Chandigarh News: ਸੜਕ ਹਾਦਸੇ 'ਚ ਮਰੇ ਵਿਅਕਤੀ ਦੇ ਪਰਿਵਾਰ ਨੂੰ ਮਿਲੇਗਾ 26 ਲੱਖ ਦਾ ਮੁਆਵਜ਼ਾ, ਦੇਖੋ ਕੀ ਹੈ ਮਾਮਲਾ

By : BALJINDERK

Published : Mar 22, 2024, 4:01 pm IST
Updated : Mar 22, 2024, 4:57 pm IST
SHARE ARTICLE
Court order
Court order

Chandigarh News : ਪਟੀਸ਼ਨ ’ਚ 1 ਕਰੋੜ ਦੀ ਕੀਤੀ ਮੰਗ, ਬੀਮਾ ਕੰਪਨੀ ਨੂੰ 26 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ

Chandigarh News : ਚੰਡੀਗੜ੍ਹ ’ਚ ਤੇਲ ਟੈਂਕਰ ਦੀ ਟੱਕਰ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਦੂਜੇ ਦੇ ਜ਼ਖਮੀ ਹੋਣ ਦੇ ਮਾਮਲੇ ’ਚ ਦਾਇਰ ਕੀਤੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ, ਮੋਟਰ ਐਕਸੀਡੈਂਟ ਕਲੇਮ ਟਰਮੀਨਲ ਨੇ ਕੰਪਨੀ ਦੀ ਬੀਮਾ ਕੰਪਨੀ ਨੂੰ 26 ਲੱਖ 33 ਹਜ਼ਾਰ 430 ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜੋ:Lok Sabha Elections 2024: ਇਸ ਕੰਪਨੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਦਿੱਤਾ ਅਰਬਾਂ ਦਾ ਦਾਨ 

ਪਟੀਸ਼ਨਰ ਬਲਵੀਰ ਸਿੰਘ ਨੇ ਮੋਟਰ ਵਹੀਕਲ ਐਕਟ ਦੀ ਧਾਰਾ 166 ਤਹਿਤ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕਰਨ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ’ਚ ਦੱਸਿਆ ਗਿਆ ਕਿ 19 ਜਨਵਰੀ 2017 ਨੂੰ ਫੂਲਚੰਦ ਗੋਇਲ, ਨਿਖਿਲ ਗੋਇਲ, ਸਾਹਿਲ ਗੋਇਲ ਅਤੇ ਹੋਰ ਲੋਕ ਜੀਪ ’ਚ ਬਾਲਾਜੀ ਮੰਦਰ ਰਾਜਸਥਾਨ ਜਾ ਰਹੇ ਸਨ। ਜੀਪ ਖੇਮਰਾਜ ਜਦੋਂ ਦੁਪਹਿਰ ਵੇਲੇ ਪਿੰਡ ਪਿਚੁਪੜਾ ਖੁਰਦ ਕਲਾ ਜ਼ਿਲ੍ਹਾ ਦੌਸਾ ਨੇੜੇ ਪੁੱਜੀ ਤਾਂ ਬਾਂਡੀਕੁਈ ਤੋਂ ਇੱਕ ਤੇਲ ਟੈਂਕਰ ਉਸ ਦੇ ਪਿੱਛੇ ਆ ਰਿਹਾ ਸੀ। ਟੈਂਕਰ ਦੀ ਰਫ਼ਤਾਰ ਤੇਜ਼ ਸੀ ਜਿਸ ਕਾਰਨ ਉਸ ਨੇ ਜੀਪ ਦੀ ਰਫ਼ਤਾਰ ਹੌਲੀ ਕਰ ਦਿੱਤੀ ਪਰ ਟੈਂਕਰ ਚਾਲਕ ਨੇ ਬਿਨਾਂ ਹਾਰਨ ਅਤੇ ਇੰਡੀਕੇਟਰ ਦਿੱਤੇ ਗ਼ਲਤ ਸਾਈਡ ਤੋਂ ਆ ਕੇ ਉਸ ਦੀ ਜੀਪ ਨੂੰ ਟੱਕਰ ਮਾਰ ਦਿੱਤੀ।  ਜਿਸ ’ਚ ਜੀਪ ’ਚ ਸਵਾਰ ਸਾਰੇ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਫੂਲਚੰਦ ਗੋਇਲ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜੋ:Punjab Weather News : ਪੰਜਾਬ ’ਚ ਮੌਸਮ ਦਾ ਬਦਲਿਆ ਮਿਜ਼ਾਜ 22 ਤੋਂ 24 ਮਾਰਚ ਤੱਕ ਅਲਰਟ

ਪਟੀਸ਼ਨ ਦਾਇਰ ਕਰਨ ਵਾਲੇ ਬਲਬੀਰ ਸਿੰਘ ਦੀ ਹਾਦਸੇ ਦੌਰਾਨ ਪਸਲੀਆਂ ਵਿਚ ਫਰੈਕਚਰ ਹੋ ਗਿਆ ਸੀ। ਜਿਸ ਕਾਰਨ ਉਹ 100 ਫੀਸਦੀ ਅਪਾਹਜ ਹੋ ਗਿਆ। ਉਹ ਸੇਵਾਦਾਰ ਤੋਂ ਬਿਨਾਂ ਕੋਈ ਕੰਮ ਨਹੀਂ ਕਰ ਸਕਦਾ। ਪਟੀਸ਼ਨ ਵਿੱਚ ਦੱਸਿਆ ਗਿਆ ਕਿ ਉਹ ਹਾਰਵੈਸਟਰ ਕੰਬਾਈਨ ਦਾ ਮਾਲਕ ਸੀ ਅਤੇ ਇਸ ਨੂੰ ਚਲਾ ਕੇ ਸਾਲਾਨਾ 7 ਲੱਖ ਰੁਪਏ ਕਮਾ ਲੈਂਦਾ ਸੀ। ਪਰ ਉਹ ਹੁਣ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰੇਗਾ। 

ਇਹ ਵੀ ਪੜੋ:Chandigarh News : ਅੰਗਦਾਨ ਰਾਹੀਂ 5 ਲੋਕਾਂ ਨੂੰ ਮਿਲਿਆ ਜੀਵਨ ਦਾਨ 

 (For more news apart from Hearing was held on petition filed in the death and injury case of 1 person News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement