Chandigarh : ਆਰਮੀ ਦੇ ਟਰੱਕ ਦੀ ਚਪੇਟ 'ਚ ਆਉਣ ਕਾਰਨ ਬਿਜਲੀ ਮਹਿਕਮੇ ਦੇ ਸਬ ਸਟੇਸ਼ਨ ਅਟੈਂਡੈਂਟ ਦੀ ਮੌਤ, ਦਸੰਬਰ 'ਚ ਸੀ ਰਿਟਾਇਰਮੈਂਟ
Published : May 22, 2024, 6:24 pm IST
Updated : May 22, 2024, 9:48 pm IST
SHARE ARTICLE
 Chandigarh Road Accident
Chandigarh Road Accident

ਐਕਟਿਵਾ ਸਵਾਰ ਖਰੜ ਨਿਵਾਸੀ ਰਣਜੀਤ ਸਿੰਘ ਕਿਸੇ ਕੰਮ ਜਾ ਰਹੇ ਸਨ

 Chandigarh Road Accident : ਚੰਡੀਗੜ੍ਹ ਦੇ ਸੈਕਟਰ -18/19/20/21 ਦੇ ਚੌਂਕ 'ਤੇ ਅੱਜ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਬਿਜਲੀ ਮਹਿਕਮੇ ਦੇ ਸਬ ਸਟੇਸ਼ਨ ਅਟੈਂਡੈਂਟ (SSA) ਦੀ ਮੌਤ ਹੋ ਗਈ ਹੈ। ਦਰਅਸਲ 'ਚ ਫੌਜ ਦੇ ਟਰੱਕ ਨੇ ਇੱਕ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ ਹੈ। ਜਿਸ ਤੋਂ ਬਾਅਦ ਐਕਟਿਵਾ ਸਵਾਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ , ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਐਕਟਿਵਾ ਸਵਾਰ ਖਰੜ ਨਿਵਾਸੀ ਰਣਜੀਤ ਸਿੰਘ ਕਿਸੇ ਕੰਮ ਜਾ ਰਹੇ ਸਨ। ਇਸੇ ਦੌਰਾਨ ਇੱਕ ਆਰਮੀ ਦਾ ਟਰੱਕ ਜਿਹੜਾ ਕਿ ਸੈਕਟਰ -17 ਦੇ ਪੋਸਟ ਆਫਿਸ ਤੋਂ ਚੱਲ ਕੇ N ਏਰੀਆ ਬਲਟਾਣਾ ਜਾ ਰਿਹਾ ਸੀ। ਇਸ ਚੌਂਕ 'ਤੇ ਅਚਾਨਕ ਹੀ ਟਰੱਕ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ ਤੇ  ਐਕਟਿਵਾ ਟਰੱਕ ਦੇ ਹੇਠਾਂ ਘੁੱਸ ਗਈ ,ਜਿਸ ਕਰਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਗੰਭੀਰ ਰੂਪ 'ਚ ਜ਼ਖਮੀ ਹੋਏ ਐਕਟਿਵਾ ਸਵਾਰ ਰਣਜੀਤ ਸਿੰਘ ਨੂੰ ਬਿਨਾਂ ਦੇਰੀ ਕੀਤੇ ਹੋਏ ਸੈਕਟਰ -16 ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ,ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਤੁਹਾਨੂੰ ਦੱਸ ਦੇਈਏ ਕਿ ਰਣਜੀਤ ਸਿੰਘ ਦੀ ਦਿਸੰਬਰ 'ਚ ਰਿਟਾਇਰਮੈਂਟ ਸੀ ਤੇ ਉਹਨਾਂ ਦੀ ਡਿਊਟੀ ਸੈਕਟਰ- 56 'ਚ ਸੀ। ਸੈਕਟਰ -19 ਥਾਣਾ ਪੁਲਿਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਡਰਾਈਵਰ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਵੱਲੋਂ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। 

 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement