High Court News :ਕਿਸ ਤਰ੍ਹਾਂ ਦੀ ਸੱਟ ਬਣ ਸਕਦੀ ਹੈ ਮੌਤ ਦਾ ਕਾਰਨ ਇਹ ਤੈਅ ਕਰਨਾ ਅਦਾਲਤ ਦਾ ਫਰ਼ਜ਼, ਜੱਜ ਨੇ ਕੀ ਦਿੱਤੀ ਦਲੀਲ?

By : BALJINDERK

Published : Apr 16, 2024, 12:30 pm IST
Updated : Apr 16, 2024, 1:44 pm IST
SHARE ARTICLE
High Court
High Court

High Court News: ਮੌਜੂਦਾ ਅਪਰਾਧ ਗੈਰ ਇਰਾਦਾ ਕਤਲ ਦੀ ਕੋਸ਼ਿਸ ਲਈ ਧਾਰਾ 307 ਨੂੰ ਟ੍ਰਾਇਲ ’ਚ ਜੋੜਿਆ ਜਾਣਾ ਚਾਹੀਦਾ 

High Court News : ਚੰਡੀਗੜ੍ਹ - ਮੁਹਾਲੀ ਜ਼ਿਲ੍ਹਾ ਅਦਾਲਤ ਦੇ ਇਕ ਮਾਮਲੇ ਵਿਚ ਗੈਰ-ਇਰਾਦਾ ਕਤਲ ਦੇ ਦੋਸ਼ ਤੈਅ ਕਰਨ ਦੇ ਹੁਕਮਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਬਦਲ ਦਿੱਤਾ ਹੈ ਅਤੇ ਹਾਈਕੋਰਟ ਨੇ ਮੁਹਾਲੀ ਅਦਾਲਤ ਨੂੰ ਇਹ ਹੁਕਮ ਦਿੱਤਾ ਹੈ ਕਿ ਮੁਕੱਦਮਾ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਚਲਾਇਆ ਜਾਵੇ। 

ਇਹ ਵੀ ਪੜੋ:Ravneet Singh Bittu : ਕੇਜਰੀਵਾਲ ਦਾ ਅਸਤੀਫਾ ਨਾ ਦੇਣਾ ਹੈਰਾਨੀਜਨਕ : ਰਵਨੀਤ ਸਿੰਘ ਬਿੱਟੂ 

ਇਸ ਕੇਸ ਦੀ ਸੁਣਵਾਈ ਦੌਰਾਨ ਜਸਟਿਸ ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸੱਟ ਪਹੁੰਚਾਉਣ ਵਾਲੇ ਵਿਅਕਤੀ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਸ ਨੂੰ ਪਤਾ  ਹੋਵੇਗਾ ਕਿ ਜੋ ਸੱਟਾਂ ਉਸ ਨੇ ਦੂਜੇ ਵਿਅਕਤੀ ਨੂੰ ਪਹੁੰਚਾਈਆਂ ਹਨ, ਉਸ ਕਾਰਨ ਮੌਤ ਹੋ ਸਕਦੀ ਹੈ ਜਾਂ ਨਹੀਂ। ਕਿਸ ਤਰ੍ਹਾਂ ਦੀ ਸੱਟ ਮੌਤ ਦਾ ਕਾਰਨ ਬਣ ਸਕਦੀ ਹੈ, ਇਹ ਸਪਸ਼ਟ ਕਰਨਾ ਅਦਾਲਤ ਦਾ ਫ਼ਰਜ਼ ਹੈ।

ਇਹ ਵੀ ਪੜੋ:Indonesia landslide :ਇੰਡੋਨੇਸ਼ੀਆ ’ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ, ਤਿੰਨ ਲਾਪਤਾ

ਟ੍ਰਾਇਲ ਖ਼ਤਮ ਹੋਣ ਤੋਂ ਬਾਅਦ ਸਬੂਤਾਂ ਦੇ ਆਧਾਰ ’ਤੇ  ਇਹ ਅਦਾਲਤ ’ਤੇ ਨਿਰਭਰ ਕਰਦਾ ਹੈ ਕਿ ਉਹ ਮੁਲਜ਼ਮ ਨੂੰ ਗੰਭੀਰ ਅਪਰਾਧ ਤੋਂ ਬਰੀ ਕਰ ਦੇਵੇ ਤੇ ਮਾਮੂਲੀ ਅਪਰਾਧ ਲਈ ਦੋਸ਼ੀ ਕਰਾਰ ਦੇਵੇ। ਜਸਟਿਸ ਨੇ ਕਿਹਾ ਕਿ ਸਾਰੇ ਤੱਥਾਂ ’ਤੇ ਵਿਚਾਰ ਕਰਨ ਤੋਂ ਬਾਅਦ ਮੌਜੂਦਾ ਅਪਰਾਧ ਗੈਰ ਇਰਾਦਾ ਕਤਲ ਦੀ ਕੋਸ਼ਿਸ (ਆਈਪੀਸੀ307) ਦਾ ਹੈ। ਇਸ ਲਈ ਧਾਰਾ 307 ਨੂੰ ਟ੍ਰਾਇਲ ’ਚ ਜੋੜਿਆ ਜਾਣਾ ਚਾਹੀਦਾ ਹੈ। ਮਾਮਲੇ ਵਿਚ ਧਾਰਾ 307 ਨੂੰ ਮੁੱਢਲੇ ਪੱਧਰ ’ਤੇ ਨਹੀਂ ਛੱਡਿਆ ਜਾਣਾ ਚਾਹੀਦਾ।

(For more news apart from Justice Gurwinder Singh Gill, say Duty of court clarify what kind of injury can cause death News in Punjabi, stay tuned to Rozana Spokesman)
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement