New Delhi News : ਉੜੀਸਾ ’ਚ ਬੀਜੇਪੀ ਅਤੇ ਬੀਜੇਡੀ ’ਚ ਕੋਈ ਗਠਜੋੜ ਨਹੀਂ

By : BALJINDERK

Published : Mar 22, 2024, 5:51 pm IST
Updated : Mar 22, 2024, 5:51 pm IST
SHARE ARTICLE
 BJP and BJD Logo
BJP and BJD Logo

New Delhi News : ਭਾਜਪਾ ਸਾਰੀਆਂ ਸੀਟਾਂ ’ਤੇ ਇਕੱਲੇ ਲੜੇਗੀ ਚੋਣ


New Delhi New : ਨਵੀਂ ਦਿੱਲੀ,  ਉੜੀਸਾ ’ਚ ਭਾਰਤੀ ਜਨਤਾ ਪਾਰਟੀ (BJP) ਅਤੇ ਸੂਬੇ ਦੀ ਸੱਤਾਧਾਰੀ ਬੀਜੂ ਜਨਤਾ ਦਲ (BJD) ਵਿਚਕਾਰ ਗਠਜੋੜ ਦੀਆਂ ਸੰਭਾਵਨਾਵਾਂ ਸ਼ੁੱਕਰਵਾਰ ਨੂੰ ਉਸ ਸਮੇਂ ਲਗਭਗ ਖ਼ਤਮ ਹੋ ਗਈਆਂ ਜਦੋਂ ਕੇਂਦਰ ’ਚ ਸੱਤਾਧਾਰੀ ਪਾਰਟੀ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ। ਆਗਾਮੀ ਲੋਕ ਸਭਾ ਅਤੇ ਸੂਬਾਈ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ’ਤੇ ਇਕੱਲੇ ਹੀ ਲੜਨ ਦਾ ਐਲਾਨ ਕੀਤਾ ਹੈ।

ਇਹ ਵੀ ਪੜੋ:Chandigarh News : ਅੰਗਦਾਨ ਰਾਹੀਂ 5 ਲੋਕਾਂ ਨੂੰ ਮਿਲਿਆ ਜੀਵਨ ਦਾਨ 


ਭਾਜਪਾ ਦੀ ਉੜੀਸਾ ਇਕਾਈ ਦੇ ਪ੍ਰਧਾਨ ਮਨਮੋਹਨ ਸਮਾਲ ਨੇ ਇਕ ਪੋਸਟ ’ਤੇ ਕਿਹਾ ਕਿ  ਉੜੀਸਾ ਦੇ 4.5  ਕਰੋੜ ਲੋਕਾਂ ਦੀਆਂ ਆਸਾਂ, ਇੱਛਾਵਾਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਰਅੰਦੇਸ਼ੀ ਅਗਵਾਈ ਵਿਚ ਵਿਕਸਤ ਭਾਰਤ ਅਤੇ ਇੱਕ ਵਿਕਸਤ ਉੜੀਸਾ ਬਣਾਉਣ ਲਈ, ਇਸ ਬਾਰ ਲੋਕ ਸਭਾ ਦੀਆਂ ਸਾਰੀਆਂ 21 ਅਤੇ ਸਾਰੀਆਂ 147 ਵਿਧਾਨ ਸਭਾ ਸੀਟਾਂ ’ਤੇ ਇਕੱਲੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਜਿੱਥੇ ਵੀ ‘ਡਬਲ ਇੰਜਣ’ ਵਾਲੀ ਸਰਕਾਰ ਆਈ ਹੈ, ਉੱਥੇ ਵਿਕਾਸ ਅਤੇ ਗਰੀਬਾਂ ਦੀ ਭਲਾਈ ਦੇ ਕੰਮਾਂ ਵਿੱਚ ਤੇਜ਼ੀ ਆਈ ਹੈ ਅਤੇ ਸੂਬੇ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ।

ਇਹ ਵੀ ਪੜੋ:Punjab Weather News : ਪੰਜਾਬ ’ਚ ਮੌਸਮ ਦਾ ਬਦਲਿਆ ਮਿਜ਼ਾਜ 22 ਤੋਂ 24 ਮਾਰਚ ਤੱਕ ਅਲਰਟ


ਉਨ੍ਹਾਂ ਕਿਹਾ ਕਿ ਪਰ ਅੱਜ ਉੜੀਸਾ ਵਿਚ ਮੋਦੀ ਸਰਕਾਰ ਦੀਆਂ ਕਈ ਕਲਿਆਣਕਾਰੀ ਯੋਜਨਾਵਾਂ ਜ਼ਮੀਨ ਤੱਕ ਨਹੀਂ ਪਹੁੰਚ ਰਹੀਆਂ ਹਨ, ਜਿਸ ਕਾਰਨ ਉੜੀਸਾ ਦੇ ਗਰੀਬ ਭੈਣਾਂ ਅਤੇ ਭਰਾਵਾਂ ਨੂੰ ਉਨ੍ਹਾਂ ਦਾ ਲਾਭ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉੜੀਸਾ ਦੀ ਪਛਾਣ, ਉੜੀਸਾ ਦੇ ਮਾਣ ਅਤੇ ਉੜੀਸਾ ਦੇ ਲੋਕਾਂ ਦੇ ਹਿੱਤਾਂ ਨਾਲ ਜੁੜੇ ਕਈ ਮੁੱਦਿਆਂ ’ਤੇ ਸਾਡੀ ਚਿੰਤਾ ਹੈ।

ਇਹ ਵੀ ਪੜੋ:Lok Sabha Elections 2024: ਇਸ ਕੰਪਨੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਦਿੱਤਾ ਅਰਬਾਂ ਦਾ ਦਾਨ 

ਸਮਾਲ ਨੇ ਬੀਜੇਡੀ ਵਲੋਂ ਕੇਂਦਰ ਸਰਕਾਰ ਨੇ ਰਾਸ਼ਟਰੀ ਮਹੱਤਵ ਦੇ ਕਈ ਮੁੱਦਿਆਂ ’ਤੇ ਕੇਂਦਰ ਸਰਕਾਰ ਦਾ ਸਮਰਥਨ ਕਰਨ ਲਈ ਰਾਜ ਦੀ ਸੱਤਾਧਾਰੀ ਪਾਰਟੀ ਦਾ ਧੰਨਵਾਦ ਕੀਤਾ। ਸੂਬੇ ਦੀਆਂ 21 ਲੋਕ ਸਭਾ ਸੀਟਾਂ ਅਤੇ 147 ਮੈਂਬਰੀ ਵਿਧਾਨ ਸਭਾ ਲਈ ਇੱਕੋ ਸਮੇਂ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੂਬੇ ਦੀ ਸੱਤਾਧਾਰੀ ਪਾਰਟੀ ਅਤੇ ਮੁੱਖ ਵਿਰੋਧੀ ਭਾਜਪਾ ਵਿਚਕਾਰ ਗਠਜੋੜ ਬਾਰੇ ਹਫ਼ਤਿਆਂ ਤੋਂ ਅਟਕਲਾਂ ਲਾਈਆਂ ਜਾ ਰਹੀਆਂ ਹਨ।

ਇਹ ਵੀ ਪੜੋ:Lucknow News : ਹਾਈ ਕੋਰਟ ਨੇ ਮਦਰੱਸਾ ਐਜੂਕੇਸ਼ਨ ਐਕਟ 2004 ਨੂੰ ’ਅਸੰਵਿਧਾਨਕ’ ਕਰਾਰ ਦਿੱਤਾ  

ਇਨ੍ਹਾਂ ਅਟਕਲਾਂ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਕਰੀਬੀ ਮੰਨੇ ਜਾਂਦੇ ਵੀ.ਕੇ. ਪਾਂਡੀਅਨ ਨੇ ਕਿਹਾ ਸੀ ਕਿ ਭਾਜਪਾ ਅਤੇ BJD  ਨੂੰ ਚੋਣਾਂ ਜਿੱਤਣ ਲਈ ਇਕ ਦੂਜੇ ਦੀ ਲੋੜ ਨਹੀਂ ਹੈ, ਪਰ ਕੁਝ ਚੀਜ਼ਾਂ ਰਾਜਨੀਤੀ ਤੋਂ ਪਰੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ‘ਵੱਡੇ ਉਦੇਸ਼’ ਲਈ ਇਕੱਠੇ ਆਉਣਾ ਚਾਹੁੰਦੇ ਹਨ। ਬੀਜੇਪੀ ਅਤੇ ਬੀਜੇਡੀ 1998 ਤੋਂ 2009 ਤੱਕ ਗਠਜੋੜ ਵਿੱਚ ਸਨ। ਪਿਛਲੇ ਇੱਕ ਦਹਾਕੇ ਦੌਰਾਨ, ਭਾਜਪਾ ਨੇ ਸੂਬੇ ’ਚ ਕਾਂਗਰਸ ਨੂੰ ਪੂਰੀ ਤਰ੍ਹਾਂ ਬੇਦਖਲ ਕਰ ਦਿੱਤਾ ਹੈ ਅਤੇ ਮੁੱਖ ਵਿਰੋਧੀ ਪਾਰਟੀ ਵਜੋਂ ਉਭਰੀ ਹੈ।

ਇਹ ਵੀ ਪੜੋ:Chandigarh News: ਸੜਕ ਹਾਦਸੇ 'ਚ ਮਰੇ ਵਿਅਕਤੀ ਦੇ ਪਰਿਵਾਰ ਨੂੰ ਮਿਲੇਗਾ 26 ਲੱਖ ਦਾ ਮੁਆਵਜ਼ਾ, ਦੇਖੋ ਕੀ ਹੈ ਮਾਮਲਾ

 (For more news apart from No Alliance between BJP and BJD in Orissa News in Punjabi, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement