Gurdaspur News: ਗੁਰਦਾਸਪੁਰ 'ਚ ਭਗੌੜਾ ਹੈ ਸਾਬਕਾ ਮੰਤਰੀ ਦਾ ਲੜਕਾ; ਪ੍ਰਕਾਸ਼ ਸਿੰਘ ਲੰਗਾਹ 'ਤੇ ਕਈ ਮਾਮਲੇ ਦਰਜ

By : BALJINDERK

Published : Apr 11, 2024, 2:25 pm IST
Updated : Apr 11, 2024, 3:50 pm IST
SHARE ARTICLE
Sucha Singh Langah and Son Prakash Singh Langah
Sucha Singh Langah and Son Prakash Singh Langah

Gurdaspur News: ਸ਼ਿਮਲਾ ਪੁਲਿਸ ਨੇ ਕੁੜੀ ਸਮੇਤ ਫੜਿਆ ਸੀ

Gurdaspur News: ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਮੰਗਲਵਾਰ ਨੂੰ ਸ਼ਿਮਲਾ ਪੁਲਿਸ ਨੇ ਉਸਦੇ ਚਾਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਤੋਂ ਬਾਅਦ ਹੁਣ ਖ਼ਬਰ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਥਾਣੇ ਵਿਚ ਦਰਜ 3 ਸਾਲ ਪੁਰਾਣੇ ਹੈਰੋਇਨ ਮਾਮਲੇ ਵਿਚ 3 ਮਹੀਨੇ ਪਹਿਲਾਂ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।

ਇਹ ਵੀ ਪੜੋ:Jamalpur News : ਲੁਧਿਆਣਾ ਵਿਚ ਪਤਨੀ ਨੇ ਪ੍ਰੇਮਿਕਾ ਨਾਲ ਮਸਤੀ ਕਰਦਾ ਫੜਿਆ ਪਤੀ

ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਲੰਗਾਹ ਨੂੰ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਥਿਤ ਇੱਕ ਹੋਟਲ ਦੇ ਕਮਰੇ ’ਚੋਂ ਇੱਕ ਲੜਕੀ ਸਮੇਤ ਤਿੰਨ ਹੋਰ ਦੋਸਤਾਂ ਸਮੇਤ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰੀ ਦੇ ਸਮੇਂ ਵੀ ਇਹ ਸਾਰੇ ਨਸ਼ੇ ਵਿੱਚ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 42.89 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ।

ਇਹ ਵੀ ਪੜੋ:Ludhiana Breaking News : ਲੁਧਿਆਣਾ ’ਚ ਲਾਵਾਰਿਸ ਸੂਟ ਕੇਸ ’ਚ ਮਿਲੀ ਅਣਪਛਾਤੀ ਲਾਸ਼ 

ਜ਼ਿਕਰਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਪ੍ਰਕਾਸ਼ ਸਿੰਘ ਲੰਗਾਹ ਖ਼ਿਲਾਫ਼ ਗੁਰਦਾਸਪੁਰ ਦੇ ਧਾਰੀਵਾਲ ਥਾਣੇ ਵਿਚ ਹੈਰੋਇਨ ਦਾ ਕੇਸ ਦਰਜ ਹੋਇਆ ਸੀ। ਮਈ 2021 ਵਿਚ ਦਰਜ ਹੋਏ ਇਸ ਮਾਮਲੇ ਵਿਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਸ ਸਮੇਂ ਉਸ ਦੇ ਨਾਲ ਇਕ ਔਰਤ ਵੀ ਸੀ। ਉਕਤ ਨੌਜਵਾਨਾਂ ਕੋਲੋਂ 12 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਹੋਈ। ਇਸ ਸਾਲ 3 ਜਨਵਰੀ ਨੂੰ ਕਰੀਬ ਤਿੰਨ ਮਹੀਨੇ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਪ੍ਰਕਾਸ਼ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਸ਼ਿਮਲਾ ’ਚ ਹੈਰੋਇਨ ਸਮੇਤ ਗ੍ਰਿਫ਼ਤਾਰ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਦਾ ਨਾਂ ਫਿਰ ਸੁਰਖੀਆਂ ’ਚ ਆ ਗਿਆ ਹੈ।

ਇਹ ਵੀ ਪੜੋ:Patiala Birthday Death Case :ਕੇਕ ਖਾਣ ਨਾਲ ਲੜਕੀ ਦੀ ਮੌਤ ਮਾਮਲੇ ’ਚ ਆਇਆ ਨਵਾਂ ਮੋੜ ਪਰਵਾਰ ਖੁਦ ਕੇਕ ਲੈ ਕੇ ਲੈਬ ਪਹੁੰਚਿਆ 

ਇਸ ਸਬੰਧੀ ਜਦੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਨੇ ਲੰਗਾਹ ਦੇ ਨੰਬਰ ’ਤੇ ਫ਼ੋਨ ਕੀਤਾ ਤਾਂ ਫ਼ੋਨ ਦਾ ਜਵਾਬ ਦੇਣ ਵਾਲੇ ਵਿਅਕਤੀ ਨੇ ਸਾਫ਼ ਕਿਹਾ ਕਿ ਇਹ ਨੰਬਰ ਲੰਗਾਹ ਦਾ ਨਹੀਂ ਹੈ। ਜਦੋਂ ਉਨ੍ਹਾਂ ਦੇ ਇਕ ਰਿਸ਼ਤੇਦਾਰ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਲੰਗਾਹ ਇਸ ਸਮੇਂ ਚੰਡੀਗੜ੍ਹ ’ਚ ਹਨ ਅਤੇ ਉਹ ਇਸ ਸਬੰਧੀ ਕੁਝ ਨਹੀਂ ਕਹਿਣਾ ਚਾਹੁੰਦੇ।

ਇਹ ਵੀ ਪੜੋ:Vaisakhi 2024: ਸਿੱਖ ਧਰਮ ਸਿਖਾਉਂਦਾ ਹੈ ਕਿ ਮਨੁੱਖ ਇੱਕ ਪਰਿਵਾਰ ਦੇ ਰੂਪ ’ਚ ਇੱਕ ਦੂਜੇ ਨਾਲ ਜੁੜੇ ਹੋਏ ਹਨ : ਅਮਰੀਕੀ ਨੇਤਾ 

 (For more news apart from son of former minister Sucha Singh Langah was declared a fugitive News in Punjabi, stay tuned to Rozana Spokesman)

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM
Advertisement