Chandigarh News : ਛੇ ਮਹੀਨਿਆਂ 'ਚ ਸਾਈਬਰ ਫਰਾਡ 'ਚ 15 ਬੈਂਕ ਮੈਨੇਜਰ ਗ੍ਰਿਫ਼ਤਾਰ

By : BALJINDERK

Published : Aug 18, 2024, 12:44 pm IST
Updated : Aug 18, 2024, 12:44 pm IST
SHARE ARTICLE
cyber fraud
cyber fraud

Chandigarh News :ਮੁਲਜ਼ਮ ਬੈਂਕ ਮੈਨੇਜਰ ਬਿਨਾਂ ਤਸਦੀਕ ਦੇ ਖਾਤੇ ਖੋਲ੍ਹ ਕੇ ਧੋਖਾਧੜੀ ਕਰਨ ਵਾਲੇ ਗਿਰੋਹ ਦੀ ਕਰਦੇ ਸੀ ਮਦਦ

Chandigarh News : ਸਾਈਬਰ ਧੋਖਾਧੜੀ 'ਚ ਸਿਰਫ਼ ਅਪਰਾਧੀ ਹੀ ਨਹੀਂ ਸਗੋਂ ਭਰੋਸੇਯੋਗ ਅਹੁਦਿਆਂ 'ਤੇ ਬੈਠੇ ਬੈਂਕ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਾਮਲ ਹਨ। ਹਰਿਆਣਾ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਛੇ ਮਹੀਨਿਆਂ ਵਿਚ ਵੱਖ-ਵੱਖ ਬੈਂਕਾਂ ਦੇ 15 ਮੈਨੇਜਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੈਂਕ ਦੀ ਕਾਰਵਾਈ 'ਚ ਸਾਈਬਰ ਕ੍ਰਾਈਮ 'ਚ ਧੋਖਾਧੜੀ ਕਰਨ ਵਾਲੇ ਮੈਨੇਜਰ ਦੀ ਭੂਮਿਕਾ ਸਾਹਮਣੇ ਆਈ ਹੈ। ਇਹ ਮੁਲਜ਼ਮ ਮੈਨੇਜਰ ਬਿਨਾਂ ਤਸਦੀਕ ਕੀਤੇ ਖਾਤੇ ਖੋਲ੍ਹ ਕੇ ਫਰਾਡ ਗਰੋਹ ਦੀ ਮਦਦ ਕਰਦੇ ਸਨ। ਇਸ ਤੋਂ ਇਲਾਵਾ, ਧੋਖਾਧੜੀ ਕਰਨ ਵਾਲੇ ਮੈਨੇਜਰ ਵਨ ਟਾਈਮ ਪਾਸਵਰਡ (OTP) ਨੂੰ ਬਦਲਦੇ ਸਨ ਅਤੇ ਇਹ ਬਦਲਿਆ ਹੋਇਆ OTP ਆਪਣੇ ਸਾਥੀ ਧੋਖੇਬਾਜ਼ਾਂ ਨੂੰ ਭੇਜਦੇ ਸਨ। 

ਇਹ ਵੀ ਪੜੋ:Mohali News : ਅਦਾਲਤ ਨੇ ਸੜਕ ਹਾਦਸੇ ’ਚ ਮਾਰੇ 3 ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ

ਇਸ ਤੋਂ ਇਲਾਵਾ ਕਾਰਡ ਅਤੇ ਖਾਤਿਆਂ ਦੀ ਲਿਮਟ ਵਧਾ ਕੇ ਧੋਖਾਧੜੀ ਕਰਨ ਵਿਚ ਵੀ ਮਦਦ ਕੀਤੀ। ਸਾਈਬਰ ਕ੍ਰਾਈਮ ਟੀਮ ਨੇ ਛੇ ਮਹੀਨਿਆਂ ਵਿਚ ਲਗਭਗ 1700 ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਚ 400 ਦੇ ਕਰੀਬ ਮੁਲਜ਼ਮ ਹਰਿਆਣਾ ਦੇ ਹਨ ਅਤੇ ਬਾਕੀ ਬਾਹਰਲੇ ਰਾਜਾਂ ਦੇ ਹਨ। 
ਦੱਸ ਦਈਏ ਕਿ 18 ਨਵੰਬਰ 2023 ਨੂੰ ਮਾਨੇਸਰ ਸਾਈਬਰ ਪੁਲਿਸ ਸਟੇਸ਼ਨ 'ਚ ਇਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਫੋਨ ਕਰਕੇ ਉਸ ਦੇ ਬੇਟੇ ਦੇ ਹਸਪਤਾਲ 'ਚ ਭਰਤੀ ਹੋਣ ਦੀ ਸੂਚਨਾ ਦੇ ਕੇ ਉਸ ਨਾਲ ਠੱਗੀ ਮਾਰੀ ਹੈ। 

ਇਹ ਵੀ ਪੜੋ:Canada News : ਕੈਨੇਡਾ 'ਚ ਹਰਨੇਕ ਸਿੰਘ ਤੂਰ ਤੇ ਪਰਮਜੀਤ ਸਿੰਘ ਗਿੱਲ ਨੇ ਜਿੱਤੇ 11 ਤਗਮੇ  

ਇਸ ਮਾਮਲੇ 'ਚ ਮੇਵਾਤ ਨਿਵਾਸੀ ਹਯਾਤ, ਗੁਰੂਗ੍ਰਾਮ ਨਿਵਾਸੀ ਮੋਹਿਤ ਰਾਠੀ, ਬਿਲਾਸਪੁਰ ਨਿਵਾਸੀ ਮਹੇਸ਼ ਕੁਮਾਰ ਅਤੇ ਮਊ ਉੱਤਰ ਪ੍ਰਦੇਸ਼ ਨਿਵਾਸੀ ਵਿਸ਼ਵਕਰਮਾ ਮੌਰਿਆ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਮੋਹਿਤ ਰਾਠੀ ਕੋਟੇਕ ਮਹਿੰਦਰਾ ਬੈਂਕ ਵਿੱਚ ਸਹਾਇਕ ਮੈਨੇਜਰ ਸਨ, ਜਦੋਂ ਕਿ ਮਹੇਸ਼ ਕੁਮਾਰ ਅਤੇ ਵਿਸ਼ਵਕਰਮਾ ਮੌਰਿਆ ਡਿਪਟੀ ਮੈਨੇਜਰ ਹਨ। 

ਇਹ ਵੀ ਪੜੋ:Chandigarh News : ਪ੍ਰਿਟੀ ਜ਼ਿੰਟਾ ਨੇ ਚੰਡੀਗੜ੍ਹ ਦੀ ਅਦਾਲਤ 'ਚ ਪਾਈ ਪਟੀਸ਼ਨ 

ਦੂਜੇ ਮਾਮਲੇ 'ਚ ਦਸੰਬਰ 2023 ਨੂੰ ਇਕ ਵਿਅਕਤੀ ਨੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਈਸਟ 'ਚ ਸ਼ਿਕਾਇਤ ਕੀਤੀ ਸੀ ਕਿ ਸੋਸ਼ਲ ਮੀਡੀਆ 'ਤੇ ਆਧਾਰਿਤ ਕੰਮ ਪੂਰਾ ਕਰਨ ਦੇ ਨਾਂ 'ਤੇ ਉਸ ਨਾਲ 6 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਵਿੱਚ ਬੈਂਕ ਕਰਮਚਾਰੀ ਹਿਮਾਂਸ਼ੂ ਗੰਗਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

(For more news apart from six months in 15 bank managers arrested in cyber fraud News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement