Chandigarh News : ਐੱਮ-ਪਾਕਸ ਦੇ ਮਾਮਲਿਆਂ ਦੀ ਰੋਕਥਾਮ ਲਈ ਪੀ.ਜੀ.ਆਈ. ਨੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਜ਼ਿੰਮੇਵਾਰੀ ਲੈਣ ਲਈ ਕਿਹਾ 

By : BALJINDERK

Published : Sep 14, 2024, 2:51 pm IST
Updated : Sep 14, 2024, 3:08 pm IST
SHARE ARTICLE
file photo
file photo

Chandigarh News : ਪੀ.ਜੀ.ਆਈ. ਰਹੇਗਾ ਰੈਫਰਲ, ਮਰੀਜ਼ ਵਧੇ ਤਾਂ ਸੰਭਾਲੇ ਪ੍ਰਸ਼ਾਸਨ  

Chandigarh News : ਪੀ.ਜੀ.ਆਈ. ਪ੍ਰਸ਼ਾਸਨ ਨੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਪੱਤਰ ਲਿੱਖ ਕੇ ਕਿਹਾ ਕਿ ਐੱਮ-ਪਾਕਸ ਲਈ ਰੈਫਰਲ ਹਸਪਤਾਲ ਵਜੋਂ ਉਹ ਆਪਣੀਆਂ ਸੇਵਾਵਾਂ ਦੇਵੇਗਾ। ਜੇ ਆਉਣ ਵਾਲੇ ਦਿਨਾਂ 'ਚ ਮਰੀਜ਼ਾਂ ਦੀ ਗਿਣਤੀ ਵਧਦੀ ਹੈ ਤਾਂ ਉਨ੍ਹਾਂ ਦਾ ਪ੍ਰਬੰਧ ਕਰਨ ਲਈ ਯੂ.ਟੀ. ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ। 
ਮਾਮਲਿਆਂ ਦੀ ਰੋਕਥਾਮ ' ਲਈ ਜੀ.ਐੱਮ.ਸੀ.ਐੱਚ.-32 ਨੂੰ ਇਕ ਬਦਲਵੇਂ ਹਸਪਤਾਲ ਵਜੋਂ ਚੁਣਨਾ ਹੋਵੇਗਾ। ਪੱਤਰ 'ਚ ਕਿਹਾ ਗਿਆ ਹੈ ਕਿ ਯੂ.ਟੀ. ਪ੍ਰਸ਼ਾਸਨ ਵੱਲੋਂ ਇਕ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਮਰੀਜ਼ਾਂ ਦੇ ਸੰਪਰਕ ਟਰੇਸਿੰਗ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੋਵੇਗੀ। ਜੇ ਡਾਕਟਰੀ ਤੌਰ 'ਤੇ ਸਥਿਰ ਤੇ ਆਮ ਮਰੀਜ਼ਾਂ ਦੇ ਇਲਾਜ ਦੀ ਜ਼ਰੂਰਤ ਹੈ ਤਾਂ ਪੀਜੀਆਈ ਅਗਵਾਈ ਕਰੇਗਾ। ਪੱਤਰ ’ਚ ਲਿਖਿਆ ਹੈ ਕਿ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋ ਪੀਵੀ ਐਮ ਲਕਸ਼ਮੀ ਪੀਜੀਆਈ ਦੇ ਨੋਡਲ ਅਫ਼ਸਰ ਹਨ, ਜਿਨ੍ਹਾਂ ਨੂੰ ਐਮ ਪਾਕਸ ਦੇ ਮਾਮਲਿਆ ਦੇ ਪ੍ਰਬੰਧਨ ਲਈ ਸਥਾਨਕ ਤੇ ਰਾਜ ਟੀਮਾਂ ਦੇ ਨਾਲ ਸਹਿਯੋਗ ਕਰਨ ਲਈ ਨਿਯੁਕਤ ਕੀਤਾ ਗਿਆ ਹੈ। 

ਸਹੂਲਤਾਂ ਤੇ ਲੱਛਣ : ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਅਨੁਸਾਰ ਜੀ.ਐੱਮ.ਐੱਸ.ਐੱਚ.-16 'ਚ ਇਕਾਂਤਵਾਸ ਵਾਰਡ ਹੈ। ਚਿੰਤਾ ਦੀ ਕੋਈ ਗੱਲ ਨਹੀਂ ਹੈ, ਵਿਭਾਗ 'ਚ ਮਰੀਜ਼ਾਂ ਲਈ ਸਾਰੀਆਂ ਸਹੂਲਤਾਂ ਮੌਜੂਦ ਹਨ। ਪੀ.ਜੀ.ਆਈ. 'ਚ ਜਾਂਚ ਲਈ ਲੈਬ ਹੈ। ਐਡਵਾਈਜ਼ਰੀ 'ਚ ਕਿਹਾ ਹੈ ਕਿ ਜੇਕਰ ਬੁਖ਼ਾਰ, ਸਿਰਦਰਦ, ਹੱਡੀਆਂ 'ਚ ਦਰਦ, ਧੱਫੜ, ਸੁੱਜੇ ਹੋਏ ਲਿੰਫ ਨੋਡਜ਼ ਹਨ ਤਾਂ ਖ਼ੁਦ ਨੂੰ ਵੱਖ ਕਰ ਲੈਣਾ ਚਾਹੀਦਾ ਹੈ ਤੇ ਜਾਂਚ ਕਰਵਾਉਣੀ ਚਾਹੀਦੀ ਹੈ।ਸੰਕ੍ਰਮਿਤ ਜਾਨਵਰਾਂ ਜਾਂ ਮਨੁੱਖਾਂ ਦੇ ਸੰਪਰਕ 'ਚ ਆਉਣ ਬਾਅਦ ਹੱਥਾਂ ਦੀ ਸਫ਼ਾਈ ਜ਼ਰੂਰੀ ਹੈ। ਕਿਸੇ ਨੇ ਐੱਮ-ਪਾਕਸ ਤੋਂ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕੀਤੀ ਹੈ ਤਾਂ 21 ਦਿਨਾਂ ਲਈ ਪਰਿਵਾਰ ਤੇ ਜਾਨਵਰਾਂ ਤੋਂ ਦੂਰ ਰਹੋ। 

ਇਸ ਦੇ ਲੱਛਣ 2 ਤੋਂ 4 ਹਫ਼ਤਿਆਂ ਤੱਕ ਰਹਿੰਦੇ 
ਐੱਮ-ਪਾਕਸ ਆਮ ਤੌਰ ’ਤੇ ਬਿਨਾਂ ਇਲਾਜ ਤੋਂ ਠੀਕ ਹੋ ਜਾਂਦਾ ਹੈ। ਇਸ ਦੇ ਲੱਛਣ 2 ਤੋਂ 4 ਹਫ਼ਤਿਆਂ ਤੱਕ ਰਹਿੰਦੇ ਹਨ। ਸ਼ਹਿਰ ’ਚ ਐੱਮ-ਪਾਕਸ ਦਾ ਮਾਮਲਾ ਨਹੀਂ ਹੈ। ਇਸ ਬਿਮਾਰੀ 'ਚ ਇਕਾਂਤਵਾਸ ਦੀ ਲੋੜ ਹੁੰਦੀ ਹੈ। ਬਿਮਾਰ ਵਿਅਕਤੀ ਨੂੰ ਕਿਸੇ ਦੇ ਨੇੜੇ ਨਹੀਂ ਜਾਣਾ ਚਾਹੀਦਾ। ਸਾਰੇ ਰਾਜਾਂ ਦੇ ਹਸਪਤਾਲਾਂ ਨੂੰ ਐੱਮ-ਪਾਕਸ ਦੇ ਮਾਮਲਿਆਂ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। 

ਪੀ.ਜੀ.ਆਈ. ਸਣੇ ਦੇਸ਼ ਭਰ 'ਚ ਹਨ 22 ਲੈਬਾਂ : ਭਾਰਤ 'ਚ 22 ਲੈਬਾਂ ਹਨ। ਇਸ ਤੋਂ ਇਲਾਵਾ 13 ਬਫਰ ਲੈਬਾਂ ਹਨ, ਜਿਨ੍ਹਾਂ 'ਚੋਂ ਪੀ.ਜੀ.ਆਈ. ਇਕ ਹੈ। ਕੇਂਦਰ ਸੂਬਿਆਂ ਨੂੰ ਮਾਮਲਿਆਂ ਨਾਲ ਨਜਿੱਠਣ ਲਈ ਹਸਪਤਾਲਾਂ ਨੂੰ ਤਿਆਰ ਰੱਖਣ ਲਈ ਕਿਹਾ ਹੈ। 2022 ਤੋਂ ਬਾਅਦ ਭਾਰਤ 'ਚ ਘੱਟੋ-ਘੱਟ 30 ਐੱਮ-ਪਾਕਸ ਦੇ ਮਾਮਲੇ ਸਾਹਮਣੇ ਆਏ ਹਨ। 

ਵਿਦੇਸ਼ ਤੋਂ ਪਰਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ : ਉਨ੍ਹਾਂ ਲੋਕਾਂ ਨੂੰ ਵਧੇਰੇ ਸੀ ਸਾਵਧਾਨ ਰਹਿਣ ਦੀ ਲੋੜ ਹੈ ਜਿਨ੍ਹਾਂ ਨੇ 21 ਦਿਨਾਂ 'ਚ ਦੱਖਣੀ ਅਫ਼ਰੀਕਾ, ਕੀਨੀਆ, ਰਵਾਂਡਾ, ਯੂਗਾਂਡਾ, ਡੈਮੋਕਰੇਟਿਕ ਰੀਪਬਲਿਕ ਆਫ਼ ਕਾਂਗੋ, ਬੁਰੂੰਡੀ, ਮੱਧ ਅਫ਼ਰੀਕੀ ਗਣਰਾਜ, ਬਾਜ਼ਾਵਿਲ, ਕੈਮਰੂਨ, ਨਾਈਜੀਰੀਆ, ਆਈਵਰੀ ਕੋਸਟ ਤੇ ਲਾਇਬੇਰੀਆ 'ਚ ਯਾਤਰਾ ਕੀਤੀ ਹੋਵੇ। 

(For more news Apart from PGI for prevention of M-pox cases. He asked the director of health services to take responsibility News in punjabi , stay tuned to Rozana Spokesman )

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement