Lok Sabha Elections 2024: ਇਸ ਕੰਪਨੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਦਿੱਤਾ ਅਰਬਾਂ ਦਾ ਦਾਨ

By : BALJINDERK

Published : Mar 22, 2024, 2:36 pm IST
Updated : Mar 22, 2024, 2:36 pm IST
SHARE ARTICLE
Electoral Bond
Electoral Bond

Lok Sabha Elections 2024: ਫਿਊਚਰ ਗੇਮਿੰਗ ਇਲੈਕਟੋਰਲ ਬਾਂਡ ਨੇ TMC ਨੂੰ 540 ਕਰੋੜ ਰੁਪਏ ਦਾਨ, DMK 503 ਕਰੋੜ ਰੁਪਏ ਸਭ ਜ਼ਿਆਦਾ ਦਾਨ ਕੀਤਾ 

Lok Sabha Elections 2024: ਇਲੈਕਟੋਰਲ ਬਾਂਡ ਦੇ ਸਭ ਤੋਂ ਵੱਡੇ ਖਰੀਦਦਾਰ ਫਿਊਚਰ ਗੇਮਿੰਗ ਇਲੈਕਟੋਰਲ ਬਾਂਡ ਨੇ ਤ੍ਰਿਣਮੂਲ ਕਾਂਗਰਸ ਨੂੰ 540 ਕਰੋੜ ਰੁਪਏ ਦਾਨ ਕੀਤੇ ਹਨ। ਇਸ ਤਰ੍ਹਾਂ TMS ਫਿਊਚਰ ਗੇਮਿੰਗ ਤੋਂ ਵੱਧ ਤੋਂ ਵੱਧ ਚੰਦਾ ਲੈਣ ਵਾਲੀ ਪਾਰਟੀ ਬਣ ਗਈ। ਸਟਾਲਿਨ ਦੀ DMK ਦੂਜੇ ਨੰਬਰ ’ਤੇ ਹੈ। ਜਿਸ ਨੂੰ 503 ਕਰੋੜ ਰੁਪਏ ਮਿਲੇ ਹਨ। ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਫਿਊਚਰ ਗੇਮਿੰਗ ਨੇ ਇਲੈਕਟੋਰਲ ਬਾਂਡ ਦੇ ਜ਼ਰੀਏ ਕੁੱਲ 1,368 ਕਰੋੜ ਰੁਪਏ ਦਾਨ ਕੀਤੇ ਸਨ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ, SBI ਨੇ 21 ਮਾਰਚ ਨੂੰ ਇਲੈਕਟੋਰਲ ਬਾਂਡ ਦੇ ਅਲਫਾ ਸੰਖਿਆਤਮਕ ਕੋਡਾਂ ਦੀ ਜਾਣਕਾਰੀ ਸਾਂਝੀ ਕੀਤੀ। ਇਨ੍ਹਾਂ ਕੋਡਾਂ ਰਾਹੀਂ ਪਤਾ ਲੱਗ ਜਾਂਦਾ ਸੀ ਕਿ ਕਿਹੜੀ ਕੰਪਨੀ ਜਾਂ ਵਿਅਕਤੀ ਨੇ ਇਲੈਕਟੋਰਲ ਬਾਂਡ ਰਾਹੀਂ ਕਿਸ ਪਾਰਟੀ ਨੂੰ ਦਾਨ ਦਿੱਤਾ ਸੀ।

ਇਹ ਵੀ ਪੜੋ:Chandigarh News : ਅੰਗਦਾਨ ਰਾਹੀਂ 5 ਲੋਕਾਂ ਨੂੰ ਮਿਲਿਆ ਜੀਵਨ ਦਾਨ

ਦਰਅਸਲ, ਲਾਟਰੀ ਕਿੰਗ ਸੈਂਟੀਆਗੋ ਮਾਰਟਿਨ ਦੀ ਮਲਕੀਅਤ ਵਾਲੀ ਕੰਪਨੀ ਫਿਊਚਰ ਗੇਮਿੰਗ ਨੇ 12 ਅਪ੍ਰੈਲ, 2019 ਤੋਂ 24 ਜਨਵਰੀ, 2024 ਦਰਮਿਆਨ 1,368 ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਖਰੀਦੇ ਸਨ। ਐਸਬੀਆਈ ਦੁਆਰਾ ਜਾਰੀ ਕੀਤੇ ਗਏ ਨਵੇਂ ਡੇਟਾਸੈਟ ਦੇ ਅਨੁਸਾਰ, ਇਸ ਕੰਪਨੀ ਨੇ ਨਾ ਸਿਰਫ਼ ਆਪਣੇ ਗ੍ਰਹਿ ਸੂਬੇ ਤਾਮਿਲਨਾਡੂ ਵਿੱਚ ਸੱਤਾਧਾਰੀ ਪਾਰਟੀ ਨੂੰ ਦਾਨ ਦਿੱਤਾ ਹੈ ਬਲਕਿ ਬੰਗਾਲ ਵਿੱਚ ਸੱਤਾਧਾਰੀ ਪਾਰਟੀ ਨੂੰ ਵੀ ਦਾਨ ਦਿੱਤਾ ਹੈ। ਬੰਗਾਲ ਵਿੱਚ, ਇਹ ਕੰਪਨੀ ’ਡੀਅਰ ਲਾਟਰੀ’ ਨਾਮਕ ਸਭ ਤੋਂ ਪ੍ਰਸਿੱਧ ਲਾਟਰੀ ਗੇਮਾਂ ਵਿੱਚੋਂ ਇੱਕ ਦੀ ਵੰਡ ਕਰਦੀ ਹੈ।

ਇਹ ਵੀ ਪੜੋ:Chitkara University News : ਚਿਤਕਾਰਾ ਯੂਨੀਵਰਸਿਟੀ ਅਤੇ ਬੀ ਆਰ ਫੋਕ ਕਲਚਰਲ ਕਲੱਬ ਨੇ ਜਿੱਤਿਆ ਲੁੱਡੀ ਅਤੇ ਭੰਗੜਾ ਕੱਪ  

DMK ਅਤੇ TMS ਤੋਂ ਇਲਾਵਾ, ਫਿਊਚਰ ਗੇਮਿੰਗ ਨੇ ਜਗਨ ਮੋਹਨ ਰੈੱਡੀ ਦੀ VSRCP ਨੂੰ 154 ਕਰੋੜ ਰੁਪਏ, ਭਾਜਪਾ ਨੂੰ 100 ਕਰੋੜ ਰੁਪਏ ਅਤੇ ਕਾਂਗਰਸ ਨੂੰ 50 ਕਰੋੜ ਰੁਪਏ ਦਾਨ ਕੀਤੇ ਹਨ। ਸਿੱਕਮ ਦੀਆਂ ਦੋ ਸਿਆਸੀ ਪਾਰਟੀਆਂ ਸਿੱਕਮ ਕ੍ਰਾਂਤੀਕਾਰੀ ਮੋਰਚਾ ਅਤੇ ਸਿੱਕਮ ਡੈਮੋਕਰੇਟਿਕ ਫਰੰਟ ਨੂੰ ਵੀ ਚੋਣ ਬਾਂਡ ਦੀ ਸਭ ਤੋਂ ਵੱਡੀ ਖਰੀਦਦਾਰ ਕੰਪਨੀ ਤੋਂ ਚੰਦਾ ਮਿਲਿਆ ਹੈ। ਇਨ੍ਹਾਂ ਦੋਵਾਂ ਸਿਆਸੀ ਪਾਰਟੀਆਂ ਨੂੰ 10 ਕਰੋੜ ਰੁਪਏ ਤੋਂ ਘੱਟ ਦਾ ਚੰਦਾ ਮਿਲਿਆ ਹੈ। ਸਿੱਕਮ ਦੇਸ਼ ਦੇ ਉਨ੍ਹਾਂ ਕੁਝ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਸਰਕਾਰ ਦੁਆਰਾ ਲਾਟਰੀ ਨੂੰ ਮਾਨਤਾ ਦਿੱਤੀ ਜਾਂਦੀ ਹੈ।

ਇਹ ਵੀ ਪੜੋ:Indonesia News : ਇੰਡੋਨੇਸ਼ੀਆ ਦੇ ਅਸੇਹ ਨੇੜੇ ਰੋਹਿੰਗਿਆ ਮੁਸਲਮਾਨਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ 

ਚੋਣ ਬਾਂਡ ਦੀ ਦੂਜੀ ਸਭ ਤੋਂ ਵੱਡੀ ਖਰੀਦਦਾਰ ਹੈਦਰਾਬਾਦ ਦੀ ਮੇਘਾ ਇੰਜੀਨੀਅਰਿੰਗ ਕੰਪਨੀ ਹੈ। ਇਸ ਨੇ ਭਾਜਪਾ, BRS ਅਤੇ DMK ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਨੂੰ 966 ਕਰੋੜ ਰੁਪਏ ਦਾਨ ਕੀਤੇ ਹਨ। ਕਵਿੱਕ ਸਪਲਾਈ ਚੇਨ ਪ੍ਰਾਈਵੇਟ ਲਿਮਟਿਡ ਇਲੈਕਟੋਰਲ ਬਾਂਡ ਰਾਹੀਂ ਸਭ ਤੋਂ ਵੱਧ ਦਾਨ ਦੇਣ ਵਾਲਿਆਂ ਵਿੱਚ ਤੀਜੇ ਸਥਾਨ ’ਤੇ ਹੈ। ਜਿਸ ਨੇ 2021-22 ਅਤੇ 2023-24 ਦਰਮਿਆਨ 410 ਕਰੋੜ ਰੁਪਏ ਦੇ ਬਾਂਡ ਖਰੀਦੇ ਅਤੇ ਇਸ ਰਾਹੀਂ ਭਾਜਪਾ ਨੂੰ 395 ਕਰੋੜ ਰੁਪਏ ਅਤੇ ਸ਼ਿਵ ਸੈਨਾ ਨੂੰ 25 ਕਰੋੜ ਰੁਪਏ ਦਾਨ ਕੀਤੇ। 

ਇਹ ਵੀ ਪੜੋ:Punjab Weather News : ਪੰਜਾਬ ’ਚ ਮੌਸਮ ਦਾ ਬਦਲਿਆ ਮਿਜ਼ਾਜ 22 ਤੋਂ 24 ਮਾਰਚ ਤੱਕ ਅਲਰਟ 

 (For more news apart from Future Gaming Electoral Bond donated billions to various political parties News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement