
Haryana News : ਦੋਸਤਾਂ ਨਾਲ ਨਹਾਉਂਦੇ ਸਮੇਂ ਡੂੰਘੇ ਪਾਣੀ ’ਚ ਚਲਾ ਗਿਆ ਨੌਜਵਾਨ, ਜੋ ਤੈਰਨਾ ਨਹੀਂ ਸਹੀ ਜਾਣਦਾ
Haryana News : ਹਰਿਆਣਾ ਦੇ ਪਾਣੀਪਤ ਦੇ ਉਝਾ ਪਿੰਡ ਦਾ ਇੱਕ ਨੌਜਵਾਨ ਉੱਤਰ ਪ੍ਰਦੇਸ਼ ਵੱਲ ਜਾ ਰਹੀ ਯਮੁਨਾ ਵਿਚ ਡੁੱਬ ਗਿਆ। ਦਰਅਸਲ ਨੌਜਵਾਨ ਨੂੰ ਤੈਰਨਾ ਨਹੀਂ ਆਉਂਦਾ ਸੀ ਪਰ ਉਹ ਆਪਣੇ ਪਿੰਡ ਦੇ ਦੋਸਤਾਂ ਨਾਲ ਨਹਾਉਣ ਗਿਆ ਸੀ। ਨਹਾਉਂਦੇ ਸਮੇਂ ਉਹ ਆਪਣੇ ਹੋਰ ਸਾਥੀ ਸਮੇਤ ਡੂੰਘੇ ਪਾਣੀ ਵਿਚਾਲੇ ਚਲਾ ਗਿਆ ਸੀ। ਇਸ ਦੌਰਾਨ ਉਸ ਦੇ ਹੋਰ ਸਾਥੀਆਂ ਨੇ ਇਕ ਨੌਜਵਾਨ ਨੂੰ ਤਾਂ ਬਚਾ ਲਿਆ, ਜਦਕਿ ਨਿਸ਼ਾਤ ਡੁੱਬ ਗਿਆ। ਉਸ ਨੂੰ ਕਈ ਘੰਟਿਆਂ ਬਾਅਦ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ। ਲਾਸ਼ ਨੂੰ ਸ਼ਾਮਲੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਅੱਜ ਉਸਦਾ ਪੋਸਟਮਾਰਟਮ ਹੋਵੇਗਾ।
ਇਹ ਵੀ ਪੜੋ:Amanatullah Khan Son Viral Video: 'ਆਪ' ਵਿਧਾਇਕ ਅਮਾਨਤੁੱਲਾ ਖਾਨ ਦੇ ਪੁੱਤਰ ਨੇ ਸ਼ੇਰਆਮ ਕੀਤੀ ਕੁੱਟਮਾਰ
ਜਾਣਕਾਰੀ ਦਿੰਦਿਆਂ ਪਿੰਡ ਉਝਾ ਵਾਸੀ ਕਰਮਬੀਰ ਨੇ ਦੱਸਿਆ ਕਿ ਉਸ ਦਾ 14 ਸਾਲਾ ਲੜਕਾ ਹਰਸ਼ ਹੈ। ਜੋ ਮੰਗਲਵਾਰ ਨੂੰ ਆਪਣੇ 20 ਸਾਲਾ ਦੋਸਤ ਨਿਸ਼ਾਂਤ ਅਤੇ ਪਿੰਡ ਵਾਸੀ 4-5 ਹੋਰਾਂ ਨਾਲ ਯਮੁਨਾ ਨਹਾਉਣ ਗਿਆ ਸੀ। ਪਾਣੀਪਤ ਦੀ ਬਜਾਏ ਸਾਰੇ ਦੋਸਤ ਯੂਪੀ ਦੀ ਸਰਹੱਦ ਪਾਰ ਕਰ ਗਏ ਅਤੇ ਉੱਥੇ ਯਮੁਨਾ ਨਦੀ ’ਚ ਇਸ਼ਨਾਨ ਕਰਨ ਲੱਗੇ।
ਇਹ ਵੀ ਪੜੋ:Road Accident News : ਤਰਨਤਾਰਨ ’ਚ ਕਾਰ ਅਤੇ ਮੋਟਰਸਾਈਕਲ ਦੀ ਟੱਕਰ, 2 ਦੀ ਮੌਤ
ਜਦੋਂ ਉਹ ਨਹਾ ਰਹੇ ਸਨ ਤਾਂ ਅਚਾਨਕ ਨਿਸ਼ਾਂਤ ਅਤੇ ਇੱਕ ਹੋਰ ਨੌਜਵਾਨ ਪਾਣੀ ਦੇ ਵਿਚਕਾਰ ਚਲੇ ਗਏ। ਜਿੱਥੇ ਡੂੰਘਾਈ ’ਚ ਦੋਵਾਂ ਨੇ ਸੰਤੁਲਨ ਗੁਆ ਦਿੱਤਾ। ਨਿਸ਼ਾਂਤ ਦੇ ਨਾਲ ਗਏ ਨੌਜਵਾਨ ਨੂੰ ਉਸ ਦੇ ਦੋਸਤਾਂ ਨੇ ਕਿਸੇ ਤਰ੍ਹਾਂ ਬਚਾ ਲਿਆ। ਪਰ ਨਿਸ਼ਾਂਤ ਕੁਝ ਹੀ ਸਕਿੰਟਾਂ ਵਿੱਚ ਡੂੰਘੇ ਪਾਣੀ ਵਿੱਚ ਡੁੱਬ ਗਿਆ।
ਜਿਸ ਦੀ ਗੋਤਾਖੋਰਾਂ ਦੀਆਂ ਟੀਮਾਂ ਵੱਲੋਂ ਭਾਲ ਕੀਤੀ ਗਈ, ਪਰ ਕੁਝ ਨਹੀਂ ਮਿਲਿਆ। ਉਦੋਂ ਆਕਸੀਜਨ ਸਿਲੰਡਰ ਵਾਲੇ ਗੋਤਾਖੋਰ ਉਥੇ ਆਏ, ਜਿਨ੍ਹਾਂ ਨੇ ਕਾਫ਼ੀ ਦੇਰ ਤੱਕ ਭਾਲ ਕਰਨ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨਿਸ਼ਾਂਤ ਤਿੰਨ ਭਰਾਵਾਂ ਅਤੇ ਇੱਕ ਭੈਣ ਵਿੱਚ ਸਭ ਤੋਂ ਛੋਟਾ ਸੀ। ਕਰੀਬ 4 ਮਹੀਨੇ ਪਹਿਲਾਂ ਉਸ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
(For more news apart from Youth dies due to drowning in Yamuna river News in Punjabi, stay tuned to Rozana Spokesman)