
Rohtak Murder News: ਮੁਲਜ਼ਮ ਪਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੋਇਆ ਫਰਾਰ
The husband killed the wife Rohtak News in punjabi : ਰੋਹਤਕ ਦੇ ਪਿੰਡ ਕਾਹਨੌਰ ਵਿਚ ਪਤੀ ਵੱਲੋਂ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਸ਼ਨੀਵਾਰ ਨੂੰ ਦੋਹਾਂ ਵਿਚਾਲੇ ਲੜਾਈ ਹੋਈ ਸੀ। ਜਿਸ ਤੋਂ ਬਾਅਦ ਪਤੀ ਨੇ ਪਹਿਲਾਂ ਪਤਨੀ ਦੀ ਕੁੱਟਮਾਰ ਕੀਤੀ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ 'ਚ ਹੀ ਲੱਗੇਗਾ।
ਇਹ ਵੀ ਪੜ੍ਹੋ: Haryana Road accidents: ਹਰਿਆਣਾ ਚ ਵਾਪਰੇ 2 ਸੜਕ ਹਾਦਸਿਆਂ 'ਚ ਬਜ਼ੁਰਗ ਜੋੜੇ ਸਮੇਤ 3 ਦੀ ਮੌਤ
ਮ੍ਰਿਤਕ ਦੀ ਪਛਾਣ 35 ਸਾਲਾ ਅਨੂੰ ਵਾਸੀ ਕਾਹਨੌਰ ਵਜੋਂ ਹੋਈ ਹੈ। ਘਰੇਲੂ ਝਗੜਿਆਂ ਕਾਰਨ ਪਹਿਲਾਂ ਵੀ ਉਸ ਦਾ ਪਤੀ ਨਾਲ ਝਗੜਾ ਹੁੰਦਾ ਰਹਿੰਦਾ ਸੀ। ਸ਼ਨੀਵਾਰ ਨੂੰ ਵੀ ਦੋਹਾਂ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਇਸ ਦੇ ਨਾਲ ਹੀ ਉਸ 'ਤੇ ਡੰਡੇ ਨਾਲ ਵੀ ਹਮਲਾ ਕੀਤਾ ਗਿਆ, ਜਿਸ ਕਾਰਨ ਮ੍ਰਿਤਕ ਅਨੂੰ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ।
ਇਹ ਵੀ ਪੜ੍ਹੋ: Odisha News: ਓਡੀਸ਼ਾ 'ਚ ਵੱਡਾ ਹਾਦਸਾ, ਪਟੜੀ ਤੋਂ ਉਤਰੀ ਮਾਲ ਗੱਡੀ
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੜਾਈ ਦੌਰਾਨ ਔਰਤ ਦੇ ਪਤੀ ਨੇ ਗੁੱਸੇ 'ਚ ਆ ਕੇ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਐਫਐਸਐਲ ਟੀਮ ਵੀ ਮੌਕੇ ’ਤੇ ਪਹੁੰਚ ਗਈ। ਜਿਸ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ। ਮ੍ਰਿਤਕ ਅਨੂੰ ਦੋ ਬੱਚਿਆਂ, ਇੱਕ ਵੱਡਾ ਲੜਕਾ ਅਤੇ ਇੱਕ ਛੋਟੀ ਲੜਕੀ ਦੀ ਮਾਂ ਸੀ।