Mohali News: ਕੁਰਕ ਹੋਵੇਗੀ ਗਮਾਡਾ ਦੀ ਬਿਲਡਿੰਗ ਤੇ ਹੋਰ ਪ੍ਰਾਪਰਟੀ, ਕੋਰਟ ਨੇ ਸੁਣਾਇਆ ਫੈਸਲਾ
Published : Mar 30, 2024, 10:26 am IST
Updated : Mar 30, 2024, 10:35 am IST
SHARE ARTICLE
Gamada's building and other properties will be attached Mohali News
Gamada's building and other properties will be attached Mohali News

Mohali News: ਅਦਾਲਤ ਦੇ ਨੁਮਾਇੰਦੇ ਵਲੋਂ ਗਮਾਡਾ ਦਫ਼ਤਰ ਦੇ ਬਾਹਰ ਕੁਰਕੀ ਦਾ ਲਗਾਇਆ ਗਿਆ ਨੋਟਿਸ

Gamada's building and other properties will be attached Mohali News: ਮੁਹਾਲੀ ਦੀ ਅਦਾਲਤ ਨੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੂੰ ਗਮਾਡਾ ਦੀ ਇਮਾਰਤ ਅਤੇ ਹੋਰ ਜਾਇਦਾਦਾਂ ਨੂੰ ਕੁਰਕ ਕਰਨ ਦੇ ਹੁਕਮ ਦਿਤੇ ਹਨ ਤਾਂ ਜੋ ਕਿਸਾਨਾਂ ਨੂੰ 62 ਕਰੋੜ ਰੁਪਏ ਦਾ ਵਧਿਆ ਹੋਇਆ ਜ਼ਮੀਨ ਦਾ ਮੁਆਵਜ਼ਾ ਦਿਤਾ ਜਾ ਸਕੇ। ਇਹ ਹੁਕਮ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕ੍ਰਿਸ਼ਨ ਕੁਮਾਰ ਸਿੰਗਲਾ ਦੀ ਅਦਾਲਤ ਨੇ ਜਾਰੀ ਕੀਤੇ ਹਨ। 

ਇਹ ਵੀ ਪੜ੍ਹੋ: Moga News: ਸ਼ਰਾਬ ਪੀਣ ਦੇ ਆਦੀ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ 

 ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਗਮਾਡਾ ਦੀ ਆਲੀਸ਼ਾਨ ਇਮਾਰਤ ਸਮੇਤ ਸਰਕਾਰੀ ਵਾਹਨ ਅਤੇ ਏਸੀ, ਫਰਿੱਜ, ਪੱਖੇ ਅਤੇ ਮੇਜ਼ ਕੁਰਸੀਆਂ ਕੁਰਕ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਐਡਵੋਕੇਟ ਪ੍ਰੀਤਪਾਲ ਸਿੰਘ ਪਾਲ ਸਿੰਘ ਬਸੀ ਨੇ ਕਿਹਾ ਕਿ ਏਅਰਪੋਰਟ ਰੋਡ ਲਈ ਐਕੁਆਇਰ ਕੀਤੀ ਜ਼ਮੀਨ ਦਾ 12 ਸਾਲ ਬਾਅਦ ਵੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਨੂੰ ਅਦਾਲਤ ਵਿੱਚ ਜਾਣਾ ਪਿਆ।

ਇਹ ਵੀ ਪੜ੍ਹੋ: Pakistani Children News: ਪਾਕਿਸਤਾਨ ਦੇ ਦੋ ਬੱਚਿਆਂ ਦੀ ਕਿਸਮਤ ਫਿਰ ਪੈ ਗਈ ਠੰਢੀ, ਨਹੀਂ ਹੋ ਸਕੀ ਵਤਨ ਵਾਪਸੀ  

ਇਨਸਾਫ਼ ਖਾਤਰ ਅਦਾਲਤ ਦਾ ਰੁਖ ਕਰਨ ’ਤੇ ਅਦਾਲਤ ਨੇ ਪੀੜਤ ਕਿਸਾਨਾਂ ਦੀਆਂ ਦਲੀਲਾਂ ਨਾਲ ਸਹਿਮਤ ਕਰਦਿਆਂ ਗਮਾਡਾ ਦਫ਼ਤਰ ਦੀ ਆਲੀਸ਼ਾਨ ਇਮਾਰਤ, ਸਰਕਾਰੀ ਵਾਹਨ, ਏਸੀ, ਫਰਿੱਜ, ਪੱਖੇ ਅਤੇ ਫਰਨੀਚਰ ਆਦਿ ਕੁਰਕ ਕਰਨ ਦੇ ਆਦੇਸ਼ ਜਾਰੀ ਕੀਤੇ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਦਾਲਤ ਦੇ ਨੁਮਾਇੰਦੇ ਅਸ਼ੋਕ ਕੁਮਾਰ ਵੱਲੋਂ ਗਮਾਡਾ ਦਫ਼ਤਰ ਦੇ ਬਾਹਰ ਕੁਰਕੀ ਦਾ ਨੋਟਿਸ ਲਗਾਇਆ ਗਿਆ। ਹੁਣ ਚਾਰ ਅਪਰੈਲ ਨੂੰ ਗਮਾਡਾ ਦੀ ਨਿਲਾਮੀ ਸਬੰਧੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਕੇਸਾਂ ਵਿੱਚ ਗਮਾਡਾ ਦਫ਼ਤਰ ਅਤੇ ਸਮਾਨ ਦੀ ਕੁਰਕੀ ਦੇ ਹੁਕਮ ਜਾਰੀ ਹੋ ਚੁੱਕੇ ਹਨ।

(For more news apart from 'Gamada's building and other properties will be attached Mohali News' stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement