Voters aged over 100: ਗੁਰੂਗ੍ਰਾਮ ਪ੍ਰਸ਼ਾਸਨ ਦੀ ਵੋਟਰ ਸੂਚੀ ਵਿਚ ਖੁਲਾਸਾ; 100 ਸਾਲ ਤੋਂ ਵੱਧ ਉਮਰ ਦੇ 1200 ਵੋਟਰ
Published : Feb 1, 2024, 12:57 pm IST
Updated : Feb 1, 2024, 2:07 pm IST
SHARE ARTICLE
1,200 voters aged over 100 years in Gurugram, 13 above 120
1,200 voters aged over 100 years in Gurugram, 13 above 120

ਅਧਿਕਾਰੀਆਂ ਨੇ ਸ਼ੁਰੂ ਕੀਤੀ ਤਸਦੀਕ ਮੁਹਿੰਮ

Voters aged over 100: ਗੁਰੂਗ੍ਰਾਮ ਦੀ ਤਾਜ਼ਾ ਵੋਟਰ ਸੂਚੀ ਵਿਚ 100 ਸਾਲ ਤੋਂ ਵੱਧ ਉਮਰ ਦੇ ਲਗਭਗ 1,200 ਵੋਟਰ ਪਾਏ ਗਏ ਹਨ, ਜਿਸ ਤੋਂ ਬਾਅਦ ਜ਼ਿਲ੍ਹਾ ਅਧਿਕਾਰੀਆਂ ਨੇ ਤਸਦੀਕ ਮੁਹਿੰਮ ਸ਼ੁਰੂ ਕੀਤੀ ਹੈ। ਇਨ੍ਹਾਂ ਵਿਚੋਂ 13 ਦੀ ਉਮਰ 120 ਸਾਲ, 1,134 ਵੋਟਰਾਂ ਦੀ ਉਮਰ 100 ਤੋਂ 109 ਸਾਲ ਅਤੇ 57 ਦੀ ਉਮਰ 110 ਤੋਂ 119 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਹ ਹੈਰਾਨ ਕਰਨ ਵਾਲਾ ਖੁਲਾਸਾ ਹਾਲ ਹੀ ਵਿਚ ਸਥਾਨਕ ਪ੍ਰਸ਼ਾਸਨ ਦੁਆਰਾ ਜਨਤਕ ਕੀਤੀ ਗਈ ਵੋਟਰ ਸੂਚੀ ਵਿਚ ਕੀਤਾ ਗਿਆ ਸੀ।

ਅੰਕੜਿਆਂ ਦਾ ਨੋਟਿਸ ਲੈਂਦਿਆਂ ਪ੍ਰਸ਼ਾਸਨ ਨੇ ਇਨ੍ਹਾਂ 1200 ਵੋਟਰਾਂ ਦੀ ਸਮੀਖਿਆ ਕਰਨ ਦੇ ਆਦੇਸ਼ ਦਿਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵੋਟਰਾਂ ਦੇ ਇਸ ਵਿਸ਼ੇਸ਼ ਵਰਗ 'ਤੇ ਵਿਚਾਰ ਕਰ ਰਹੇ ਹਾਂ। ਟੀਮਾਂ ਸਰੀਰਕ ਤਸਦੀਕ ਲਈ ਉਨ੍ਹਾਂ ਦੇ ਘਰਾਂ ਦਾ ਦੌਰਾ ਕਰ ਰਹੀਆਂ ਹਨ। ਅਸੀਂ ਉਨ੍ਹਾਂ ਦੇ ਪਛਾਣ ਸਬੂਤਾਂ ਦੀ ਜਾਂਚ ਕਰ ਰਹੇ ਹਾਂ। ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਕਿਹਾ ਕਿ ਸਮੀਖਿਆ ਪੂਰੀ ਹੋਣ ਤੋਂ ਬਾਅਦ ਹੀ ਅਸੀਂ ਇਸ 'ਤੇ ਕੁੱਝ ਕਹਿ ਸਕਦੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਕਿਹਾ, ‘ਅਸੀਂ ਵੋਟਰਾਂ ਦੇ ਇਸ ਵਿਸ਼ੇਸ਼ ਵਰਗ ਨੂੰ ਦੇਖ ਰਹੇ ਹਾਂ। ਟੀਮਾਂ ਸਰੀਰਕ ਤਸਦੀਕ ਲਈ ਉਨ੍ਹਾਂ ਦੇ ਘਰਾਂ ਦਾ ਦੌਰਾ ਕਰ ਰਹੀਆਂ ਹਨ। ਅਸੀਂ ਉਨ੍ਹਾਂ ਦੇ ਪਛਾਣ ਸਬੂਤ ਦੀ ਜਾਂਚ ਕਰ ਰਹੇ ਹਾਂ। ਸਮੀਖਿਆ ਪੂਰੀ ਹੋਣ 'ਤੇ ਹੀ ਅਸੀਂ ਇਸ 'ਤੇ ਕੁਝ ਕਹਿ ਸਕਦੇ ਹਾਂ”।

ਜ਼ਿਕਰਯੋਗ ਹੈ ਕਿ ਜਾਪਾਨ ਦੇ ਜਿਰੋਮੋਨ ਕਿਮੂਰਾ (1897-2013) ਨੂੰ ਸੱਭ ਤੋਂ ਬਜ਼ੁਰਗ ਵਿਅਕਤੀ ਮੰਨਿਆ ਗਿਆ ਹੈ, ਉਨ੍ਹਾਂ ਦੀ ਉਮਰ 116 ਸਾਲ ਅਤੇ 54 ਦਿਨ ਸੀ। ਗੁਰੂਗ੍ਰਾਮ ਨੂੰ ਹਾਲ ਹੀ ਵਿਚ ਚੋਣ ਅਭਿਆਸਾਂ ਲਈ ਸਭ ਤੋਂ ਵਧੀਆ ਜ਼ਿਲ੍ਹੇ ਵਜੋਂ ਨਿਰਣਾ ਕੀਤਾ ਗਿਆ ਹੈ। ਇਸ ਸਮੇਂ ਜ਼ਿਲ੍ਹੇ ਵਿਚ ਕੁੱਲ ਵੋਟਰਾਂ ਦੀ ਗਿਣਤੀ 1384,625 ਹੈ, ਜਿਨ੍ਹਾਂ ਵਿਚੋਂ 729,168 ਪੁਰਸ਼ ਵੋਟਰ ਅਤੇ 655,457 ਮਹਿਲਾ ਵੋਟਰ ਹਨ। ਇਥੇ 18 ਤੋਂ 19 ਸਾਲ ਦੀ ਉਮਰ ਦੇ 24,637, 20 ਤੋਂ 29 ਸਾਲ ਦੀ ਉਮਰ ਦੇ 244,832 ਅਤੇ 30 ਤੋਂ 39 ਸਾਲ ਦੀ ਉਮਰ ਦੇ 330,960 ਵੋਟਰ ਹਨ।

ਪਟੌਦੀ ਵਿਧਾਨ ਸਭਾ ਹਲਕੇ ਵਿਚ ਕੁੱਲ ਵੋਟਰਾਂ ਦੀ ਗਿਣਤੀ 245,787 ਹੈ, ਜਿਨ੍ਹਾਂ ਵਿਚੋਂ 128,390 ਪੁਰਸ਼ ਵੋਟਰ 117,397 ਮਹਿਲਾ ਵੋਟਰ ਹਨ। ਇਸੇ ਤਰ੍ਹਾਂ ਬਾਦਸ਼ਾਹਪੁਰ ਵਿਧਾਨ ਸਭਾ ਹਲਕੇ ਵਿਚ ਵੋਟਰਾਂ ਦੀ ਗਿਣਤੀ 462,765 ਹੈ, ਜਿਸ ਵਿਚ 244,499 ਪੁਰਸ਼ ਅਤੇ 218,266 ਔਰਤਾਂ ਹਨ। ਬਾਦਸ਼ਾਹਪੁਰ ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਜ਼ਿਲ੍ਹੇ ਦਾ ਸੱਭ ਤੋਂ ਵੱਡਾ ਵਿਧਾਨ ਸਭਾ ਹਲਕਾ ਹੈ। ਗੁਰੂਗ੍ਰਾਮ ਵਿਧਾਨ ਸਭਾ ਹਲਕੇ ਵਿਚ ਕੁੱਲ ਵੋਟਰਾਂ ਦੀ ਗਿਣਤੀ 405,814 ਹੈ, ਜਿਨ੍ਹਾਂ ਵਿਚੋਂ 212,363 ਪੁਰਸ਼ ਵੋਟਰ ਅਤੇ 193,451 ਮਹਿਲਾ ਵੋਟਰ ਹਨ।

(For more Punjabi news apart from 1,200 voters aged over 100 years in Gurugram, 13 above 120, stay tuned to Rozana Spokesman)

Location: India, Haryana, Gurgaon

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement