Patiala Rally: ਜਾਖੜ ਦੀ ਮੋਦੀ ਨੂੰ ਪੰਜਾਬ ਦੀ ਨਸਲ ਤੇ ਫ਼ਸਲ ਬਚਾਉਣ ਦੀ ਅਪੀਲ

By : BALJINDERK

Published : May 23, 2024, 7:51 pm IST
Updated : May 23, 2024, 7:51 pm IST
SHARE ARTICLE
ਪ੍ਰਧਾਨ ਮੰਤਰੀ ਮੋਦੀ ਅਤੇ ਜਾਖੜ
ਪ੍ਰਧਾਨ ਮੰਤਰੀ ਮੋਦੀ ਅਤੇ ਜਾਖੜ

Patiala Rally:

Patiala Rally: ਚੰਡੀਗੜ੍ਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੀ ‘ਨਸਲ’ ਅਤੇ ਫਸਲ ਨੂੰ ਬਚਾਉਣ ਦੀ ਅਪੀਲ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਕੇਂਦਰ ਅਤੇ ਸੂਬੇ ਵਿਚ ਮਜ਼ਬੂਤ  ਲੀਡਰਸ਼ਿਪ ਹੀ ਪੰਜਾਬ ਦਾ ਭਵਿੱਖ ਬਚਾ ਸਕਦੀ ਹੈ। “ਅੱਜ ਦਾ ਪੰਜਾਬ ਪਹਿਲਾਂ ਵਰਗਾ ਨਹੀਂ ਰਿਹਾ। ਪੰਜਾਬ ਦੇ ਲੋਕ ਤੁਹਾਨੂੰ ਉਮੀਦ ਨਾਲ ਦੇਖ ਰਹੇ ਹਨ, ” ਜਾਖੜ ਨੇ ਵੀਰਵਾਰ ਨੂੰ ਪਟਿਆਲਾ ’ਚ ਇੱਕ ਰੈਲੀ ਵਿੱਚ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਉਕਤ ਸ਼ਬਦ ਕਹੇ । ਜਾਖੜ ਨੇ ਕਿਹਾ ਕਿ ਪੰਜਾਬ ਕੋਲ ਕੋਈ ਲੀਡਰਸ਼ਿਪ ਨਹੀਂ ਹੈ ਅਤੇ ਜੋ ਵੀ ਬਚਿਆ ਹੈ, ਉਹ ਮਜ਼ਾਕ ਤੋਂ ਸਿਵਾਏ ਕੁਝ ਨਹੀਂ ਹੈ।

ਇਹ ਵੀ ਪੜੋ:Nangal News : ਨੰਗਲ ਦੇ ਸਤਲੁਜ ਦਰਿਆ ’ਚ ਦੋ ਬੱਚਿਆਂ ਦੀ ਡੁੱਬਣ ਨਾਲ ਹੋਈ ਮੌਤ

ਸੂਬਾਈ ਕਾਂਗਰਸ ਦੇ ਵੱਢੇ ਆਗੂਆਂ ਦੀ ਤੁਲਨਾ ਕਮਾਂਡਰ ਤੇਜ ਸਿੰਘ ਅਤੇ ਲਾਲ ਸਿੰਘ ਨਾਲ ਕਰਦਿਆਂ, ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾ ਦੋਵਾਂ ਅੰਗਰੇਜ਼ਾਂ ਨਾਲ ਮਿਲ ਕੇ ਸਿੱਖ ਫੌਜਾ ਦਾ ਘਾਣ ਕਰਵਾ ਕੇ ਸਿੱਖ ਰਾਜ ਨੂੰ ਢਾਹ ਲਾਈ ਉਸੇ ਤਰ੍ਹਾਂ ਪੰਜਾਬ ਨੂੰ ਦਾਅ ’ਤੇ ਲਗਾ ਕੇ ਕਾਂਗਰਸ ਦੇ ਇਨ੍ਹਾਂ ਲੀਡਰਾਂ ਨੇ ਆਮ ਆਦਮੀ ਪਾਰਟੀ ਅੱਗੇ ਆਤਮ ਸਮਰਪਨ ਕਰ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਹੈ। ਉਨ੍ਹਾਂ ਅੱਗੇ  ਕਿਹਾ “ਵਿਰੋਧੀ ਕਾਂਗਰਸ ਨੂੰ ਮੌਜੂਦਾ 'ਆਪ' ਦੇ ਗ਼ਲਤ ਕੰਮਾਂ ਦਾ ਵਿਰੋਧ ਕਰਨਾ ਚਾਹੀਦਾ ਸੀ। ਪਰ ਉਹ ਡਰ ਦੇ ਮਾਰੇ ਚੁੱਪ ਬੈਠ ਗਏ। ਪ੍ਰਧਾਨ ਮੰਤਰੀ ਦੀ ਪਹਿਲੀ ਪੰਜਾਬ ਰੈਲੀ ਵਿੱਚ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਅਤੇ ਭਾਜਪਾ ਦੇ ਹੋਰ ਉਮੀਦਵਾਰ ਵੀ ਮੌਜੂਦ ਸਨ।

ਇਹ ਵੀ ਪੜੋ:High Court News :  ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ 

ਸ੍ਰੀ ਜਾਖੜ ਨੇ ਮੋਦੀ ਸ਼ਾਸਨ ਦੌਰਾਨ ਕੀਤੀਆਂ ਵੱਖ-ਵੱਖ ਕਿਸਾਨ ਪੱਖੀ ਪਹਿਲਕਦਮੀਆਂ ਅਤੇ ਸਕੀਮਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪੈਦਾ ਕੀਤੀ ਫ਼ਸਲ ਦਾ ਇੱਕ-ਇੱਕ ਦਾਣਾ ਕੇਂਦਰ ਵੱਲੋਂ ਚੁੱਕਿਆ ਗਿਆ ਹੈ। ”ਸੁਨੀਲ ਜਾਖੜ ਨੇ ਕਿਹਾ “ਪਰ ਕਿਸਾਨ ਦੇ ਵੇਸ ’ਚ ਲੁਕੇ ਕੁਝ ਸਵਾਰਥੀ ਲੋਕਾਂ ਖੁਦ ਨੂੰ ਕਿਸਾਨ ਦੱਸ ਰਹੇ ਹਨ ਜਦ ਕਿ ਅਸਲ ’ਚ ਉਹ ਆਪ ਅਤੇ ਕਾਂਗਰਸ ਦੇ ਹੱਥਾਂ ’ਚ ਖੇਡ ਰਹੇ ਹਨ। ਉਹ ਲੋਕਤਾਂਤਰਿਕ ਤਰੀਕਿਆਂ ਦੀ ਗੱਲ ਕਰਦੇ ਹਨ ਪਰ ਚੋਣਾਂ ਨਹੀਂ ਲੜਦੇ ਅਤੇ ਇੱਕ ਵਾਰ ਅਜਿਹਾ ਜਦ ਚੋਣ ਲੜੀ ਤਾਂ ਆਪਣੀਆਂ ਜਮਾਨਤਾਂ ਜਬਤ ਕਰਵਾ ਬੈਠੇ।

ਇਹ ਵੀ ਪੜੋ:kapurthala News ; ਵਾਈਫਾਈ ਠੀਕ ਕਰਨ ਆਏ ਮਕੈਨਿਕ ਨੇ ਔਰਤ ਨੂੰ ਨਸ਼ੀਲੀ ਚੀਜ਼ ਖੁਆ ਬਣਾਏ ਸਰੀਰਕ ਸਬੰਧ 

ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹੋਏ ਜਾਖੜ ਨੇ ਕਿਹਾ ਕਿ 'ਪੰਜਾਬ ਦੇ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਬਚਾਉਣ ’ਚ ਅਸਫ਼ਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਦੀ ਸੂਬਾ ਸਰਕਾਰ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਹਾ ਕਿਸਾਨਾਂ ਤੱਕ ਨਹੀਂ ਪਹੁੰਚਣ ਦੇ ਰਹੀ ਹੈ ਜਦ ਕਿ ਹੋਰ ਥਾਂਵਾਂ ਦੇ ਕਿਸਾਨਾਂ ਇੰਨ੍ਹਾਂ ਦਾ ਲਾਹਾ ਲੈ ਰਹੇ ਹਨ।  ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਲਈ ਪ੍ਰਸ਼ੰਸਾ ਕਰਦਿਆਂ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਵਿੱਚ ਬਿਨਾਂ ਕਿਸੇ ਗਠਜੋੜ ਦੇ ਇਕੱਲੇ ਚੋਣ ਲੜਨ ਦੇ ਫੈਸਲੇ ਨੇ ਸੂਬੇ ਵਿੱਚ ਭਾਜਪਾ ਦੀ ਮਜਬੂਤੀ ਦਾ ਰਾਹ ਪੱਧਰਾ ਕੀਤਾ ਹੈ। “ਇਹ ਚੋਣ ਸਿਰਫ਼ ਇੱਕ ਪਰਖ ਹੈ। ਜਾਖੜ ਨੇ ਕਿਹਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਇੱਕ ਮਜ਼ਬੂਤ ਸਰਕਾਰ ਬਣਾਏਗੀ।

(For more news apart from Jakhar's appeal Modi to save Punjab's race and crop News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement