
Chandigarh Police News : ਗੱਡੀ 'ਤੇ ਲੱਗਿਆ ਸੀ ਬਲੈਕ ਫ਼ਿਲਮ ਦਾ ਪੋਸਟਰ
Chandigarh Police News : ਚੰਡੀਗੜ੍ਹ 'ਚ ਬਿਹਾਰ ਦੇ ਯੂਟਿਊਬਰ ਮਨੀਸ਼ ਕਸ਼ਯਪ ਦਾ ਚੰਡੀਗੜ੍ਹ ਪੁਲਿਸ ਨੇ ਚਲਾਨ ਕੀਤਾ ਹੈ। ਇਸ ਦੇ ਵਿਰੋਧ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਉਸ ਨੇ ਇਸ ਵੀਡੀਓ ’ਚ ਦੱਸਿਆ ਹੈ ਕਿ ਚੰਡੀਗੜ੍ਹ ਪੁਲਿਸ ਨੇ ਇਹ ਚਲਾਨ ਸੁਪਰੀਮ ਕੋਰਟ ਦੇ ਨਿਯਮਾਂ ਖ਼ਿਲਾਫ਼ ਜਾਰੀ ਕੀਤਾ ਹੈ। ਇਹ ਚਲਾਨ ਉਸ ਦੀ ਕਾਰ 'ਤੇ ਲੱਗੀ ਬਲੈਕ ਫ਼ਿਲਮ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਚੰਡੀਗੜ੍ਹ ’ਚ ਇਸ ਬਲੈਕ ਫ਼ਿਲਮ ਦੀ ਇਜਾਜ਼ਤ ਨਹੀਂ ਹੈ। ਇਸ ਲਈ ਉਸ ਦਾ ਚਲਾਨ ਜਾਰੀ ਕੀਤਾ ਗਿਆ ਹੈ।
ਇਹ ਵੀ ਪੜੋ : Nawanshahr News : ਪੁਲਿਸ ਨੇ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕੀਤਾ ਕਾਬੂ
ਇਸ ਸਬੰਧੀ ਯੂਟਿਊਬਰ ਮਨੀਸ਼ ਕਸ਼ਯਪ ਵਲੋਂ ਚੰਡੀਗੜ੍ਹ ਪੁਲਿਸ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਜੋ ਚਲਾਨ ਜਾਰੀ ਕਰ ਰਹੇ ਹੋ, ਉਹ ਸੁਪਰੀਮ ਕੋਰਟ ਦੇ ਨਿਯਮਾਂ ਦੇ ਵਿਰੁੱਧ ਹੈ। ਕਿਉਂਕਿ ਇਸ ਵਾਹਨ 'ਤੇ ਇਕ ਸਟਿੱਕਰ ਲੱਗਾ ਹੋਇਆ ਹੈ ਜਿਸ 'ਤੇ 70% ਤੱਕ ਫ਼ਿਲਮ ਲਗਾਈ ਜਾ ਸਕਦੀ ਹੈ। ਕੰਪਨੀ ਵੱਲੋਂ ਇਹ ਬਲੈਕ ਫ਼ਿਲਮ ਲਗਾਈ ਗਈ ਹੈ। ਪਰ ਚੰਡੀਗੜ੍ਹ ਪੁਲਿਸ ਬਾਹਰੀ ਨੰਬਰ ਵਾਲੇ ਵਾਹਨਾਂ ਨੂੰ ਤੰਗ ਕਰਨ ਲਈ ਅਜਿਹੇ ਚਲਾਨ ਕੱਟ ਰਹੀ ਹੈ। ਪੁਲਿਸ ਵੱਲੋਂ 500 ਰੁਪਏ ਦਾ ਚਲਾਨ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜੋ : Amritsar News : ਲੋਕ ਏਕਤਾ ਮਿਸ਼ਨ ਤਹਿਤ ਡਾ. ਇੰਦਰਜੀਤ ਕੌਰ ਨੇ "ਸਰਬਸੰਮਤੀ ਨਾਲ ਨਿਰਪੱਖ ਪੰਚਾਇਤਾਂ ਚੁਣਨ ਦੀ ਕੀਤੀ ਅਪੀਲ
ਦੱਸ ਦੇਈਏ ਕਿ ਬਿਹਾਰ ਦੇ ਯੂਟਿਊਬਰ ਮਨੀਸ਼ ਕਸ਼ਯਪ 2024 ’ਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ। ਮਨੋਜ ਤਿਵਾਰੀ ਦੇ ਭਾਜਪਾ ’ਚ ਸ਼ਾਮਲ ਹੋਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਉਹ ਮਨੋਜ ਤਿਵਾਰੀ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋਏ। ਉਨ੍ਹਾਂ ਭਾਰਤੀ ਜਨਤਾ ਪਾਰਟੀ ਵਲੋਂ ਲੋਕ ਸਭਾ ਚੋਣਾਂ ਲੜਨ ਦਾ ਦਾਅਵਾ ਵੀ ਪੇਸ਼ ਕੀਤਾ। ਇਸ ਤੋਂ ਪਹਿਲਾਂ ਉਹ ਰੁਜ਼ਗਾਰ ਅਤੇ ਨੌਕਰੀਆਂ ਨੂੰ ਲੈ ਕੇ ਯੂ-ਟਿਊਬ 'ਤੇ ਭਾਜਪਾ ਅਤੇ ਕਾਂਗਰਸ 'ਤੇ ਟਿੱਪਣੀ ਕਰਦੇ ਸਨ। ਉਨ੍ਹਾਂ ਕਾਂਗਰਸ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਾਏ ਹਨ। ਬਿਹਾਰ ਸਰਕਾਰ ਨੇ ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਹਾਲਾਂਕਿ, ਉਹ 23 ਦਸੰਬਰ 2023 ਨੂੰ ਜੇਲ੍ਹ ਤੋਂ ਰਿਹਾਅ ਹੋ ਗਿਆ ਸੀ।
(For more news apart from Chandigarh Police issued challan to the YouTuber of Bihar News in Punjabi, stay tuned to Rozana Spokesman)