ਹਰਿਆਣਾ ਵਿੱਚ ਕਰਵਾਇਆ ਮਹਾ ਸਿੱਖ ਸੰਮੇਲਨ, ਜਾਣੋ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕਿਹਾ
Published : Sep 8, 2024, 6:52 pm IST
Updated : Sep 12, 2024, 11:54 am IST
SHARE ARTICLE
Maha Sikh convention organized for unity of Sikhs in Haryana
Maha Sikh convention organized for unity of Sikhs in Haryana

ਮਹਾ ਸੰਮੇਲਨ ਵਿੱਚ ਸੰਤ-ਸਮਾਜ ਤੇ ਬੁੱਧੀਜੀਵੀਆਂ ਨੇ ਲਿਆ ਭਾਗ

ਹਰਿਆਣਾ:  ਹਰਿਆਣਾ ਵਿਖੇ ਮਹਾ ਸਿੱਖ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਸਿੱਖ ਜਗਤ ਦੇ  ਕਈ ਜਥੇਬੰਦੀਆਂ ਦੇ ਆਗੂ, ਸੰਤ-ਸਮਾਜ, ਬੁੱਧੀਜੀਵੀ, ਕੀਰਤਨੀਏ ਅਤੇ ਪ੍ਰਚਾਰਕਾਂ ਨੇ ਸ਼ਿਰਕਤ ਕੀਤੀ। ਇਸ  ਮਹਾ ਸੰਮੇਲਨ ਵਿੱਚ ਸੰਗਤਾਂ ਦਾ ਵੱਡਾ ਇੱਕਠ ਦੇਖਣ ਨੂੰ ਮਿਲਿਆ । ਸੰਮੇਲਨ ਵਿੱਚ ਬੁੱਧੀਜੀਵੀਆਂ ਨੇ ਫਲਸਫੇ ਦੀ ਗੱਲ ਕੀਤੀ ਉਥੇ ਹੀ ਪ੍ਰਚਾਰਕਾਂ ਨੇ ਗੁਰੂ ਬਾਣੀ  ਦੀ ਵਿਆਖਿਆ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ।  ਮਹਾ ਸਿੱਖ ਸੰਮੇਲਨ ਹਰਿਆਣਾ ਦੇ ਏਕਤਾ ਸਿੱਖ ਦਲ ਵੱਲੋਂ ਕਰਵਾਇਆ ਗਿਆ ਹੈ।

..

ਸੰਮੇਲਨ ਵਿੱਚ ਬਾਬਾ ਗੁਰਵਿੰਦਰ ਸਿੰਘ ਮਾਂਡੀ, ਬਾਬਾ ਗੁਰਮੀਤ ਸਿੰਘ ਗੁਰਦੁਆਰਾ ਰਾਜ ਕਰੇਗਾ ਖਾਲਸਾ ਅਤੇ ਬਾਬਾ ਮੇਹਰ ਸਿੰਘ ਨਬਿਆਬਾਦ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੌਮੀ ਇਕਤਾ ਨੂੰ ਸਮੇਂ ਦੀ ਲੋੜ ਦੱਸਿਆ। ਮੰਚ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੰਚ 'ਤੇ ਹਾਜ਼ਰ ਸੰਤ ਸਮਾਜ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ।

..

ਹਰਿਆਣਾ ਸਿੱਖ ਇਕਤਾ ਦਲ ਵੱਲੋਂ ਸਿੰਘ ਸਾਹਿਬ ਨੇ ਬਾਬਾ ਸੁਖਾ ਸਿੰਘ ਡੇਰਾ ਕਾਰ ਸੇਵਾ ਕਰਨਾਲ, ਬਾਬਾ ਗੁਰਮੀਤ ਸਿੰਘ ਗੁਰਦੁਆਰਾ ਰਾਜ ਕਰੇਗਾ ਖਾਲਸਾ ਡਾਚਰ, ਬਾਬਾ ਰਜਿੰਦਰ ਸਿੰਘ ਖਾਲਸਾ ਇਸਰਾਨਾ, ਬਾਬਾ ਗੁਰਵਿੰਦਰ ਸਿੰਘ ਮਾਂਡੀ, ਬਾਬਾ ਤਰਲੋਚਨ ਸਿੰਘ ਨਾਨਕਸਰ ਸਿੰਘੜਾ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ, ਬਾਬਾ ਮੇਹਰ ਸਿੰਘ ਨਬਿਆਬਾਦ, ਬਾਬਾ ਦਿਲਬਾਗ ਸਿੰਘ ਆਨੰਦਪੁਰ ਸਾਹਿਬ, ਬਾਬਾ ਬਾਬੂ ਸਿੰਘ ਨਿਸਿੰਗ, ਬਾਬਾ ਜੋਗਾ ਸਿੰਘ ਤਰਾਵੜੀ, ਬਾਬਾ ਗੁਰਮੀਤ ਸਿੰਘ ਸਿੰਘ ਪੰਜੋਕਰਾ ਸਾਹਿਬ, ਬਾਬਾ ਹਰਵੇਲ ਸਿੰਘ ਪੰਥ ਅਕਾਲੀ ਬੁੱਢਾ ਦਲ ਸਫ਼ੀਦੋਂ, ਬਾਬਾ ਗੁਰਮੀਤ ਸਿੰਘ ਇਕਤਾ ਕਾਲੋਨੀ ਕਰਨਾਲ, ਮਾਤਾ ਜਸਵਿੰਦਰ ਕੌਰ ਦਰਡ, ਬਾਬਾ ਜਸਵੰਤ ਸਿੰਘ ਨਿਰਮਲ ਕੁਟੀਆ ਜ਼ਰੀਫ਼ਾ, ਬਾਬਾ ਸੂਰਿੰਦਰ ਸਿੰਘ ਮੰਡੋਖੜਾ ਸਾਹਿਬ ਬਬੈਨ ਨੂੰ ਸ਼ਾਲ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।

..

ਹਰਿਆਣਾ ਸਿੱਖ ਸੰਮੇਲਨ ਵਿੱਚ ਵੱਡੇ ਐਲਾਨ

 ਮਹਾਨ ਸਿੱਖ ਸੰਮੇਲਨ ਵਿੱਚ ਸਾਰੇ ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸਿੱਖ ਸਮਾਜ ਨੇ ਜੈਕਾਰਿਆਂ ਦੀ ਗੂੰਜ ਵਿੱਚ ਦੋ ਵੱਡੇ ਐਲਾਨ ਕੀਤੇ। ਪਹਿਲੇ ਐਲਾਨ ਦੇ ਤਹਿਤ, ਹਰਿਆਣਾ ਦੇ ਗੁਰਧਾਮਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਨੂੰ ਖਤਮ ਕਰਨ ਲਈ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਤੁਰੰਤ ਚੋਣਾਂ ਕਰਵਾਉਣ ਲਈ ਹਰਿਆਣਾ ਦੇ ਸਿੱਖ 13 ਨਵੰਬਰ ਨੂੰ ਸਾਰੇ ਜ਼ਿਲ੍ਹਾ ਮੁੱਖਾਲਿਆਂ 'ਤੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਉਪਾਇਕਤਾਂ ਰਾਹੀਂ ਸਰਕਾਰ ਨੂੰ ਯਾਦਾਸ਼ਤ ਪੱਤਰ ਦੇਣਗੇ ਅਤੇ ਨਵੀਂ ਬਣੀ ਸਰਕਾਰ ਨੂੰ ਇਸ ਵਿਸ਼ੇ ਤੇ ਲਾਜ਼ਮੀ ਕਦਮ ਚੁੱਕਣ ਲਈ ਇੱਕ ਮਹੀਨੇ ਦਾ ਸਮਾਂ ਦੇਣਗੇ। ਸਿੱਖ ਸਮਾਜ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 13 ਦਸੰਬਰ ਨੂੰ ਹਰਿਆਣਾ ਦੇ ਸਿੱਖ ਮੁੱਖ ਮੰਤਰੀ ਦੇ ਨਿਵਾਸ ਦਾ ਘਿਰਾਓ ਕਰਨਗੇ। ਇਸ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸਮਾਜ ਗੁਰਦੁਆਰਾ ਨਾਡਾ ਸਾਹਿਬ 'ਚ ਇਕੱਠਾ ਹੋਏਗਾ ਅਤੇ ਉੱਥੋਂ ਮੁੱਖ ਮੰਤਰੀ ਦੇ ਨਿਵਾਸ ਵੱਲ ਮਾਰਚ ਕਰੇਗਾ। ਇਹ ਐਲਾਨ ਅੱਜ ਕਰਨਾਲ ਵਿੱਚ ਹੋਏ ਹਰਿਆਣਾ ਸਿੱਖ ਸੰਮੇਲਨ ਵਿੱਚ ਹਰਿਆਣਾ ਸਿੱਖ ਇਕਤਾ ਦਲ ਵੱਲੋਂ ਜਗਦੀਪ ਸਿੰਘ ਔਲਖ ਨੇ ਕੀਤਾ। ਇਸ ਦੇ ਨਾਲ ਹੀ, ਸਿਰਸਾ ਵਿੱਚ 14 ਸਿੱਖਾਂ 'ਤੇ ਦਰਜ ਕੀਤੇ ਗਏ ਦੇਸ਼ ਦ੍ਰੋਹ ਦੇ ਮਾਮਲਿਆਂ ਦਾ ਵਿਰੋਧ ਕਰਦੇ ਹੋਏ, ਹਰਿਆਣਾ ਸਿੱਖ ਇਕਤਾ ਦਲ ਨੇ ਸਿਰਸਾ ਦੀ ਸੰਗਤ ਦੇ ਬੁਲਾਰੇ 'ਤੇ ਸਾਰੇ ਸੂਬੇ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਹ ਵੀ ਐਲਾਨ ਕੀਤਾ ਗਿਆ ਕਿ ਇਹ ਸਿੰਮਰਨ ਹਰ ਸਾਲ ਹੋਵੇਗਾ ਅਤੇ ਅਗਲਾ ਹਰਿਆਣਾ ਸਿੱਖ ਸਿੰਮੇਲਨ ਸਿਰਸਾ ਵਿੱਚ ਹੋਵੇਗਾ।  

ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਦਿੱਤਾ ਸੰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣੇ ਦੇ ਸਿੱਖ ਮਹਿਸੂਸ ਕਰਦੇ ਹਨ ਕਿ ਸਰਕਾਰ ਉਨ੍ਹਾਂ ਤੋਂ ਸਹਿਯੋਗ ਲੈਂਦੀਆਂ ਹਨ ਉਥੇ ਹੀ ਵੋਟ ਵੀ ਲੈਂਦੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਸਿੱਖਾਂ ਦੀਆਂ ਮੰਗਾਂ ਦੀ ਗੱਲ ਆਉਂਦੀ ਹੈ ਉਥੇ ਸਰਕਾਰ  ਆਨਾ ਕਾਨੀ ਵੀ ਕਰਦੀ ਹੈ। ਇਹਦੇ ਲਈ ਹਰਿਆਣਾ ਏਕਤਾ ਸਿੱਖ ਦਲ ਵੱਲੋਂ ਵੱਡਾ ਇੱਕਠ ਕੀਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹਰਿਆਣਾ ਦੇ ਸਿੱਖਾਂ ਨੇ ਕਿਹਾ ਹੈਕਿ ਸਾਡੀਆਂ ਮੰਗਾਂ ਵੱਲ ਵੀ ਧਿਆਨ ਦਿੱਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹਰਿਆਣਾ ਵਿੱਚ 30 ਲੱਖ ਸਿੱਖ ਵਸਦਾ ਹੈ ਇੱਥੇ 30 ਲੱਖਾਂ ਸਿੱਖਾਂ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕਰਨਾ ਸਰਕਾਰਾਂ ਲਈ ਗਲਤ ਹੈ। ਹਰਿਆਣਾ ਵਿੱਚ ਸਿੱਖਾਂ ਨਾਲ ਵੀ ਧੱਕਾ ਹੋਇਆ। ਹਰਿਆਣਾ ਵਿ4ਚ ਬੇਅਦਬੀ ਦਾ ਵਿਰੋਧ ਕਾਰਨ ਵਾਲੇ ਸਿੱਖਾਂ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖਾਂ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਸੋਸ਼ਲ ਮੀਡੀਆ ਉੱਤੇ ਸਿੱਖਾ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ।

 

ਕੰਗਨਾ ਨੂੰ  ਲੈ ਕੇ ਗਿਆਨੀ.. ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਕੰਗਨਾ ਰਣੌਤ ਦੀ ਫਿਲਮ ਬਾਰੇ ਕਿਹਾ ਹੈ ਇਹ ਮਾੜੀ ਗੱਲ ਹੈ ਉਸ ਫਿਲਮ ਵਿੱਚ ਸਿੱਖਾਂ ਦੇ ਖਿਲਾਫ਼ ਗਲਤ ਬਿਰਤਾਂਤ ਘੜਿਆ ਗਿਆ ਹੈ। ਫਿਲਮਾਂ ਬਣਾਈਆ ਜਾਂ ਰਹੀਆਂ ਹਨ ਜਿੰਨ੍ਹਾਂ ਵਿੱਚ ਸਿੱਖਾਂ ਦੇ ਖਿਲਾਫ ਗਲਤ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਵੀ ਸਿੱਖਾਂ ਦੇ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ।   ਇਹ ਸਭ ਇਕ ਸਾਜ਼ਿਸ਼ ਦਾ ਹਿੱਸਾ ਹੈ।

ਕੌਮ ਲਈ ਧੜੇ ਛੱਡੇ ਕੇ ਏਕਤਾ ਹੋਣੀ ਚਾਹੀਦੀ- ਗਿਆਨੀ ਹਰਪ੍ਰੀਤ ਸਿੰਘ

ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਕੌਮ ਨੂੰ ਇਕ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੋਫਾੜ ਕਰਨ ਲਈ ਬਹੁਤ ਸਾਰੀਆਂ ਤਾਕਤਾਂ ਲੱਗੀਆਂ ਹੋਈਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਕੌਮ ਨੂੰ ਇਕ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਪੂਰਨ ਤੌਰ ਉੱਤੇ ਇੱਕਠੇ ਹੋਣਾ ਚਾਹੀਦਾ ਹੈ।

Location: India, Goa

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement