Chandigarh News: ਸਾਈਬਰ ਸੈੱਲ ਨੇ ਲੜਕੀ ਸਮੇਤ 3 ਠੱਗਾਂ ਨੂੰ ਕੀਤਾ ਗ੍ਰਿਫ਼ਤਾਰ, 9 ਮੋਬਾਈਲ ਫ਼ੋਨ, 3 ਲੈਪਟਾਪ ਅਤੇ 1 ਸਿਮ ਕਾਰਡ ਹੋਏ ਬਰਾਮਦ

By : BALJINDERK

Published : Apr 18, 2024, 7:00 pm IST
Updated : Apr 18, 2024, 7:02 pm IST
SHARE ARTICLE
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ

Chandigarh News:ਨੋਇਡਾ ’ਚ ਫਰਜ਼ੀ ਕਾਲ ਸੈਂਟਰ ਚਲਾ ਕੇ ਨੌਕਰੀ ਦੇ ਜਾਅਲੀ ਪੱਤਰ ਦੇ ਕੇ ਮਾਰਦੇ ਸੀ ਠੱਗੀ

Chandigarh News: ਚੰਡੀਗੜ੍ਹ ਸਾਈਬਰ ਸੈੱਲ ਨੇ ਨੋਇਡਾ 'ਚ ਫਰਜ਼ੀ ਕਾਲ ਸੈਂਟਰ ਚਲਾ ਰਹੇ ਇਕ ਲੜਕੀ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਲੋਕਾਂ ਨੂੰ ਜਾਅਲੀ ਨਿਯੁਕਤੀ ਪੱਤਰ ਦੇ ਕੇ ਠੱਗੀ ਮਾਰਦੇ ਸਨ। ਤਿੰਨਾਂ ਮੁਲਜ਼ਮਾਂ ਦੀ ਪਛਾਣ ਸ਼ੈਲੇਸ਼ ਕੁਮਾਰ ਸਿੰਘ ਵਾਸੀ ਫਰੀਦਾਬਾਦ, ਹਰਿਆਣਾ, ਆਰਤੀ ਮਹਿਰਾ ਵਾਸੀ ਗਾਜ਼ੀਆਬਾਦ, ਯੂਪੀ ਅਤੇ ਅਵਿਨਾਸ਼ ਵਾਸੀ ਨੋਇਡਾ ਵਜੋਂ ਹੋਈ ਹੈ।

ਇਹ ਵੀ ਪੜੋ:Abohar News : ਅਬੋਹਰ 'ਚ ਸੈਲਫੀ ਲੈਂਦੇ ਸਮੇਂ ਨੌਜਵਾਨ ਦੀ ਹੋਈ ਮੌਤ, 100 ਫੁੱਟ ਉੱਚੀ ਟੈਂਕੀ ਤੋਂ ਡਿੱਗਿਆ

SP ਕੇਤਨ ਬਾਸਲ ਨੇ ਦੱਸਿਆ ਕਿ ਚੰਡੀਗੜ੍ਹ ਵਾਸੀ ਬਲਜੀਤ ਕੌਰ ਨੇ ਸਾਈਬਰ ਸੈੱਲ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਜਾਂਚ ਦੌਰਾਨ ਦੋਸ਼ੀ ਦੀ ਲੋਕੇਸ਼ਨ ਨੋਇਡਾ ਟਰੇਸ ਕੀਤੀ ਗਈ। ਜਿਸ ਤੋਂ ਬਾਅਦ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ 'ਚ ਟੀਮ ਦੋਸ਼ੀਆਂ ਨੂੰ ਫੜਨ ਲਈ ਨੋਇਡਾ ਲਈ ਰਵਾਨਾ ਹੋਈ ਅਤੇ ਦੋਸ਼ੀਆਂ ਦੀ ਭਾਲ 'ਚ ਪੁਲਿਸ ਨੇ ਨੋਇਡਾ 'ਚ ਛਾਪਾ ਮਾਰ ਕੇ ਇਕ ਲੜਕੀ ਸਮੇਤ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜੋ:Rupnagar News : ਰੂਪਨਗਰ 'ਚ ਵਾਪਰਿਆ ਵੱਡਾ ਹਾਦਸਾ, ਲੈਟਰ ਹੇਠਾਂ ਦਬੇ 5 ਮਜ਼ਦੂਰ, ਬਚਾਅ ਕਾਰਜ ਜਾਰੀ 

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 419, 420, 467, 468, 471, 120ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 9 ਮੋਬਾਈਲ ਫ਼ੋਨ, 3 ਲੈਪਟਾਪ ਅਤੇ ਇੱਕ ਸਿਮ ਕਾਰਡ ਬਰਾਮਦ ਕੀਤਾ ਹੈ।

ਇਹ ਵੀ ਪੜੋ:Delhi News:ਦਿੱਲੀ ਦੀ ਮੂਨਕ ਨਹਿਰ 'ਚ ਡੁੱਬਣ ਕਾਰਨ ਤਿੰਨ ਨਾਬਾਲਿਗਾਂ ਦੀ ਹੋਈ ਮੌਤ 

ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ ਵਿਚ ਬਲਜੀਤ ਕੌਰ ਨੇ ਦੱਸਿਆ ਸੀ ਕਿ ਉਹ ਆਪਣੀ ਸਹੇਲੀ ਜਸਪ੍ਰੀਤ ਕੌਰ ਨਾਲ ਬੈਠ ਕੇ ਨੌਕਰੀ ਲਈ ਆਪਣਾ ਬਾਇਓਡਾਟਾ ਜੌਬ ਪੋਰਟਲ 'ਤੇ ਅਪਲੋਡ ਕੀਤਾ। ਜਿਸ ਤੋਂ ਬਾਅਦ ਉਸਦੇ ਮੋਬਾਈਲ ਨੰਬਰ 'ਤੇ ਕਾਲ ਆਈ ਅਤੇ ਕਿਹਾ ਕਿ ਉਹ ਬੈਂਕ ’ਚ ਨੌਕਰੀ ਦਿੰਦੇ ਹਨ। ਇਸ ਤੋਂ ਬਾਅਦ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਕਾਲ ਆਈ ਅਤੇ ਐਚਡੀਐਫਸੀ ਬੈਂਕ ਵਿਚ ਇੰਟਰਵਿਊ ਲਈ ਕਿਹਾ ਗਿਆ। ਥੋੜ੍ਹੇ ਸਮੇਂ ਦੇ ਅੰਦਰ ਹੀ, ਬੈਂਕ ਦਸਤਾਵੇਜ਼ ਉਸ ਦੀ ਈਮੇਲ 'ਤੇ ਭੇਜੇ ਗਏ ਸਨ, ਜਿਸ ’ਚ ਉਸ ਨੂੰ ਪਹਿਲਾਂ 62,835 ਰੁਪਏ ਜਮ੍ਹਾ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਵੀ ਠੱਗ ਨੇ ਉਸ  ਤੋਂ ਕਈ ਵਾਰ ਪੈਸੇ ਜਮ੍ਹਾ ਕਰਵਾਏ ਪਰ ਬਾਅਦ ਵਿਚ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ।

ਇਹ ਵੀ ਪੜੋ:Chandigarh hotel News : ਚੰਡੀਗੜ੍ਹ ਦੇ ਹੋਟਲ 'ਚ ਹੁੱਕਾ ਬਾਰ ਦਾ ਪਰਦਾਫਾਸ਼, ਮੈਨੇਜਰ ਸਮੇਤ 3 ਗ੍ਰਿਫ਼ਤਾਰ 

ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁੱਖ ਦੋਸ਼ੀ ਸ਼ੈਲੇਸ਼ ਹੈ, ਜੋ ਲੋਕਾਂ ਨੂੰ ਬੁਲਾ ਕੇ ਨੌਕਰੀ ਦਾ ਲਾਲਚ ਦੇ ਕੇ ਪੈਸੇ ਦੀ ਠੱਗੀ ਮਾਰਦਾ ਸੀ। ਫੜੇ ਗਏ ਮੁਲਜ਼ਮ ਨੋਇਡਾ ’ਚ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ। ਮੁਲਜ਼ਮ ਨੇ ਜੌਬ ਪੋਰਟਲ ਤੋਂ ਨੌਕਰੀਆਂ ਲਈ ਅਪਲਾਈ ਕਰਨ ਵਾਲੇ ਸਾਰੇ ਲੋਕਾਂ ਦਾ ਡਾਟਾ ਹਾਸਲ ਕੀਤਾ ਸੀ। ਮੁਲਜ਼ਮ ਆਪਣੇ ਪੀਐਨਬੀ ਅਤੇ ਕੋਟਕ ਮਹਿੰਦਰਾ ਬੈਂਕ ਖਾਤਿਆਂ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਲੋਕਾਂ ਨੂੰ ਦਿਵਾਉਂਦਾ ਸੀ।

ਇਹ ਵੀ ਪੜੋ:Panchkula News : ਪੰਚਕੂਲਾ 'ਚ ਕਾਰ ਖੱਡ 'ਚ ਡਿੱਗੀ, ਸਮਲੌਠਾ ਮੰਦਰ ਤੋਂ ਵਾਪਸ ਆ ਰਿਹਾ ਸੀ ਪਰਿਵਾਰ, ਇੱਕ ਦੀ ਮੌਤ, 4 ਜ਼ਖਮੀ 

(For more news apart from Cyber ​​cell arrested 3 thugs including girl News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement