Haryana News : ਹਰਿਆਣਾ ਦੀਆਂ ਸੀਟਾਂ ਦੇ ਮਾਮਲੇ ’ਚ ਦਾਖ਼ਲ ਕੀਤਾ ਜਵਾਬ

By : BALJINDERK

Published : Apr 18, 2024, 7:19 pm IST
Updated : Apr 18, 2024, 7:19 pm IST
SHARE ARTICLE
punjab haryana high court
punjab haryana high court

ਫ਼ਿਲਹਾਲ ਅਗਲੇ ਹੁਕਮ ਤੱਕ ਵੋਟਰ ਸੂਚੀ ਨੂੰ ਅੰਤਮ ਰੂਪ ਦੇਣ 'ਤੇ ਰੋਕ ਜਾਰੀ ਰਹੇਗੀ

Haryana News : ਚੰਡੀਗੜ੍ਹ- ਸ਼੍ਰੋਮਣੀ ਕਮੇਟੀ ਦੇ ਹਰਿਆਣਾ ਤੋਂ ਦੋ ਮੈਂਬਰਾਂ ਬਲਦੇਵ ਸਿੰਘ ਤੇ ਗੁਰਜੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਾਂ ਬਨਾਉਣ ਦੀ ਸ਼ੁਰੂ ਕੀਤੀ ਕਾਰਵਾਈ ਵਿਚ ਹਰਿਆਣਾ ਨੂੰ ਬਾਹਰ ਰੱਖੇ ਜਾਣ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈਆਂ ਜਾ ਰਹੀਆਂ ਵੋਟਰ ਸੂਚੀਆਂ ਨੂੰ ਅੰਤਮ ਰੂਪ ਦੇਣ 'ਤੇ ਰੋਕ ਲਗਾ ਦਿਤੀ ਸੀ, ਜਿਹੜੀ ਕਿ ਫ਼ਿਲਹਾਲ ਅਗਲੇ ਹੁਕਮ ਤੱਕ ਜਾਰੀ ਰਹੇਗੀ।

ਇਹ ਵੀ ਪੜੋ:Delhi News:ਦਿੱਲੀ ਦੀ ਮੂਨਕ ਨਹਿਰ 'ਚ ਡੁੱਬਣ ਕਾਰਨ ਤਿੰਨ ਨਾਬਾਲਿਗਾਂ ਦੀ ਹੋਈ ਮੌਤ

ਵੀਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਅੱਗੇ ਪੈ ਗਈ ਹੈ।  ਗੁਰਦੁਆਰਾ ਚੋਣ ਕਮਿਸ਼ਨ ਬੈਂਚ ਮੁਹਰੇ ਜਵਾਬ ਦੇ ਚੁੱਕਾ ਹੈ ਕਿ ਸ਼੍ਰੋਮਣੀ ਕਮੇਟੀ ਚੌਣਾਂ ਗੁਰਦੁਆਰਾ ਐਕਟ ਤਹਿਤ ਹੀ ਕਰਵਾਈਆਂ ਜਾਣਗੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਦਾਇਰੇ ਵਿਚ ਆਉਂਦੀਆਂ ਸੀਟਾਂ ’ਤੇ ਹੀ ਚੋਣ ਕਰਵਾਈ ਜਾ ਰਹੀ ਹੈ। ਇਸ ਲਿਹਾਜ ਨਾਲ ਹਰਿਆਣਾ ਦੀਆਂ ਪੁਰਾਣੀਆਂ ਸੀਟਾਂ ਨੂੰ ਗੁਰਦੁਆਰਾ ਚੋਣ ਕਮਿਸ਼ਨ ਬਾਹਰ ਹੀ ਰੱਖੇਗਾ। ਐਡਵੋਕੇਟ ਸਤਿਆਪਾਲ ਜੈਨ ਮੁਤਾਬਕ, ਹਰਿਆਣਾ ਦੀ ਵੱਖਰੀ ਕਮੇਟੀ ਨੋਟੀਫਾਈ ਹੋ ਚੁੱਕੀ ਹੈ ਤੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਾਇਰੇ ਤੋਂ ਬਾਹਰ ਹੈ। 

ਇਹ ਵੀ ਪੜੋ:Rupnagar News : ਰੂਪਨਗਰ 'ਚ ਵਾਪਰਿਆ ਵੱਡਾ ਹਾਦਸਾ, ਲੈਟਰ ਹੇਠਾਂ ਦਬੇ 5 ਮਜ਼ਦੂਰ, ਬਚਾਅ ਕਾਰਜ ਜਾਰੀ  


ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਜਵਾਬ ਦਾਖ਼ਲ ਨਾ ਕੀਤੇ ਜਾਣ ਅਤੇ ਇਸ ਲਈ ਹੋਰ ਸਮਾਂ ਮੰਗਣ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਸ ਵੇਲੇ ਪਟੀਸ਼ਨਰਾਂ ਦੇ ਵਕੀਲ ਵਨੇ ਹਾਈਕੋਰਟ ਦੇ ਧਿਆਨ ਵਿਚ ਲਿਆਂਦਾ ਸੀ ਕਿ ਵੋਟਰ ਰਜਿਸਟ੍ਰੇਸ਼ਨ ਲਈ ਅੰਤਮ ਮਿਤੀ 29 ਫਰਵਰੀ ਹੈ ਤੇ ਜੇਕਰ ਸੁਣਵਾਈ ਇਸ ਤੋਂ ਅੱਗੇ ਪਾਈ ਜਾਂਦੀ ਹੈ ਤਾਂ ਹਰਿਆਣਾ ਦੀਆਂ ਸੀਟਾਂ ਲਈ ਵੋਟਾਂ ਨਹੀਂ ਬਣਨਗੀਆਂ ਤੇ ਪਟੀਸ਼ਨਰਾਂ ਦਾ ਹੱਕ ਮਾਰਿਆ ਜਾਵੇਗਾ। 

ਇਹ ਵੀ ਪੜੋ:Abohar News : ਅਬੋਹਰ 'ਚ ਸੈਲਫੀ ਲੈਂਦੇ ਸਮੇਂ ਨੌਜਵਾਨ ਦੀ ਹੋਈ ਮੌਤ, 100 ਫੁੱਟ ਉੱਚੀ ਟੈਂਕੀ ਤੋਂ ਡਿੱਗਿਆ


ਇਹ ਤੱਥ ਨੋਟ ਕਰਦਿਆਂ ਹਾਈਕੋਰਟ ਨੇ ਵੋਟਰ ਸੂਚੀ ਨੂੰ ਅੰਤਮ ਰੂਪ ਦੇਣ 'ਤੇ ਰੋਕ ਲਗਾ ਦਿੱਤੀ ਸੀ ਪਰ ਹੁਣ ਚੋਣ ਕਮਿਸ਼ਨ ਵੱਲੋਂ ਜਵਾਬ ਦਾਖ਼ਲ ਕਰਨ ਨਾਲ ਸਥਿਤੀ ਕਾਫ਼ੀ ਸਪਸ਼ਟ ਹੋ ਗਈ ਹੈ ਪਰ ਜਵਾਬ ਦਾਖ਼ਲ ਹੋਣ ਦੇ ਨਾਲ ਹੀ ਸੁਣਵਾਈ ਅੱਗੇ ਪੈ ਗਈ ਤੇ ਪਿਛਲੇ ਹੁਕਮ ਜਾਰੀ ਰੱਖੋ ਗਏ ਹਨ।

ਇਹ ਵੀ ਪੜੋ:Chandigarh News: ਸਾਈਬਰ ਸੈੱਲ ਨੇ ਲੜਕੀ ਸਮੇਤ 3 ਠੱਗਾਂ ਨੂੰ ਕੀਤਾ ਗ੍ਰਿਫ਼ਤਾਰ, 9 ਮੋਬਾਈਲ ਫ਼ੋਨ, 3 ਲੈਪਟਾਪ ਅਤੇ 1 ਸਿਮ ਕਾਰਡ ਹੋਏ ਬਰਾਮਦ  

(For more news apart from   Answer filed in the case of Haryana seats News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement