PGI News: ਪੀ.ਜੀ.ਆਈ ਨੇ ਗਾਮਾ ਨਈਫ਼ ਤਕਨੀਕ ਰਾਹੀਂ ਕੀਤੇ ਦਿਮਾਗ਼ ਦੇ 2 ਹਜ਼ਾਰ ਆਪ੍ਰੇਸ਼ਨ
Published : Sep 13, 2025, 8:11 am IST
Updated : Sep 13, 2025, 8:11 am IST
SHARE ARTICLE
PGI performs 2,000 brain surgeries using Gamma Knife technology
PGI performs 2,000 brain surgeries using Gamma Knife technology

ਦਿਮਾਗ਼ ਦੀਆਂ ਰਸੌਲੀਆਂ 'ਤੇ ਸਟੀਕ ਰੇਡੀਉਸਰਜਰੀ ਦਾ ਸਿਰਜਿਆ ਇਤਿਹਾਸ

PGI performs 2,000 brain surgeries using Gamma Knife technology: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ) ਚੰਡੀਗੜ੍ਹ ਦੇ ਡਾਕਟਰਾਂ ਦੀ ਇੱਕ ਮਾਹਰ ਟੀਮ ਨੇ ਗਾਮਾ ਨਾਈਫ ਰੇਡੀਓਸਰਜਰੀ ਰਾਹੀਂ 2000 ਤੋਂ ਵੱਧ ਦਿਮਾਗ ਦੇ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕਰ ਦਿਤਾ ਹੈ।  ਟੀਮ ਵਿੱਚ ਡਾ. ਸੁਸ਼ਾਂਤ ਕੁਮਾਰ ਸਾਹੂ, ਡਾ. ਰੇਣੂ ਮਦਾਨ, ਡਾ. ਨਰਿੰਦਰ ਕੁਮਾਰ, ਡਾ. ਧੰਦਾਪਾਨੀ ਐਸ.ਐਸ ਅਤੇ ਡਾ. ਚਿਰਾਗ ਆਹੂਜਾ ਸ਼ਾਮਲ ਹਨ।

ਗਾਮਾ ਨਾਈਫ ਰੇਡੀਓਸਰਜਰੀ ਇੱਕ ਬਹੁਤ ਹੀ ਸਟੀਕ, ਬਿਨਾਂ ਚੀਰ-ਫਾੜ ਅਤੇ ਗੈਰ-ਹਮਲਾਵਰ ਪ੍ਰਕਿਰਿਆ ਹੈ ਜਿਸ ਵਿੱਚ ਉੱਚ ਉੱਚ ਪੱਧਰੀ ਰੇਡੀਏਸ਼ਨ ਬੀਮ ਤਿੰਨ-ਅਯਾਮੀ ਸਟੀਰੀਓਟੈਕਸੀ ਤਕਨੀਕ ਦੁਆਰਾ ਦਿਮਾਗ ਦੇ ਰੋਗੀ ਹਿੱਸੇ ’ਤੇ ਕੇਂਦਿ੍ਰਤ ਕੀਤੇ ਜਾਂਦੇ ਹਨ। ਇਹ ਤਕਨੀਕ ਮੇਨਿਨਜੀਓਮਾ, ਸੀਪੀ ਐਂਗਲ ਟਿਊਮਰ, ਅਤੇ ਕੋਰਡੋਮਾ ਵਰਗੇ ਗੁੰਝਲਦਾਰ ਰਸੌਲੀਆਂ ਦੇ ਇਲਾਜ ਵਿੱਚ ਵੀ ਪ੍ਰਭਾਵਸ਼ਾਲੀ ਹੈ, ਜੋ ਕਿ ਖੋਪੜੀ ਦੇ ਅਦਰੂਨੀਂ ਪਰ ਡੂੰਘੇ ਹਿੱਸਿਆਂ ਵਿੱਚ ਸਥਿਤ ਹਨ ਅਤੇ ਰਵਾਇਤੀ ਸਰਜਰੀ ਲਈ ਜ਼ੋਖਮ ਭਰੇ ਮੰਨੇ ਜਾਂਦੇ ਹਨ।

ਇਹ ਇਲਾਜ ਆਰਟੀਰੀਓ ਵੇਨਸ ਮੈਲਫਾਰਮੇਸ਼ਨ, ਦਿਮਾਗ਼ ਦੇ ਕੈਵਰਨਸ ਸਾਈਨਸ ਟਿਊਮਰ ਵਰਗੇ ਮਾਮਲਿਆਂ ਵਿੱਚ ਵੀ ਲਾਭਦਾਇਕ ਹੈ, ਜਿੱਥੇ ਆਪ੍ਰੇਸ਼ਨ ਦੌਰਾਨ ਭਾਰੀ ਖੂਨ ਵਹਿਣ ਦਾ ਖ਼ਤਰਾ ਹੁੰਦਾ ਹੈ। ਨਾਲ ਹੀ, ਟ੍ਰਾਈਜੇਮਿਨਲ ਨਿਊਰਲਜੀਆ ਵਰਗੇ ਕਾਰਜਸ਼ੀਲ ਨਿਊਰੋਲੋਜੀਕਲ ਰੋਗਾਂ ਵਿੱਚ, ਇਹ ਪ੍ਰਕਿਰਿਆ ਵੱਡੀ ਸਰਜਰੀ ਤੋਂ ਬਿਨਾਂ ਪ੍ਰਭਾਵਸ਼ਾਲੀ ਰਾਹਤ ਪ੍ਰਦਾਨ ਕਰਦੀ ਹੈ। ਮਰੀਜ਼ਾਂ ਨੂੰ ਇਲਾਜ ਦੇ ਉਸੇ ਦਿਨ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਂਦੀ ਹੈ ਅਤੇ ਉਹ ਆਮ ਜੀਵਨ ਗਤੀਵਿਧੀਆਂ ਦੁਬਾਰਾ ਸ਼ੁਰੂ ਕਰ ਸਕਦੇ ਹਨ।

ਡਾ. ਸੁਸ਼ਾਂਤ ਦੀ ਟੀਮ ਨੇ ਗਾਮਾ ਨਾਈਫ ਦੇ ਖੇਤਰ ਵਿੱਚ ਕਈ ਕਾਢਾਂ ਕੀਤੀਆਂ ਹਨ ਅਤੇ ਨਵੇਂ ਪ੍ਰੋਟੋਕੋਲ ਵਿਕਸਤ ਕੀਤੇ ਹਨ, ਜਿਸ ਕਾਰਨ ਦਿਮਾਗ਼  ਦੇ ਟਿਊਮਰ ਜੋ ਪਹਿਲਾਂ ਗੁੰਝਲਦਾਰ ਮੰਨੇ ਜਾਂਦੇ ਸਨ, ਹੁਣ ਸਫਲਤਾਪੂਰਵਕ ਕੰਟਰੋਲ ਕੀਤੇ ਜਾ ਰਹੇ ਹਨ। ਇਹ ਕੇਂਦਰ ਨਾ ਸਿਰਫ਼ ਉੱਤਰੀ ਭਾਰਤ ਦੇ ਸਗੋਂ ਕੇਰਲ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਰਗੇ ਦੂਰ-ਦੁਰਾਡੇ ਰਾਜਾਂ ਦੇ ਮਰੀਜ਼ਾਂ ਨੂੰ ਵੀ ਲਾਗਤ-ਪ੍ਰਭਾਵਸ਼ਾਲੀ ਅਤੇ ਤੇਜ਼ ਸੇਵਾ ਪ੍ਰਦਾਨ ਕਰ ਰਿਹਾ ਹੈ। ਪੀ.ਜੀ.ਆਈ ਵਿਚ ਗਾਮਾ ਨਾਈਫ਼ ਰੇਡੀਓਸਰਜਰੀ ਦੀ ਵਧਦੀ ਪ੍ਰਸਿੱਧੀ ਅਤੇ ਕੁਸ਼ਲਤਾ ਦੇ ਨਤੀਜੇ ਵਜੋਂ ਇੱਥੇ ਸਿਰਫ਼ ਤਿੰਨ-ਚਾਰ ਸਾਲਾਂ ਵਿੱਚ ਕੀਤੇ ਜਾਣ ਵਾਲੇ ਕੇਸਾਂ ਦੀ ਗਿਣਤੀ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ। ਇਹ ਤਕਨੀਕ ਦਿਮਾਗ ਦੀ ਸਰਜਰੀ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਂਦੀ ਹੈ, ਰਿਕਵਰੀ ਨੂੰ ਤੇਜ਼ ਕਰਦੀ ਹੈ, ਲਾਗ ਦੇ ਜੋਖਮ ਨੂੰ ਘਟਾਉਂਦੀ ਹੈ, ਅਤੇ ਮਰੀਜ਼ ਦੀ ਆਮ ਮਾਨਸਿਕ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ਨੂੰ ਬਣਾਈ ਰੱਖਦੀ ਹੈ।

ਚੰਡੀਗੜ੍ਹ ਤੋਂ ਸਤਵਿੰਦਰ ਸਿੰਘ  ਧੜਾਕ ਦੀ ਰਿਪੋਰਟ

"(For more news apart from “PGI performs 2,000 brain surgeries using Gamma Knife technology, ” stay tuned to Rozana Spokesman.)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement