Chandigarh News : ਨੌਕਰੀ ਦਿਵਾਉਣ ਦੇ ਨਾਂ 'ਤੇ 800 ਲੋਕਾਂ ਨਾਲ 6 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ, ਮੇਅਰ ਨੇ ਪ੍ਰਸ਼ਾਸਕ ਨੂੰ ਲਿਖਿਆ ਪੱਤਰ 

By : BALJINDERK

Published : May 24, 2024, 12:32 pm IST
Updated : May 24, 2024, 1:09 pm IST
SHARE ARTICLE
Fraud
Fraud

Chandigarh News : ਪੀੜਤ ਲੋਕਾਂ ਵਲੋਂ ਸਕੱਤਰੇਤ ਪਹੁੰਚ ਕੇ ਕੀਤਾ ਗਿਆ ਪ੍ਰਦਰਸ਼ਨ  

Chandigarh News :  ਚੰਡੀਗੜ੍ਹ ’ਚ ਆਏ ਦਿਨ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੁੰਦੇ ਹਨ ਜਾਂ ਵਿਦੇਸ਼ ਜਾਣ ਦੇ ਮਾਮਲੇ 'ਚ ਇਮੀਗ੍ਰੇਸ਼ਨ ਕੰਪਨੀਆਂ ਹੱਥੋਂ ਠੱਗੇ ਜਾਂਦੇ ਹਨ, ਉੱਥੇ ਹੀ ਹੁਣ ਸਰਕਾਰੀ ਵਿਭਾਗਾਂ ਅੰਦਰ ਵੀ ਨੌਕਰੀ ਕਰਨ ਦੇ ਨਾਮ 'ਤੇ ਸੈਂਕੜੇ ਲੋਕ ਠੱਗੀ ਦਾ ਸ਼ਿਕਾਰ ਹੋ ਚੁੱਕੇ ਅਤੇ ਆਪਣੀ ਜਮ੍ਹਾ ਪੂੰਜੀ ਵੀ ਗੁਆ ਬੈਠੇ ਹਨ। ਚੰਡੀਗੜ੍ਹ ਪੁਲਿਸ ਅਤਿ ਆਧੁਨਿਕ ਸਾਧਨਾਂ ਨਾਲ ਲੈਸ ਹੋਣ ਅਤੇ ਚੰਡੀਗੜ੍ਹ 'ਚ ਅਪਰਾਧ 'ਤੇ ਕਾਬੂ ਪਾਉਣ ਦੇ ਆਏ ਦਿਨ ਫੋਕੇ ਦਮਗਜੇ ਮਾਰਦੀ ਹੈ। ਜਦਕਿ ਉਨ੍ਹਾਂ ਦੇ ਨੱਕ ਦੇ ਨੀਚ ਹੀ ਖੁੱਲ੍ਹੇਆਮ ਸੈਂਕੜੇ ਲੋਕ ਆਏ ਦਿਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਪਰ ਪੁਲਿਸ ਅਤੇ ਅਧਿਕਾਰੀ ਬੇਖ਼ਬਰ ਹਨ। 

ਇਹ ਵੀ ਪੜੋ:Patiala Rally: ਜਾਖੜ ਦੀ ਮੋਦੀ ਨੂੰ ਪੰਜਾਬ ਦੀ ਨਸਲ ਤੇ ਫ਼ਸਲ ਬਚਾਉਣ ਦੀ ਅਪੀਲ

ਹੁਣ ਚੰਡੀਗੜ੍ਹ ਦੇ ਮਲੋਆ ਅਤੇ ਉਸ ਦੀਆਂ ਆਸ-ਪਾਸ ਦੀਆਂ ਕਾਲੋਨੀਆਂ ਤੋਂ ਕਰੀਬ 800 ਲੋਕਾਂ ਨਾਲ 6 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਪੀੜ੍ਹਤ ਲੋਕਾਂ ਵਲੋਂ ਸਕੱਤਰੇਤ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ।  ਲੋਕਾਂ ਨੇ ਦੋਸ਼ ਲਾਇਆ ਕਿ ਠੇਕੇਦਾਰ ਸਿਮਰ ਖੋਰਵਾਲ ਵਾਸੀ ਝਾਮਪੁਰ ਮੁਹਾਲੀ ਨੇ ਉਨ੍ਹਾਂ ਨੂੰ ਚੰਡੀਗੜ੍ਹ ਬਾਗਬਾਨੀ ਵਿਭਾਗ ’ਚ ਨੌਕਰੀ ਦਿਵਾਉਣ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਸਾਰਿਆਂ ਨੂੰ ਛੇ ਮਹੀਨਿਆਂ ਲਈ ਨੌਕਰੀ 'ਤੇ ਰੱਖਿਆ ਗਿਆ ਸੀ, ਪਰ ਤਨਖ਼ਾਹ ਸਿਰਫ਼ ਇਕ ਮਹੀਨੇ ਦੀ ਦਿੱਤੀ ਗਈ ਸੀ। ਹੰਗਾਮਾ ਹੋਣ ਤੋਂ ਬਾਅਦ ਖੁਲਾਸਾ ਹੋਇਆ ਕਿ ਸਿਮਰ ਨੂੰ ਨਗਰ ਨਿਗਮ, ਬਾਗਬਾਨੀ ਜਾਂ ਕਿਸੇ ਹੋਰ ਸਰਕਾਰੀ ਵਿਭਾਗ ਤੋਂ ਕੋਈ ਟੈਂਡਰ ਨਹੀਂ ਮਿਲਿਆ ਹੈ। 

ਇਹ ਵੀ ਪੜੋ:Punjab and Haryana High Court : ਹੁਣ ਅਦਾਲਤੀ ਫੈਸਲੇ ਹੋਣਗੇ ਆਨਲਾਈਨ ਉਪਲੱਬਧ

ਇਸ ਖੁਲਾਸੇ ਤੋਂ ਬਾਅਦ ਬੀਤੀ ਦਿਨੀਂ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਸੈਕਟਰ-9 ਸਥਿਤ ਯੂਟੀ ਸਕੱਤਰੇਤ ਵਿਖੇ ਹੰਗਾਮੀ ਮੀਟਿੰਗ ਬੁਲਾਈ। ਇਸ ’ਚ ਨਗਰ ਨਿਗਮ ਦੇ ਇੰਜੀਨੀਅਰਿੰਗ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ’ਚ ਸਲਾਹਕਾਰ ਰਾਜੀਵ ਵਰਮਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ’ਚ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨਾਲ ਨੌਕਰੀਆਂ ਦੇ ਨਾਂ 'ਤੇ ਠੱਗੀ ਮਾਰੀ ਗਈ ਹੈ। ਉਨ੍ਹਾਂ ਕਿਹਾ 800 ਲੋਕ ਮੁਲਾਜ਼ਮਾਂ ਵਾਂਗ ਪੂਰੇ ਸ਼ਹਿਰ ’ਚ ਕੰਮ ਕਰਦੇ ਰਹੇ, ਪਰ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਫੀਲਡ ਸਟਾਫ਼ ਦੀ ਕੋਈ ਸਾਰ ਨਹੀਂ ਲੱਗੀ ਕਿਉਂ ?  ਨਗਰ ਨਿਗਮ ਵਲੋਂ ਦੱਸਿਆ ਗਿਆ ਕਿ ਜਿਸ ਥਾਂ 'ਤੇ ਇਹ ਮੁਲਾਜ਼ਮ ਕੰਮ ਕਰ ਰਹੇ ਸਨ, ਉਹ ਨਗਰ ਨਿਗਮ ਦਾ ਇਲਾਕਾ ਨਹੀਂ ਹੈ। ਮੀਟਿੰਗ ਦੌਰਾਨ ਫੀਲਡ ’ਚ ਕੰਮ ਕਰਦੇ ਮੁਲਾਜ਼ਮਾਂ ਦੀ ਜੀਓ ਫੈਂਸਿੰਗ ਕਰਨ ਸਮੇਤ ਹੋਰ ਹਦਾਇਤਾਂ ਜਾਰੀ ਕੀਤੀਆਂ ਗਈਆਂ। 

ਇਹ ਵੀ ਪੜੋ:Merchant Navy : ਦੁਬਈ ਦੀ ਮਰਚੈਂਟ ਨੇਵੀ ਕੰਪਨੀ ’ਚ ਕੰਮ ਕਰਦੇ 9 ਭਾਰਤੀ ਈਰਾਨ ਦੀ ਜੇਲ੍ਹ ’ਚ ਕੈਦ

ਇਸ ਸਬੰਧੀ ਪੀੜਤਾਂ ਨੇ ਮੇਅਰ ਕੁਲਦੀਪ ਕੁਮਾਰ ਨੇ ਧੋਖਾਧੜੀ ਸੰਬੰਧੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖ ਕੇ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਇਸ ਮਾਮਲੇ ’ਚ ਚੰਡੀਗੜ੍ਹ ਪੁਲਿਸ ਵਲੋਂ ਠੇਕੇਦਾਰ ਅਤੇ ਉਸ ਦੇ ਸਾਥੀ ਏਜੰਟ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਦੋਵਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁੱਢਲੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਠੇਕੇਦਾਰ ਨੇ ਵੱਖ-ਵੱਖ ਥਾਵਾਂ ਤੇ ਕਰੋੜਾਂ ਰੁਪਏ ਦੇ ਮਕਾਨ ਅਤੇ ਹੋਰ ਜਾਇਦਾਦਾਂ ਖਰੀਦੀਆਂ ਹਨ। ਇਸ ਮਾਮਲੇ ’ਚ ਕਈ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਦਾ ਵੀ ਖੁਲਾਸਾ ਹੋਇਆ ਹੈ।

(For more news apart from 800 people 6 crore rupees cheating in name getting job in Chandigarh News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement