Punjab News: ਈਡੀ ਨੇ ਅਮਰੂਦ ਬਾਗ ਘੁਟਾਲੇ ’ਚ ਛਾਪੇਮਾਰੀ ਦੌਰਾਨ 3.89 ਕਰੋੜ ਰੁਪਏ ਕੀਤੇ ਜ਼ਬਤ

By : BALJINDERK

Published : Mar 28, 2024, 7:08 pm IST
Updated : Mar 28, 2024, 8:01 pm IST
SHARE ARTICLE
ED Raids
ED Raids

Punjab News : AIS ਅਫ਼ਸਰ ਦੇ ਘਰ ਦੇ ਪਿੱਛੇ ਪਾਰਕ ’ਚ ਮਿਲੇ ਫਟੇ ਦਸਤਾਵੇਜ਼

Punjab News: ਪੰਜਾਬ ਸਰਕਾਰ ਵੱਲੋਂ ਐਕੁਆਇਰ ਕੀਤੀ ਜ਼ਮੀਨ ’ਚ ਅਮਰੂਦ ਦੇ ਬਾਗਾਂ ਨੂੰ ਝੂਠਾ ਦਿਖਾ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ED ਨੇ ਛਾਪਾ ਮਾਰ ਕੇ 3.89 ਕਰੋੜ ਰੁਪਏ ਦੀ ਨਕਦੀ, ਮੋਬਾਈਲ ਅਤੇ ਜ਼ਰੂਰੀ ਦਸਤਾਵੇਜ਼ ਜ਼ਬਤ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈਡੀ ਜਲੰਧਰ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਬੁੱਧਵਾਰ ਨੂੰ ਚੰਡੀਗੜ੍ਹ, ਮੋਹਾਲੀ, ਬਠਿੰਡਾ, ਪਟਿਆਲਾ, ਬਰਨਾਲਾ ਅਤੇ ਫਿਰੋਜ਼ਪੁਰ ਸਮੇਤ 26 ਥਾਵਾਂ ’ਤੇ ਕੀਤੀ ਗਈ। ਜਿਸ ’ਚ ਉਕਤ ਸਾਮਾਨ ਅਤੇ ਨਕਦੀ ਜ਼ਬਤ ਕਰ ਲਈ ਗਈ ਹੈ।

ਇਹ ਵੀ ਪੜੋ:Pilibhit News: ਭਾਜਪਾ ਨੇ ਪੀਲੀਭੀਤ ਤੋਂ ਵਰੁਣ ਗਾਂਧੀ ਨੂੰ ਨਹੀਂ ਦਿੱਤੀ ਟਿਕਟ, ਉਨ੍ਹਾਂ ਲੋਕਾਂ ਲਈ ਲਿਖਿਆ ਭਾਵੁਕ ਪੱਤਰ

ਦੱਸ ਦੇਈਏ ਕਿ ਬੁੱਧਵਾਰ ਨੂੰ ਟੀਮ ਪੰਜਾਬ ਦੇ ASI ਵਰੁਣ ਰੂਜਮ ਦੇ ਘਰ ਵੀ ਪਹੁੰਚੀ ਸੀ। ਟੀਮ ਨੂੰ ਮੌਜੂਦਾ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੇ ਘਰ ਦੇ ਪਿੱਛੇ ਇੱਕ ਪਾਰਕ ’ਚ ਕੁਝ ਫਟੇ ਹੋਏ ਦਸਤਾਵੇਜ਼ ਮਿਲੇ ਸਨ। ਇਨ੍ਹਾਂ ਦਸਤਾਵੇਜ਼ਾਂ ’ਚ ਅਮਰੂਦ ਦੇ ਬਾਗ ਘੁਟਾਲੇ ਦਾ ਜ਼ਿਕਰ ਹੈ। ਈਡੀ ਨੂੰ ਸ਼ੱਕ ਹੈ ਕਿ ਖੁਦ ਨੂੰ ਬਚਾਉਣ ਲਈ ਉਨ੍ਹਾਂ ਨੂੰ ਪਾੜ ਕੇ ਸੁੱਟ ਦਿੱਤਾ ਗਿਆ ਸੀ।

ਇਹ ਵੀ ਪੜੋ:Savitri Jindal News:  ਸਾਵਿਤਰੀ ਜਿੰਦਲ ਦੁਨੀਆਂ ਦੇ ਚੋਟੀ ਦੇ ਅਰਬਪਤੀਆਂ ’ਚ 56ਵੇਂ ਸਥਾਨ ’ਤੇ  

ਇਸ ਦੇ ਨਾਲ ਹੀ ਵਰੁਣ ਦੀ ਪਤਨੀ ’ਤੇ ਵੀ ਧੋਖਾਧੜੀ ਨਾਲ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਵੀ ਇਸ ਮਾਮਲੇ ’ਚ ਮੁਲਜ਼ਮ ਹੈ। ਇਸ ਦੇ ਨਾਲ ਹੀ ਈਡੀ ਦੀ ਟੀਮ ਕਾਰੋਬਾਰੀਆਂ, ਪ੍ਰਾਪਰਟੀ ਡੀਲਰਾਂ ਅਤੇ ਹੋਰ ਲੋਕਾਂ ਦੇ ਘਰ ਪਹੁੰਚੀ ਹੈ। ਈਡੀ ਲੰਬੇ ਸਮੇਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਤਹਿਤ ਗਮਾਡਾ ਤੋਂ ਸਾਰਾ ਰਿਕਾਰਡ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਇਹ ਟੀਮਾਂ ਪਟਿਆਲਾ ਸਥਿਤ IAS ਅਧਿਕਾਰੀ ਰਾਜੇਸ਼ ਧੀਮਾਨ ਦੇ ਸੀਏ ਦੇ ਘਰ ਪਹੁੰਚੀਆਂ।

ਇਹ ਵੀ ਪੜੋ:Haryana News : ਸੁਰੱਖਿਆ ਗਾਰਡ ਦਾ ਪੱਥਰ ਮਾਰ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਪਾਰਕ ’ਚ ਮਿਲੀ  

ਮਾਮਲਾ ਗ੍ਰੇਟਰ ਮੁਹਾਲੀ ਵਿਕਾਸ ਅਥਾਰਟੀ ਵੱਲੋਂ ਏਅਰਪੋਰਟ ਰੋਡ ’ਤੇ ਐਰੋਟਰੋਪੋਲਿਸ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨ ਨਾਲ ਸਬੰਧਤ ਹੈ। ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਗਮਾਡਾ ਵੱਲੋਂ ਲੈਂਡ ਪੂਲਿੰਗ ਨੀਤੀ ਅਨੁਸਾਰ ਦਿੱਤਾ ਗਿਆ ਸੀ। ਉਸ ਜ਼ਮੀਨ ’ਚ ਲਗਾਏ ਗਏ ਅਮਰੂਦ ਦੇ ਦਰੱਖਤਾਂ ਦੀ ਕੀਮਤ ਜ਼ਮੀਨ ਤੋਂ ਵੱਖਰੀ ਅਦਾ ਕੀਤੀ ਜਾਂਦੀ ਸੀ। ਫ਼ਲਦਾਰ ਦਰੱਖਤਾਂ ਦੀ ਕੀਮਤ ਬਾਗਬਾਨੀ ਵਿਭਾਗ ਵੱਲੋਂ ਤੈਅ ਕੀਤੀ ਜਾਂਦੀ ਹੈ। ਇਸ ਤੋਂ ਬਾਅਦ, ਭੂਮੀ ਗ੍ਰਹਿਣ ਕੁਲੈਕਟਰ ਨੇ ਫਲਦਾਰ ਰੁੱਖਾਂ ਦੀ ਇੱਕ ਸਰਵੇਖਣ ਸੂਚੀ ਡਾਇਰੈਕਟਰ ਬਾਗਬਾਨੀ ਨੂੰ ਭੇਜੀ ਅਤੇ ਤਿਆਰ ਕੀਤੇ ਰੁੱਖਾਂ ਦੀ ਮੁਲਾਂਕਣ ਰਿਪੋਰਟ ਪ੍ਰਾਪਤ ਕੀਤੀ।

ਇਹ ਵੀ ਪੜੋ:Canada News : ਕੈਨੇਡਾ ਦੇ ਐਡਮਿੰਟਨ ’ਚ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ 

ਕੀ ਸੀ ਮਾਮਲਾ 

ਜ਼ਮੀਨ ਐਕੁਆਇਰ ਹੋਣ ਤੋਂ ਪਹਿਲਾਂ ਕੁਝ ਲੋਕਾਂ ਨੇ ਇੱਥੇ ਅਮਰੂਦ ਦੇ ਬੂਟੇ ਲਾਏ ਸਨ ਪਰ ਗਮਾਡਾ ਅਧਿਕਾਰੀਆਂ ਨਾਲ ਮਿਲ ਕੇ ਇਨ੍ਹਾਂ ਦੀ ਉਮਰ 4 ਤੋਂ 5 ਸਾਲ ਦੱਸੀ ਜਾ ਰਹੀ ਹੈ। ਇਸ ਕਾਰਨ ਉਨ੍ਹਾਂ ਦਾ ਮੁਆਵਜ਼ਾ ਕਾਫੀ ਵੱਧ ਗਿਆ। ਇਸ ਤਰ੍ਹਾਂ ਕਈ ਲੋਕਾਂ ਨੇ ਮਿਲ ਕੇ ਗ਼ਲਤ ਤਰੀਕੇ ਨਾਲ ਮੁਆਵਜ਼ਾ ਲੈ ਲਿਆ। ਵਿਜੀਲੈਂਸ ਨੇ ਇਸ ਮਾਮਲੇ ’ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ ਪਰ ਅਦਾਲਤ ਨੇ ਮੁਆਵਜ਼ਾ ਰਾਸ਼ੀ ਵਾਪਸ ਜਮ੍ਹਾ ਕਰਵਾ ਕੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।

ਇਹ ਵੀ ਪੜੋ:Punjab News : ਪਾਕਿਸਤਾਨ ਤੋਂ ਗਲਤੀ ਨਾਲ ਸਰਹੱਦ ਪਾਰ ਕਰ ਆਏ ਭਾਰਤ ਦੋ ਨਾਬਾਲਿਗ ਬੱਚੇ ਬਾਘਾ ਸਰਹੱਦ ਤੋਂ ਕੀਤੇ ਰਵਾਨਾ

ਇਸ ਮਾਮਲੇ ਵਿਚ ਮੁਲਜ਼ਮਾਂ ਨੇ ਮੁਆਵਜ਼ਾ ਲੈਣ ਲਈ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ’ਤੇ ਨਿਯਮ ਤੋਂ ਵੱਧ ਅਮਰੂਦ ਦੇ ਬੂਟੇ ਲਾਏ ਸਨ। ਦੋਸ਼ ਹੈ ਕਿ ਜ਼ਮੀਨ ਠੇਕੇ ’ਤੇ ਲੈਣ ਵਾਲਿਆਂ ਨੇ ਪ੍ਰਤੀ ਏਕੜ 2000 ਤੋਂ 2500 ਦਰੱਖਤ ਦਿਖਾਏ। ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 132 ਰੁੱਖ ਪ੍ਰਤੀ ਏਕੜ ਦੀ ਸਿਫ਼ਾਰਸ਼ ਤੋਂ ਵੱਧ ਸੀ।

ਇਹ ਲੋਕ ਗਮਾਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਪਹਿਲਾਂ ਪਤਾ ਕਰਦੇ ਸਨ ਕਿ ਕਿਹੜੀ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਫਿਰ ਉਥੇ ਵੀ ਇਸੇ ਤਰ੍ਹਾਂ ਦੇ ਫਲਦਾਰ ਰੁੱਖ ਲਗਾਏ ਗਏ। ਇਲਜ਼ਾਮ ਇਹ ਵੀ ਹੈ ਕਿ ਉਸਨੇ 2018 ’ਚ ਜ਼ਮੀਨ ਲੀਜ਼ ’ਤੇ ਲਈ ਸੀ ਅਤੇ ਉਦੋਂ ਹੀ ਉਥੇ ਅਮਰੂਦ ਦੇ ਬੂਟੇ ਲਗਾਏ ਸਨ। ਪਰ, ਹੋਰ ਮੁਆਵਜ਼ਾ ਲੈਣ ਲਈ ਉਨ੍ਹਾਂ ਨੇ ਪੌਦਿਆਂ ਦੀ ਉਮਰ ਵੱਧ ਦਿਖਾਈ। ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਪਲਾਂਟ 2016 ਤੋਂ ਰਿਕਾਰਡ ’ਚ ਦਿਖਾਏ ਗਏ ਸਨ।


ਇਹ ਵੀ ਪੜੋ:Delhi News : ਅਪ੍ਰੈਲ ’ਚ ਬੈਂਕ 14 ਦਿਨਾਂ ਲਈ ਬੰਦ ਰਹਿਣਗੇ ਬੈੈਂਕ, ਜਾਣੋ ਛੁੱਟੀਆਂ ਦੀ ਲਿਸਟ  

ਅਮਰੂਦ ਦੇ ਬਾਗ ਘੁਟਾਲੇ ਦਾ ਵਿਜੀਲੈਂਸ ਬਿਊਰੋ ਵੱਲੋਂ ਪਰਦਾਫਾਸ਼ ਇਸ ’ਚ ਦੋ IAS ਅਧਿਕਾਰੀਆਂ ਦੀਆਂ ਪਤਨੀਆਂ ਸਮੇਤ 22 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਸ ’ਚ ਮਾਲ ਵਿਭਾਗ ਦੇ ਕਈ ਅਧਿਕਾਰੀ ਸਨ। ਇਹ ਘਪਲਾ ਕਰੀਬ 137 ਕਰੋੜ ਰੁਪਏ ਦਾ ਸੀ। ਅਧਿਕਾਰੀਆਂ ਅਤੇ ਕੁਝ ਨਿੱਜੀ ਵਿਅਕਤੀਆਂ ਦੇ ਅਹਾਤੇ ਨੂੰ ਕਵਰ ਕੀਤਾ ਜਾ ਰਿਹਾ ਹੈ। ਜਦੋਂ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ED ਨੇ ਇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਆਪਣੇ ਕਬਜ਼ੇ ’ਚ ਲੈ ਲਏ ਅਤੇ ਨਾਲ ਹੀ  ਵੀ ਮਾਮਲੇ ਦੀ ਜਾਂਚ ਕੀਤੀ। ਹਾਲਾਂਕਿ ਇਸ ਮਾਮਲੇ ਦੇ ਕਈ ਮੁਲਜ਼ਮਾਂ ਨੇ ਅਦਾਲਤ ’ਚ ਕਰੋੜਾਂ ਰੁਪਏ ਜਮ੍ਹਾ ਕਰਵਾ ਕੇ ਜ਼ਮਾਨਤ ਹਾਸਲ ਕਰ ਲਈ ਹੈ।

ਇਹ ਵੀ ਪੜੋ:Barnala News : ਪੁਲਿਸ ਨੇ 12.16 ਲੱਖ ਦੀ ਨਕਦੀ ਅਤੇ ਹਥਿਆਰ ਸਮੇਤ ਚਾਰ ਮੁਲਜ਼ਮ ਕੀਤੇ ਕਾਬੂ

 (For more news apart from ED seizes Rs 3.89 crore, mobiles, documents during raids in Guava scam News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM

Big News : Attack on BJP MP and MLA | car attack video | BJP leader escapes deadly attack |

06 Oct 2025 3:30 PM

Bhai Jagtar Singh Hawara Mother Health | Ram Rahim Porale | Nihang Singh Raja Raj Singh Interview

05 Oct 2025 3:09 PM

Rajvir Jawanda Health Update | Rajvir Jawanda Still on Ventilator on 10th Day | Fortis Hospital Live

05 Oct 2025 3:08 PM

Malerkotla Road Accident : ਤੜਕਸਾਰ ਵਾਪਰ ਗਿਆ Rajvir Jawanda ਜਿਹਾ Accident, ਪਤਾ ਨਹੀਂ ਸੀ ਕਿ, ਅੱਗੇ ਮੌਤ...

04 Oct 2025 3:12 PM
Advertisement