Haryana News: ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ

By : BALJINDERK

Published : Mar 22, 2024, 6:43 pm IST
Updated : Mar 23, 2024, 11:37 am IST
SHARE ARTICLE
Ravinder flie Photo
Ravinder flie Photo

Haryana News: 7 ਗੋਲ਼ੀਆਂ ਮਾਰ ਬਦਮਾਸ਼ ਹੋਏ ਫਰਾਰ, ਮ੍ਰਿਤਕ ਵੀ ਕਤਲ ਕੇਸ ’ਚ ਜ਼ਮਾਨਤ ’ਤੇ ਸੀ ਰਿਹਾਅ

Haryana News:  ਹਰਿਆਣਾ ’ਚ ਰੋਹਤਕ ਦੇ ਸੁਨਾਰੀਆ ਪਿੰਡ ’ਚ ਇਕ ਨੌਜਵਾਨ ਨੂੰ ਸ਼ੁੱਕਰਵਾਰ ਉਸ ਦੇ ਘਰ ਦੇ ਸਾਹਮਣੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਦਮਾਸ਼ਾਂ ਨੇ ਨੌਜਵਾਨ ’ਤੇ 7 ਗੋਲ਼ੀਆਂ ਚਲਾਈਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਰੋਹਤਕ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜੋ:New Delhi News : ਉੜੀਸਾ ’ਚ ਬੀਜੇਪੀ ਅਤੇ ਬੀਜੇਡੀ ’ਚ ਕੋਈ ਗਠਜੋੜ ਨਹੀਂ  

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਵਿੰਦਰ (27) ਵਜੋਂ ਹੋਈ ਹੈ।
ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਸੁਨਾਰੀਆ ਪਿੰਡ ਦਾ ਰਹਿਣ ਵਾਲਾ ਰਵਿੰਦਰ ਇੱਕ ਕਤਲ ਕੇਸ ਵਿੱਚ ਜੇਲ੍ਹ ਵਿੱਚ ਸੀ। ਉਹ ਜ਼ਮਾਨਤ ’ਤੇ ਬਾਹਰ ਸੀ। ਜੇਲ੍ਹ ਤੋਂ ਬਾਹਰ ਆ ਕੇ ਉਸ ਨੇ ਪਿੰਡ ’ਚ ਹੀ ਫਾਈਨਾਂਸ ਦਾ ਕੰਮ ਸ਼ੁਰੂ ਕਰ ਦਿੱਤਾ। 

ਇਹ ਵੀ ਪੜੋ:Lucknow News : ਹਾਈ ਕੋਰਟ ਨੇ ਮਦਰੱਸਾ ਐਜੂਕੇਸ਼ਨ ਐਕਟ 2004 ਨੂੰ ’ਅਸੰਵਿਧਾਨਕ’ ਕਰਾਰ ਦਿੱਤਾ

ਸ਼ੁੱਕਰਵਾਰ ਦੁਪਹਿਰ ਨੂੰ ਰਵਿੰਦਰ ਦੁਕਾਨ ਤੋਂ ਖਾਣਾ ਲੈਣ ਆਇਆ ਸੀ। ਜਦੋਂ ਉਹ ਖਾਣਾ ਖਾਣ ਤੋਂ ਬਾਅਦ ਦੁਕਾਨ ’ਤੇ ਵਾਪਸ ਆ ਰਿਹਾ ਸੀ ਤਾਂ 2 ਵਾਹਨਾਂ ’ਚ ਕਰੀਬ 6 ਵਿਅਕਤੀ ਆਏ। ਉਨ੍ਹਾਂ ਨੇ ਰਵਿੰਦਰ ਦੇ ਘਰ ਦੇ ਸਾਹਮਣੇ ਆਪਣੇ ਵਾਹਨ ਰੋਕ ਲਏ ਅਤੇ ਘਰ ਦੇ ਬਾਹਰ ਖੜ੍ਹੇ ਰਵਿੰਦਰ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜੋ:Chandigarh News: ਸੜਕ ਹਾਦਸੇ 'ਚ ਮਰੇ ਵਿਅਕਤੀ ਦੇ ਪਰਿਵਾਰ ਨੂੰ ਮਿਲੇਗਾ 26 ਲੱਖ ਦਾ ਮੁਆਵਜ਼ਾ, ਦੇਖੋ ਕੀ ਹੈ ਮਾਮਲਾ

ਇਸ ਦੌਰਾਨ ਰਵਿੰਦਰ ਨੂੰ ਕਰੀਬ 7 ਗੋਲ਼ੀਆਂ ਲੱਗੀਆਂ। ਇਸ ਤੋਂ ਬਾਅਦ ਰਵਿੰਦਰ ਜ਼ਮੀਨ ’ਤੇ ਡਿੱਗ ਪਿਆ ਅਤੇ ਬਦਮਾਸ਼ ਕਾਰ ’ਚ ਫ਼ਰਾਰ ਹੋ ਗਏ।
ਰਵਿੰਦਰ ਦੇ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਚੁੱਕ ਕੇ ਗੰਭੀਰ ਹਾਲਤ ’ਚ ਰੋਹਤਕ ਪੀ.ਜੀ.ਆਈ. ਪੁਲਿਸ ਅਨੁਸਾਰ ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਹੋਇਆ ਹੈ। ਸ਼ਿਵਾਜੀ ਕਾਲੋਨੀ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੂੰ ਕਤਲ ਦੇ ਦੋਸ਼ੀਆਂ ਬਾਰੇ ਕੁਝ ਪਤਾ ਨਹੀਂ ਲੱਗਾ ਹੈ।

ਇਹ ਵੀ ਪੜੋ:Lok Sabha Elections 2024: ਇਸ ਕੰਪਨੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਦਿੱਤਾ ਅਰਬਾਂ ਦਾ ਦਾਨ

 (For more news apart from Finance shot dead due to old grudge in Haryana News in Punjabi, stay tuned to Rozana Spokesman)

Location: India, Haryana, Rohtak

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement