Chandigarh News: 17 ਸਾਲ ਬਾਅਦ ਚੰਡੀਗੜ੍ਹ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ ਲਾਗੂ; ਇਹ ਹੋਣਗੇ ਬਦਲਾਅ
Published : Mar 19, 2024, 1:07 pm IST
Updated : Mar 19, 2024, 1:07 pm IST
SHARE ARTICLE
Chandigarh Energy Conservation Building Code implemented after 17 years
Chandigarh Energy Conservation Building Code implemented after 17 years

ਜਾਣਕਾਰੀ ਅਨੁਸਾਰ ਗੁਆਂਢੀ ਸੂਬਿਆਂ ਸਮੇਤ ਦੇਸ਼ ਦੇ ਲਗਭਗ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਹਿਲਾਂ ਹੀ ਸੀਈਸੀਬੀ ਅਪਣਾ ਲਿਆ ਸੀ

Chandigarh News: ਚੰਡੀਗੜ੍ਹ ਵਿਚ 17 ਸਾਲ ਬਾਅਦ ਚੰਡੀਗੜ੍ਹ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ ਲਾਗੂ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਸਾਲ 2007 ਵਿਚ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ ਬਣਾਇਆ ਸੀ। ਹੁਣ ਚੰਡੀਗੜ੍ਹ ਵਿਚ ਕਿਸੇ ਵੀ ਵਪਾਰਕ ਇਮਾਰਤ ਦੀ ਉਸਾਰੀ ਲਈ ਚੰਡੀਗੜ੍ਹ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ 2024 CECB ਦੀ ਪਾਲਣਾ ਕਰਨੀ ਹੋਵੇਗੀ। ਇਸ ਨੂੰ 2024 ਤੋਂ ਲਾਗੂ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਗੁਆਂਢੀ ਸੂਬਿਆਂ ਸਮੇਤ ਦੇਸ਼ ਦੇ ਲਗਭਗ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਹਿਲਾਂ ਹੀ ਸੀਈਸੀਬੀ ਅਪਣਾ ਲਿਆ ਸੀ। ਹਰ ਸਾਲ ਇਸ ਰਾਹੀਂ ਲਗਭਗ 30 ਫ਼ੀ ਸਦੀ ਬਿਜਲੀ ਦੀ ਬੱਚਤ ਕੀਤੀ ਜਾ ਰਹੀ ਹੈ। ਨਵੀਂ ਵਪਾਰਕ ਇਮਾਰਤਾਂ ਵਿਚ ਊਰਜਾ ਕੁਸ਼ਲਤਾ ਵਿਚ ਸੁਧਾਰ ਕਰਨ ਲਈ 2007 ਵਿਚ ਕੇਂਦਰ ਸਰਕਾਰ ਦੁਆਰਾ CECB ਦਾ ਗਠਨ ਕੀਤਾ ਗਿਆ ਸੀ। ਇਹ ਕੋਡ 2017 ਵਿਚ ਅਪਡੇਟ ਕੀਤਾ ਗਿਆ ਸੀ ਅਤੇ ਲਾਜ਼ਮੀ ਲਾਗੂ ਕਰਨ ਲਈ ਨਿਰਦੇਸ਼ ਦਿਤੇ ਗਏ ਸਨ।

ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇਸ ਸਬੰਧੀ ਸਾਲ 2022 ਵਿਚ ਚੰਡੀਗੜ੍ਹ ਵਿਚ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਉੱਚ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਤਾਂ ਜੋ ਢੁਕਵੀਆਂ ਸੋਧਾਂ ਸੁਝਾਈਆਂ ਜਾ ਸਕਣ। ਜੇਕਰ ਇਮਾਰਤ ਦਾ ਕਨੈਕਟਿਡ ਲੋਡ 50 ਕਿਲੋਵਾਟ ਜਾਂ ਇਸ ਤੋਂ ਵੱਧ ਹੈ ਜਾਂ ਬਿਲਡਿੰਗ ਦੀ ਕਨੈਕਟਿਡ ਡਿਮਾਂਡ 60 ਕੇਵੀਏ ਜਾਂ ਇਸ ਤੋਂ ਵੱਧ ਹੈ ਜਾਂ ਬਿਲਡਿੰਗ ਦਾ ਪਲਾਟ ਏਰੀਆ 1000 ਵਰਗ ਮੀਟਰ ਜਾਂ ਇਸ ਤੋਂ ਵੱਧ ਹੈ ਜਾਂ ਬਿਲਡਿੰਗ ਦਾ ਬਿਲਟ ਅੱਪ ਏਰੀਆ ਬੇਸਮੈਂਟ ਨੂੰ ਛੱਡ ਕੇ 2000 ਵਰਗ ਮੀਟਰ ਜਾਂ ਇਸ ਤੋਂ ਵੱਧ ਹੈ, ਤਹਿਤ ਆਉਣ ਵਾਲੀਆਂ ਸਾਰੀਆਂ ਵਪਾਰਕ ਇਮਾਰਤਾਂ 'ਤੇ ਕੋਡ ਲਾਗੂ ਕੀਤਾ ਜਾਵੇਗਾ।

ਇਸ ਦੌਰਾਨ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾ ਕੇ ਹਰ ਸਾਲ 20 ਤੋਂ 30 ਫ਼ੀ ਸਦੀ ਬਿਜਲੀ ਦੀ ਬੱਚਤ ਹੋਵੇਗੀ, ਊਰਜਾ ਦੀ ਮੰਗ ਘਟੇਗੀ ਅਤੇ ਵਾਤਾਵਰਨ ਸ਼ੁੱਧ ਰਹੇਗਾ। ਇਸ ਤੋਂ ਇਲਾਵਾ ਖਿੜਕੀਆਂ, ਗਲਿਆਰਿਆਂ ਆਦਿ ਦੇ ਆਕਾਰ ਵਿਚ ਵੀ ਬਦਲਾਅ ਕਰਨੇ ਪੈਣਗੇ।

 (For more Punjabi news apart from Chandigarh Energy Conservation Building Code implemented after 17 years, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement