
Indonesia landslide :11 ਲਾਸ਼ਾਂ ਬਰਾਮਦ ਬਾਕੀਆਂ ਅਜੇ ਭਾਲ ਜਾਰੀ
Indonesia landslide :ਤਾਨਾ ਤੋਰਾਜਾ (ਇੰਡੋਨੇਸ਼ੀਆ), ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ’ਤੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜੋ:Beetroot Raita: ਗਰਮੀਆਂ 'ਚ ਤਾਜ਼ਗੀ ਦੇਣ ਵਾਲਾ ਚੁਕੰਦਰ ਦਾ ਰਾਇਤਾ ਬਣਾਓ
ਸਥਾਨਕ ਪੁਲਿਸ ਅਧਿਕਾਰੀ ਗੁਨਾਰਡੀ ਮੁੰਡੂ ਨੇ ਦੱਸਿਆ ਕਿ ਦੱਖਣੀ ਸੁਲਾਵੇਸੀ ਸੂਬੇ ਦੇ ਤਾਨਾ ਤੋਰਾਜਾ ਜ਼ਿਲ੍ਹੇ ’ਚ ਸ਼ਨੀਵਾਰ ਰਾਤ ਨੂੰ ਭਾਰੀ ਬਾਰਿਸ਼ ਕਾਰਨ ਨੇੜੇ ਦੀਆਂ ਪਹਾੜੀਆਂ ’ਚ ਜ਼ਮੀਨ ਖਿਸਕ ਗਈ। ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਏ ਘਰਾਂ ਵਿੱਚੋਂ ਇੱਕ ਵਿਚ ਪਰਿਵਾਰਕ ਸਮਾਗਮ ਚੱਲ ਰਿਹਾ ਸੀ।
ਇਹ ਵੀ ਪੜੋ:Punjab Holiday News: ਪੰਜਾਬ ‘ਚ 17 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਵਿੱਦਿਅਕ ਤੇ ਹੋਰ ਅਦਾਰੇ
ਮੁੰਡੂ ਨੇ ਕਿਹਾ ਕਿ ਦੂਰ-ਦੁਰਾਡੇ ਪਹਾੜੀ ਪਿੰਡਾਂ ’ਚ ਲੋਕਾਂ ਨੂੰ ਬਚਾਉਣ ਲਈ ਦਰਜਨਾਂ ਫੌਜੀ, ਪੁਲਿਸ ਕਰਮਚਾਰੀ ਅਤੇ ਵਲੰਟੀਅਰ ਤਲਾਸ਼ੀ ਮੁਹਿੰਮ ’ਚ ਤਾਇਨਾਤ ਕੀਤੇ ਗਏ ਹਨ। ਐਤਵਾਰ ਤੜਕੇ, ਬਚਾਅ ਕਰਮਚਾਰੀਆਂ ਨੇ ਇੱਕ ਅੱਠ ਸਾਲ ਦੀ ਬੱਚੀ ਸਮੇਤ ਦੋ ਜ਼ਖਮੀ ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ। ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਐਤਵਾਰ ਦੁਪਹਿਰ ਤੱਕ ਮਾਕੇਲੇ ਪਿੰਡ ਅਤੇ ਦੱਖਣੀ ਮਾਕੇਲੇ ’ਚ ਘੱਟੋਂ-ਘੱਟ 11 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਤਿੰਨ ਸਾਲ ਦੀ ਬੱਚੀ ਸਮੇਤ ਤਿੰਨ ਹੋਰਾਂ ਦੀ ਭਾਲ ਅਜੇ ਵੀ ਜਾਰੀ ਹੈ।
ਤਾਨਾ ਤੋਰਾਜਾ ਵਿੱਚ ਬਹੁਤ ਸਾਰੇ ਪ੍ਰਸਿੱਧ ਸੈਲਾਨੀ ਸਥਾਨ ਹਨ।
ਇਹ ਵੀ ਪੜੋ:Lakha Sidhana : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੱਖਾ ਸਿਧਾਣਾ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨਿਆ
(For more news apart from At least 14 people died, three missing due landslides in Indonesia News in Punjabi, stay tuned to Rozana Spokesman)