ ਆਉਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ

(For more news apart from those have criminal record are being watched in chandigarh  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement