Merchant Navy : ਦੁਬਈ ਦੀ ਮਰਚੈਂਟ ਨੇਵੀ ਕੰਪਨੀ ’ਚ ਕੰਮ ਕਰਦੇ 9 ਭਾਰਤੀ ਈਰਾਨ ਦੀ ਜੇਲ੍ਹ ’ਚ ਕੈਦ, ਦੋ ਨੌਜਵਾਨ ਪੰਜਾਬ ਦੇ ਸ਼ਾਮਲ

By : BALJINDERK

Published : May 24, 2024, 11:51 am IST
Updated : May 24, 2024, 1:30 pm IST
SHARE ARTICLE
ਈਰਾਨ ਜੇਲ੍ਹ
ਈਰਾਨ ਜੇਲ੍ਹ

Merchant Navy : ਈਰਾਨ 'ਚ ਕੈਦ ਭਾਰਤੀ ਨੌਜਵਾਨ ਮਨੋਜ ਕੁਮਾਰ ਦੇ ਪਰਿਵਾਰ ਨੇ ਕੇਂਦਰ ਸਰਕਾਰ ਨੂੰ ਮਦਦ ਦੀ ਕੀਤੀ ਅਪੀਲ  

Merchant Navy :  ਦਸੂਹਾ- ਦੁਬਈ ਦੀ ਮਰਚੈਂਟ ਨੇਵੀ ਦੀ ਪ੍ਰਾਈਵੇਟ ਕੰਪਨੀ ’ਚ ਕੰਮ ਕਰ ਰਹੇ 9 ਕਰੂ ਭਾਰਤੀਆਂ ਨੂੰ ਈਰਾਨ ਮਰਚੈਂਟ ਨੇਵੀ ਨੇ ਕੈਦ ਕਰ ਲਿਆ ਹੈ। ਇਨ੍ਹਾਂ ਵਿਚ ਹੁਸ਼ਿਆਰਪੁਰ ਅਤੇ ਪਠਾਨਕੋਟ ਦਾ ਇੱਕ-ਇੱਕ ਨੌਜਵਾਨ ਸ਼ਾਮਲ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਹੁਸ਼ਿਆਰਪੁਰ ਦੇ ਪਿੰਡ ਕਲੋਤਾ ਦੇ 22 ਸਾਲਾ ਕਰੂ ਮੈਂਬਰ ਮਨੋਜ ਕੁਮਾਰ ਦੇ ਪਿਤਾ ਜੋ ਕਿ ਈਰਾਨ ਦੀ ਜੇਲ੍ਹ ਵਿਚ ਬੰਦ ਹੈ, ਨੇ ਕੀਤਾ ਹੈ।

ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਪੰਜ ਮਹਾਂਸਾਗਰੀ ਕੰਪਨੀ ਅਲਮੋਟਾਵੈਸਟ ਮੈਰਿੰਗ ਸਰਵਿਸ ਏਜੰਸੀ ਦੁਬਈ ਵਿਚ ਕੰਮ ਕਰਦਾ ਸੀ। ਜੋ ਹਾਲ ਹੀ ’ਚ 9 ਖਾਜ ਦੇ ਕਰੂ ਮੈਂਬਰਾਂ ਨਾਲ ਰਜ਼ਿਕਾ ਬੰਦਰਗਾਹ, ਜ਼ਾਂਜ਼ੀਬਾਰ ਤੋਂ ਈਰਾਨ ਲਈ ਰਵਾਨਾ ਹੋਇਆ ਸੀ। ਉਥੇ ਪਹੁੰਚ ਕੇ ਈਰਾਨ ਦੀ ਮਰਚੈਂਟ ਨੇਵੀ ਨੇ ਉਨ੍ਹਾਂ ਨੂੰ ਪਹਿਲੇ ਕੁਝ ਦਿਨ ਬੰਦਰਗਾਹ 'ਤੇ ਰੱਖਿਆ ਅਤੇ 15 ਮਈ ਨੂੰ ਸਾਰੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲਿਜਾਣ ਦੇ ਬਹਾਨੇ ਉਨ੍ਹਾਂ ਨੂੰ ਅਹਵਾਜੀ ਜੇਲ੍ਹ ਵਿਚ ਲੈ ਗਿਆ ਅਤੇ ਕੈਦ ਕਰ ਦਿੱਤਾ।

ਉਸ ਨੇ ਦੱਸਿਆ ਕਿ ਹੁਣ ਤੱਕ ਉਸ ਦੇ ਪੁੱਤਰ ਦਾ ਸਿਰਫ਼ ਇੱਕ ਵੌਇਸ ਮੈਸੇਜ ਆਇਆ ਹੈ ਜਿਸ ’ਚ ਉਸ ਨੇ ਦੱਸਿਆ ਕਿ ਜਹਾਜ਼ ਦੇ ਸਾਰੇ 9 ਭਾਰਤੀਆਂ ਨੂੰ ਜੇਲ੍ਹ ’ਚ ਡੱਕ ਦਿੱਤਾ ਗਿਆ ਹੈ ਅਤੇ ਸਾਡੀ ਕੁੱਟਮਾਰ ਕਰਨ ਦੇ ਨਾਲ-ਨਾਲ ਸਾਨੂੰ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਕਿਸੇ ਤਰ੍ਹਾਂ ਸਾਨੂੰ ਇੱਥੋਂ ਛੁਡਾਇਆ ਜਾਵੇ। ਪਰਿਵਾਰ ਨੇ ਇਸ ਮਾਮਲੇ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਮੇਲ ਵੀ ਭੇਜਿਆ ਹੈ। ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। 

ਇਹ ਵੀ ਪੜੋ:Patiala Rally: ਜਾਖੜ ਦੀ ਮੋਦੀ ਨੂੰ ਪੰਜਾਬ ਦੀ ਨਸਲ ਤੇ ਫ਼ਸਲ ਬਚਾਉਣ ਦੀ ਅਪੀਲ 

ਇਸ ਮੌਕੇ ਪਿਤਾ ਪਵਨ ਨੇ ਦੱਸਿਆ ਕਿ ਮਨੋਜ ਡੇਢ ਸਾਲ ਪਹਿਲਾਂ ਮਰਚੈਂਟ ਨੇਵੀ 'ਚ ਭਰਤੀ ਹੋਇਆ ਸੀ ਅਤੇ ਘਰੋਂ ਕੰਮ 'ਤੇ ਗਿਆ ਸੀ ਅਤੇ ਦੁਬਈ 'ਚ ਇਕ ਜਹਾਜ਼ 'ਚ ਕੰਮ ਕਰਦਾ ਸੀ। ਇਕ ਮਹੀਨਾ ਪਹਿਲਾਂ ਪੁੱਤਰ ਦੁਬਈ ਤੋਂ ਈਰਾਨ ਇਕ ਕਾਰਗੋ ਜਹਾਜ਼ ਵਿਚ ਜਾ ਰਿਹਾ ਸੀ ਪਰ ਉਸ ਤੋਂ ਬਾਅਦ ਕਈ ਦਿਨਾਂ ਤੱਕ ਮਨੋਜ ਨਾਲ ਕੋਈ ਸੰਪਰਕ ਨਹੀਂ ਹੋਇਆ। ਹੁਣ ਪੰਜ ਦਿਨ ਪਹਿਲਾਂ ਮਨੋਜ ਦੇ ਨਾਲ ਜਹਾਜ਼ 'ਤੇ ਕੰਮ ਕਰਦੇ ਵਿਅਕਤੀ ਨੇ ਦੱਸਿਆ ਕਿ ਸਾਡਾ ਜਹਾਜ਼ ਈਰਾਨ 'ਚ ਫੜ ਲਿਆ ਗਿਆ ਸੀ ਅਤੇ ਸਾਰੇ ਕਰੂ ਮੈਂਬਰਾਂ ਨੂੰ ਈਰਾਨ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਆਪਣੇ ਨਾਲ ਲੈ ਗਏ ਹਨ। ਕੁਝ ਦਿਨ ਪਹਿਲਾਂ ਮਨੋਜ ਦਾ ਫੋਨ 'ਤੇ ਵੌਇਸ ਮੈਸੇਜ ਆਇਆ ਸੀ ਜਿਸ 'ਚ ਮਨੋਜ ਨੇ ਹੰਝੂ ਭਰ ਕੇ ਦੱਸਿਆ ਸੀ ਕਿ ਈਰਾਨ ਦੀ ਜੇਲ੍ਹ 'ਚ ਸਾਡੇ ਨਾਲ ਬਹੁਤ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਬਹੁਤ ਘੱਟ ਖਾਣਾ ਦਿੱਤਾ ਜਾਂਦਾ ਹੈ। ਪਵਨ ਨੇ ਦੱਸਿਆ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਬੱਚਿਆਂ ਨੂੰ ਈਰਾਨ ਨੇ ਕਿਸ ਅਪਰਾਧ ਲਈ ਕੈਦ ਕੀਤਾ ਹੈ। 

(For more news apart from 9 Indians working in merchant navy company Dubai were imprisoned in prison Iran News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement