Chandigarh News: ਚੰਡੀਗੜ੍ਹ ਪੁਲਿਸ ਨੇ ਸੈਕਟਰ 16 ਦੀ ਸੜਕ ਨੂੰ ਬਿਨਾਂ ਕਿਸੇ ਸੂਚਨਾ ਦੇ ਵਨ-ਵੇ ਕੀਤਾ

By : BALJINDERK

Published : Mar 23, 2024, 12:07 pm IST
Updated : Mar 23, 2024, 1:46 pm IST
SHARE ARTICLE
Chandigarh Sector 16
Chandigarh Sector 16

Chandigarh News : ਵੀਆਈਪੀ ਦੀ ਆਵਾਜਾਈ ਕਾਰਨ ਲਿਆ ਫੈਸਲਾ, ਲੋਕ ਹੋ ਰਹੇ ਤੰਗ ਪ੍ਰੇਸ਼ਾਨ

Chandigarh News: ਚੰਡੀਗੜ੍ਹ ਦੇ ਸੈਕਟਰ 16 ਵਿੱਚ ਕਰੀਬ ਅੱਧਾ ਕਿਲੋਮੀਟਰ ਸੜਕ ਨੂੰ ਪੁਲਿਸ ਵੱਲੋਂ ਸਵੇਰੇ-ਸ਼ਾਮ ਵਨ-ਵੇ ਕਰ ਦਿੱਤਾ ਗਿਆ ਹੈ। ਵੀ.ਆਈ.ਪੀਜ਼, ਪੁਲਿਸ ਅਧਿਕਾਰੀਆਂ, ਨੌਕਰਸ਼ਾਹਾਂ ਆਦਿ ਦੀ ਆਵਾਜਾਈ ਕਾਰਨ ਇਹ ਫੈਸਲਾ ਲਿਆ ਗਿਆ ਹੈ। ਪੁਲਿਸ ਵੱਲੋਂ ਲਾਏ ਬੈਰੀਕੇਡਾਂ ਕਾਰਨ ਲੋਕਾਂ ਨੂੰ ਹੋਰ ਰਸਤਿਆਂ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜੋ:Delhi News : ਏਜੰਸੀ ਦੀ ਕਾਰਵਾਈ ਤੋਂ ਬਾਅਦ ਇਹਨਾਂ ਮੁੱਖ ਮੰਤਰੀਆਂ ਨੇ ਛੱਡੀ ਕੁਰਸੀ, ਕਿਸ-ਕਿਸ ਦਾ ਨਾਮ ਸ਼ਾਮਲ? 

ਜਾਣਕਾਰੀ ਦਿੰਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਲੋੜਾ ਸਫ਼ਰ ਕਰਕੇ ਕੋਈ ਹੋਰ ਰਸਤਾ ਲੈਣਾ ਪੈਂਦਾ ਹੈ। ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਸਵੇਰੇ-ਸ਼ਾਮ ਦਫ਼ਤਰ ਜਾਣ ਅਤੇ ਆਉਣ ਲਈ ਇਸੇ ਰਸਤੇ ਰਾਹੀਂ ਲੰਘਣਾ ਹੁੰਦਾ ਹੈ। ਇਸ ਸਮੇਂ ਪੁਲਿਸ ਨੇ ਇਹ ਰਸਤਾ ਬੰਦ ਕਰ ਦਿੱਤਾ। ਇਸ ਕਾਰਨ ਆਉਣ-ਜਾਣ ਵਾਲੇ ਯਾਤਰੀ ਵੀ ਉਥੇ ਮੌਜੂਦ ਮੁਲਾਜ਼ਮਾਂ ਨਾਲ ਬਹਿਸ ਕਰਨ ਲੱਗੇ।

ਇਹ ਵੀ ਪੜੋ:Haryana News: ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ  

ਸੈਕਟਰ 16 ਵਾਸੀ ਪ੍ਰਿਅੰਕਾ ਚੌਧਰੀ ਨੇ ਕਿਹਾ ਕਿ ਉਹ ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨਗੇ। ਇਸ ਤਰ੍ਹਾਂ ਸੜਕ ਨੂੰ ਆਮ ਲੋਕਾਂ ਲਈ ਬੰਦ ਨਹੀਂ ਕੀਤਾ ਜਾਣਾ ਚਾਹੀਦਾ।

ਇਹ ਵੀ ਪੜੋ:New Delhi News : ਉੜੀਸਾ ’ਚ ਬੀਜੇਪੀ ਅਤੇ ਬੀਜੇਡੀ ’ਚ ਕੋਈ ਗਠਜੋੜ ਨਹੀਂ 

ਸੈਕਟਰ 23 ਦੇ ਵਸਨੀਕ ਰਾਜੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਉਹ ਸਵੇਰੇ-ਸ਼ਾਮ ਕੰਮ ’ਤੇ ਜਾਣ ਲਈ ਇਸ ਰਸਤੇ ਦੀ ਵਰਤੋਂ ਕਰਦਾ ਹੈ। ਪਰ ਪੁਲਿਸ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਹੋਰ ਰਸਤਿਆਂ ਤੋਂ ਲੰਘਣਾ ਪਿਆ ਹੈ। ਇਸ ਕਾਰਨ ਉਹ ਅਕਸਰ ਕੰਮ ’ਤੇ ਲੇਟ ਹੋ ਜਾਂਦਾ ਹੈ। ਜਦੋਂ ਉਨ੍ਹਾਂ ਇੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਹੁਕਮਾਂ ਦੀ ਦਰਖਾਸਤ ਦੇਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਕੀਤਾ ਗਿਆ ਹੈ।

ਇਹ ਵੀ ਪੜੋ:Lucknow News : ਹਾਈ ਕੋਰਟ ਨੇ ਮਦਰੱਸਾ ਐਜੂਕੇਸ਼ਨ ਐਕਟ 2004 ਨੂੰ ’ਅਸੰਵਿਧਾਨਕ’ ਕਰਾਰ ਦਿੱਤਾ 

 (For more news apart from Chandigarh Police Sector 16 one-way without any information  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement