Chandigarh News : 5 ਸਾਲਾ ਦੀ ਬੱਚੀ ਮਾਂ ਦਾ ਸਰਨੇਮ ਬਦਲਾਉਣ ਲਈ ਪਹੁੰਚੀ ਹਾਈ ਕੋਰਟ, ਜਾਣੋ ਪੂਰਾ ਮਾਮਲਾ  

By : BALJINDERK

Published : Jul 17, 2024, 12:41 pm IST
Updated : Jul 17, 2024, 12:49 pm IST
SHARE ARTICLE
punjab and haryana high court
punjab and haryana high court

Chandigarh News : ਪੰਚਕੂਲਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਰਨੇਮ ਬਦਲਣ ਤੋਂ ਕਰ ਦਿੱਤਾ ਸੀ ਇਨਕਾਰ, ਪੂਰਵਾ ਨੂੰ ਸਕੂਲ ’ਚ ਦਾਖ਼ਲਾ ਲੈਣ ’ਚ ਆ ਰਹੀ ਸੀ ਦਿੱਕਤ

Chandigarh News : ਅਫ਼ਸਰਸ਼ਾਹੀ ਜਦੋਂ ਹਾਵੀ ਹੋ ਕੇ ਭਵਿੱਖ ਨਾਲ ਖਿਲਵਾੜ ਕਰਨ ਲੱਗੇ ਤਾਂ ਹਰ ਕਿਸੇ ਨੂੰ ਇਨਸਾਫ ਦੇ ਮੰਦਰ ਦਾ ਹੀ ਰਸਤਾ ਨਜ਼ਰ ਆਉਂਦਾ ਹੈ ਤੇ ਆਸ ਦੀ ਕਿਰਨ ਦਿਖਾਈ ਦੇਣ ਲੱਗਦੀ ਹੈ। ਕੁਝ ਅਜਿਹਾ ਹੀ ਸੋਚਦੇ ਹੋਏ ਪੰਜ ਸਾਲ ਦੀ ਪੂਰਵਾ ਬਹਿਲ ਤੇ ਉਸ ਦੇ ਮਾਪਿਆਂ ਨੇ ਪੰਜਾਬ ਤੇ ਹਰਿਆਣਾ ਹਾਈ ਦਾ ਬੂਹਾ ਖੜਕਾਇਆ ਹੈ। 

ਇਹ ਵੀ ਪੜੋ: Delhi News : ਪ੍ਰਵਾਸੀ ਮਜ਼ਦੂਰਾਂ ਦੇ ਰਾਸ਼ਨ ਕਾਰਡਾਂ ਲਈ ਤਸਦੀਕ 1 ਮਹੀਨੇ 'ਚ ਪੂਰੀ ਕੀਤੀ ਜਾਵੇ -ਸੁਪਰੀਮ ਕੋਰਟ

ਪੰਚਕੂਲਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਦੀ ਪੂਰਵਾ ਦੀ ਮਾਂ ਦਾ ਸਰਨੇਮ ਬਦਲਣ ਤੋਂ ਇਨਕਾਰ ਦਿੱਤਾ ਸੀ । ਜਦੋਂ ਉਸ ਨੇ ਸਕੂਲ ’ਚ ਦਾਖ਼ਲੇ ਲਈ ਅਰਜੀ ਦਿੱਤੀ ਤਾਂ ਸਰਨੇਮ ਕਾਰਨ ਕੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਖੀਰ ਪਿਤਾ ਰਾਹੀਂ ਹਾਈ ਕੋਰਟ’ਚ ਪਟੀਸ਼ਨ ਦਾਇਰ ਕਰ ਕੇ ਅਪੀਲ ਕੀਤੀ । ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਸਾਰੀਆਂ ਧਿਰਾਂ ਤੋਂ ਜਵਾਬ ਮੰਗਿਆ। ਇਸ ਤੋਂ ਪਹਿਲਾਂ ਕਿ ਹਾਈ ਕੋਰਟ ਵਲੋਂ ਕੋਈ ਹੁਕਮ ਜਾਰੀ ਕੀਤਾ ਜਾਂਦਾ, ਨਗਰ ਨਿਗਮ ਨੇ ਦੱਸਿਆ ਕਿ ਪਟੀਸ਼ਨਰ ਮੁਤਾਬਕ ਜਨਮ ਸਰਟੀਫਿਕੇਟ ’ਚ ਬਦਲਾਅ ਕਰ ਦਿੱਤਾ ਗਿਆ ਹੈ।  

ਇਹ ਵੀ ਪੜੋ:Zirakpur News : ਐਕਟਿਵਾ ਸਵਾਰ ਚੋਰ ਘਰ ’ਚ ਵੜ ਇਨਵਰਟਰ ਬੈਟਰੀ ਅਤੇ 3500 ਰੁਪਏ ਨਕਦ ਲੈ ਕੇ ਹੋਇਆ ਫ਼ਰਾਰ 

ਪੂਰਵਾ ਬਹਿਲ ਦੀ ਮਾਂ ਦਾ ਨਾਂ ਵਿਆਹ ਤੋਂ ਅਰਚਨਾ ਗੁਪਤਾ ਸੀ। ਉਨ੍ਹਾਂ ਦੇ ਸਾਰੇ ਦਸਤਾਵੇਜ਼ਾਂ ’ਚ ਇਹੀ ਨਾਮ ਦਰਜ ਸੀ। ਪੰਚਕੂਲਾ ਦੇ ਹਸਪਤਾਲ ’ਚ ਜਦੋਂ ਪੂਰਵਾ ਦਾ ਜਨਮ ਹੋਇਆ ਸੀ ਤਾਂ ਨਿਗਮ ਵਲੋਂ ਜਾਰੀ ਜਨਮ ਸਰਟੀਫਿਕੇਟ ’ਚ ੳਸ ਦਾ ਪਿਤਾ ਦੇ ਸਰਨੇਮ ਅਨੁਸਾਰ ਪੂਰਵਾ ਬਹਿਲ ਲਿਖਿਆ ਗਿਆ ਸੀ। ਪਟੀਸ਼ਨਕਰਤਾ ਦੇ ਵਕੀਲ ਅਨੁਸਾਰ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਨਗਰ ਨਿਗਮ ਪੰਚਕੂਲਾ ਨੂੰ ਅਰਜੀ ਦਿੱਤੀ ਸੀ ਤੇ ਜਨਮ ਸਰਟੀਫਿਕੇਟ ’ਚ ਅਰਚਨਾ ਗੁਪਤਾ ਦੀ ਥਾਂ ਅਰਚਨਾ ਬਹਿਲ ਕਰਨ ਦੀ ਮੰਗ ਕੀਤੀ ਸੀ । ਅਰਜੀ  ਨਾਮਨਜ਼ੂਰ ਕਰ ਦਿੱਤੀ ਗਈ । ਮਾਮਲਾ ਉੱਚ ਅਧਿਕਾਰੀਆਂ ਤੱਕ ਪੁੱਜਣ ਤੋਂ ਬਾਅਦ ਜਨਮ ਸਰਟੀਫਿਕੇਟ ’ਚ ਅਰਚਨਾ ਗੁਪਤਾ ਉਰਫ਼ ਅਰਚਨਾ ਬਹਿਲ ਕਰ ਦਿੱਤਾ ਗਿਆ । 

ਮੁਹਾਲੀ ਕੇਂਦਰੀ ਵਿਦਿਆਲਿਆ ਸਕੂਲ ’ਚ ਦਾਖ਼ਲਾ ਲੈਣ ’ਚ ਆ ਰਹੀ ਸੀ ਦਿੱਕਤ  

ਮੁਹਾਲੀ ਸਥਿਤ ਕੇਂਦਰੀ ਵਿਦਿਆਲਿਆ ਸਕੂਲ 'ਚ ਪੂਰਵਾ ਨੂੰ ਦਾਖ਼ਲਾ ਦਿਵਾਉਣ ਲਈ ਜਦੋਂ ਅਰਜ਼ੀ ਦਿੱਤੀ ਗਈ ਤਾਂ ਇਸ 'ਚ ਅਰਚਨਾ ਗੁਪਤਾ ਉਰਫ਼ ਅਰਚਨਾ ਬਹਿਲ ਵਾਲੇ ਸਰਟੀਫਿਕੇਟ ਕਾਰਨ ਅਰਜ਼ੀ 'ਤੇ ਇਤਰਾਜ਼ ਪ੍ਰਗਟਾਇਆ ਗਿਆ। ਇਸ ਤੋਂ ਬਾਅਦ 19 ਅਪ੍ਰੈਲ ਨੂੰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ 'ਤੇ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਸੀ। ਹੁਣ ਦੋ ਦਿਨ ਪਹਿਲਾਂ ਮਾਮਲੇ ਦੀ ਸੁਣਵਾਈ ਮੌਕੇ ਪੰਚਕੂਲਾ ਨਗਰ ਨਿਗਮ ਵੱਲੋਂ ਜਸਟਿਸ ਵਿਨੋਦ ਐੱਸ. ਭਾਰਦਵਾਜ ਨੇ ਅਦਾਲਤ 'ਚ ਜਵਾਬ ਦਾਇਰ ਕਰਦਿਆਂ ਕਿਹਾ ਕਿ ਜਨਮ ਸਰਟੀਫਿਕੇਟ 'ਚ ਬਦਲਾਅ ਕਰ ਦਿੱਤੇ ਗਏ ਹਨ। ਇਸ ਨਾਲ ਬੈਂਚ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। 

(For more news apart from  5-year-old girl approached the High Court to change her mother surname News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement