High Court News : ਮਨਪ੍ਰੀਤ ਬਾਦਲ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜਮਾਨਤ ਜਾਰੀ, ਸੁਣਵਾਈ ਅੱਗੇ ਪਈ

By : BALJINDERK

Published : Apr 18, 2024, 7:33 pm IST
Updated : Apr 18, 2024, 8:01 pm IST
SHARE ARTICLE
 Manpreet Badal
Manpreet Badal

High Court News : ਮਨਪ੍ਰੀਤ ਦੇ ਵਕੀਲ ਨੇ ਸੁਣਵਾਈ ਅੱਗੇ ਪਾਉਣ ਦੀ ਕੀਤੀ ਸੀ ਬੇਨਤੀ 

High Court News :ਚੰਡੀਗੜ੍ਹ- ਅਕਾਲੀ ਸਰਕਾਰ ਵੇਲੇ ਦੇ ਸੀਪੀਐਸ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ 'ਤੇ ਬਠਿੰਡਾ ਡਿਵੈਲਪਮੈਂਟ ਅਥਾਰਟੀ ਦੇ ਪਲਾਟਾਂ ਦੀ ਕਿਸਮ ਬਦਲ ਕੇ ਸਸਤੇ ਭਾਅ ਖਰੀਦਣ ਰਾਹੀਂ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦਿਆਂ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਾਂਗਰਸ ਸਰਕਾਰ ਵੇਲੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਦਿੱਤੀ ਅੰਤਰਮ ਰਾਹਤ ਜਾਰੀ ਰੱਖੀ ਹੈ। ਮਨਪ੍ਰੀਤ ਦੇ ਵਕੀਲ ਨੇ ਸੁਣਵਾਈ ਅੱਗੇ ਪਾਉਣ ਦੀ ਬੇਨਤੀ ਕੀਤੀ ਸੀ ਤੇ ਬੈਂਚ ਨੇ ਸੁਣਵਾਈ ਅੱਗੇ ਪਾ ਦਿੱਤੀ ਹੈ।

ਇਹ ਵੀ ਪੜੋ:Abohar News : ਅਬੋਹਰ 'ਚ ਸੈਲਫੀ ਲੈਂਦੇ ਸਮੇਂ ਨੌਜਵਾਨ ਦੀ ਹੋਈ ਮੌਤ, 100 ਫੁੱਟ ਉੱਚੀ ਟੈਂਕੀ ਤੋਂ ਡਿੱਗਿਆ

ਮਨਪ੍ਰੀਤ ਬਾਦਲ ਨੇ ਐਡਵੋਕੇਟ ਅਰਸ਼ਦੀਪ ਸਿੰਘ ਚੀਮਾ ਤੇ ਆਰ ਐਸ ਚੀਮਾ ਰਾਹੀਂ ਅਗਾਉਂ ਜਮਾਨਤ ਲਈ ਅਰਜੀ ਦਾਖ਼ਲ ਕੀਤੀ ਸੀ। ਬੈਂਚ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਸੀ ਤੇ ਨਾਲ ਹੀ ਮਨਪ੍ਰੀਤ ਸਿੰਘ ਬਾਦਲ ਨੂੰ ਜਾਂਚ ਵਿਚ ਸ਼ਾਮਲ ਹੋਣ ਦੀ ਸ਼ਰਤ ਨਾਨ ਅੰਤਰਿਮ ਜਮਾਨਤ ਦੇ ਦਿੱਤੀ ਸੀ। ਮਨਪ੍ਰੀਤ ਬਾਦਲ ਵੱਲੋਂ ਐਡਵੋਕੇਟ ਚੀਮਾ ਨੇ ਪੈਰਵੀ ਕਰਦਿਆਂ ਕਿਹਾ ਸੀ ਕਿ ਪੀਪੀਪੀ ਵਿਚ ਭਗਵੰਤ ਮਾਨ ਨੂੰ ਮਨਚਾਹਿਆ ਅਹੁਦਾ ਨਾ ਦੇਣ ਕਾਰਨ ਰਾਜਸੀ ਰੰਜਿਸ਼ ਕਾਰਨ ਹੁਣ ਸੱਤਾ ਵਿਚ ਆਉਣ 'ਤੇ ਬਦਲਾਖੋਰੀ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਨ੍ਹਾਂ ਪਲਾਟਾਂ ਦੀ ਕਿਸਮ ਬਦਲ ਕੇ ਖਰੀਦਣ ਦਾ ਦੋਸ਼ ਮਨਪ੍ਰੀਤ ਬਾਦਲ 'ਤੇ ਲਗਾਇਆ ਗਿਆ ਹੈ, ਉਹ ਪਲਾਟ 18 ਸਾਲ ਪਹਿਲਾਂ ਕੱਢੇ ਗਏ ਸਨ ਤੇ ਤਿੰਨ ਵਾਰ ਨਿਲਾਮੀ ਕੀਤੀ ਗਈ ਪਰ ਕੋਈ ਖਰੀਦਦਾਰ ਨਹੀਂ ਆਇਆ।

ਇਹ ਵੀ ਪੜੋ:Chandigarh News: ਸਾਈਬਰ ਸੈੱਲ ਨੇ ਲੜਕੀ ਸਮੇਤ 3 ਠੱਗਾਂ ਨੂੰ ਕੀਤਾ ਗ੍ਰਿਫ਼ਤਾਰ, 9 ਮੋਬਾਈਲ ਫ਼ੋਨ, 3 ਲੈਪਟਾਪ ਅਤੇ 1 ਸਿਮ ਕਾਰਡ ਹੋਏ ਬਰਾਮਦ 

ਜਿਸ 'ਤੇ ਇਨ੍ਹਾਂ ਪਲਾਟਾਂ ਦੀ ਕਿਸਮ ਅਕਾਲੀ ਸਰਕਾਰ ਵੇਲੇ ਰਿਹਾਇਸ਼ੀ ਪਲਾਟਾਂ ਵਜੋਂ ਬਦਲੀ ਗਈ ਸੀ ਤੇ ਸ਼ਿਕਾਇਤਕਰਤਾ ਸਰੂਪ ਚੰਦ ਸਿੰਗਲਾ ਉਦੋਂ ਆਪ ਸੀਪੀਐਸ ਹੁੰਦੇ ਸੀ ਤੇ ਹੁਣ ਮੌਜੂਦਾ ਸਰਕਾਰ ਨੇ ਇਹ ਪਲਾਟ ਰਾਖਵੀਂ ਕੀਮਤ ਘਟਾ ਕੇ ਦੋ ਵਿਅਕਤੀਆਂ ਨੂੰ ਵੇਚੇ ਤੇ ਦਿੱਲੀ ਵਿਖੇ ਫਲੈਟ ਵੇਚ ਕੇ ਵੱਟੇ ਸੱਤ ਕਰੋੜ ਰੁਪਏ ਵਿੱਚੋਂ ਮਨਪ੍ਰੀਤ ਬਾਦਲ ਨੇ ਇਹ ਪਲਾਟ ਅਲਾਟੀਆਂ ਕੋਲੋਂ ਪ੍ਰੀਮੀਅਮ ਦੇ ਕੇ ਖਰੀਦੇ। ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਬੈਂਚ ਨੇ ਪੁੱਛਿਆ ਕਿ ਆਖਰ ਮਨਪ੍ਰੀਤ ਬਾਦਲ ਨੇ ਵਿੱਤ ਮੰਤਰੀ ਰਹਿੰਦਿਆਂ  ਇਨ੍ਹਾਂ ਪਲਾਟਾਂ ਵਿਚ ਘਪਲਾ ਕਿਵੇਂ ਕੀਤਾ।

ਇਹ ਵੀ ਪੜੋ:Haryana News : ਹਰਿਆਣਾ ਦੀਆਂ ਸੀਟਾਂ ਦੇ ਮਾਮਲੇ ’ਚ ਦਾਖ਼ਲ ਕੀਤਾ ਜਵਾਬ

(For more news apart from  High Court granted interim bail to Manpreet Badal  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement