
ਪੁਲ ਦਾ ਚਲ ਰਿਹਾ ਸੀ ਨਿਰਮਾਣ, ਸਾਈਨ ਬੋਰਡ ’ਤੇ ਨਹੀਂ ਲੱਗੀ ਸੀ ਬੱਤੀ
Bus collides with divider due to fog in Karnal Latest News in Punjabi : ਕਰਨਾਲ 'ਚ ਮਧੂਬਨ ਨੇੜੇ NH-44 'ਤੇ ਨਿਰਮਾਣ ਅਧੀਨ ਪੁਲ ਦੇ ਕੰਮ ਵਾਲੀ ਥਾਂ ਦੁਰਘਟਨਾ ਦਾ ਕੇਂਦਰ ਬਣਦੀ ਜਾ ਰਹੀ ਹੈ। ਅੱਜ ਵੀ ਸੰਘਣੀ ਧੁੰਦ ਕਾਰਨ ਇਕ ਪ੍ਰਾਈਵੇਟ ਰੋਡਵੇਜ਼ ਦੀ ਬੱਸ ਵੱਡੇ ਪੱਥਰ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ।
ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਵਿਚ 20 ਤੋਂ ਵੱਧ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਦੌਰਾਨ ਉਹ ਦੂਜੀ ਬੱਸ ਲੈ ਕੇ ਚਲੇ ਗਏ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਬੱਸ ਨੂੰ ਕਰੇਨ ਦੀ ਮਦਦ ਨਾਲ ਕਿਨਾਰੇ 'ਤੇ ਲਿਜਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਐਤਵਾਰ ਸਵੇਰੇ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। ਜਿਵੇਂ ਹੀ ਲਖਨਊ ਤੋਂ ਪੰਜਾਬ ਜਾ ਰਹੀ ਇਕ ਨਿੱਜੀ ਬੱਸ ਮਧੂਬਨ ਓਵਰਬ੍ਰਿਜ ਨੂੰ ਪਾਰ ਕਰ ਕੇ ਹੇਠਾਂ ਉਤਰੀ ਤਾਂ ਅੱਗੇ ਇਕ ਹੋਰ ਪੁਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਥੇ ਡਾਇਵਰਸ਼ਨ ਲਿਖਿਆ ਹੋਇਆ ਸੀ ਪਰ ਧੁੰਦ ਕਾਰਨ ਡਰਾਈਵਰ ਨੂੰ ਅੱਗੇ ਕੁੱਝ ਦਿਖਾਈ ਨਹੀਂ ਦਿਤਾ ਅਤੇ ਬੱਸ ਨੂੰ ਸਰਵਿਸ ਰੋਡ 'ਤੇ ਨਾ ਮੋੜ ਸਕਿਆ ਅਤੇ ਬੱਸ ਸਿੱਧੀ ਇਕ ਵੱਡੇ ਪੱਥਰ ਨਾਲ ਟਕਰਾ ਗਈ। ਬੱਸ ਰੁਕ ਗਈ ਅਤੇ ਟੱਕਰ ਹੁੰਦੇ ਹੀ ਬੱਸ ਵਿਚ ਸਵਾਰ ਸਵਾਰੀਆਂ ਵਿਚ ਹਫ਼ੜਾ-ਦਫ਼ੜੀ ਮੱਚ ਗਈ। ਖ਼ੁਸ਼ਕਿਸਮਤੀ ਰਹੀ ਕਿ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ।
ਵਾਹਨ ਚਾਲਕਾਂ ਪ੍ਰਤੀਕ, ਗੁਰਮੇਸ਼, ਰਾਧੇ ਤੇ ਹੋਰਾਂ ਨੇ ਦੱਸਿਆ ਕਿ ਧੁੰਦ ਸੱਭ ਤੋਂ ਵੱਡੀ ਸਮੱਸਿਆ ਹੈ। ਅਜਿਹੇ 'ਚ ਸਮੱਸਿਆਵਾਂ ਤਾਂ ਬਹੁਤ ਹਨ ਪਰ ਉਨ੍ਹਾਂ ਦਾ ਹੱਲ ਕਰਨ ਵਾਲਾ ਕੋਈ ਨਹੀਂ ਹੈ। ਸਾਈਨ ਬੋਰਡ ’ਤੇ ਅਜਿਹੀ ਕੋਈ ਬੱਤੀ ਨਹੀਂ ਲੱਗੀ ਸੀ ਤਾਂ ਜੋ ਵਾਹਨ ਚਾਲਕਾਂ ਨੂੰ ਦੂਰੋਂ ਹੀ ਪਤਾ ਲੱਗ ਸਕੇ ਕਿ ਉਸਾਰੀ ਦਾ ਕੰਮ ਚੱਲ ਰਿਹਾ ਹੈ।
(For more Punjabi news apart from Bus collides with divider due to fog in Karnal Latest News in Punjabi stay tuned to Rozana Spokesman)