Haryana News: ਚੋਰ ਨੇ ਘਰ 'ਚ ਦਾਖਲ ਹੋ ਕੇ ਪਿਓ-ਧੀ ਦੇ ਮਾਰਿਆ ਚਾਕੂ; ਪੁਲਿਸ ਦੇ ਡਰੋਂ ਖੁਦ ਨੂੰ ਵੀ ਕੀਤਾ ਜ਼ਖ਼ਮੀ
Published : Mar 15, 2024, 8:31 pm IST
Updated : Mar 15, 2024, 8:31 pm IST
SHARE ARTICLE
Attack on Father And Daughter In Haryana
Attack on Father And Daughter In Haryana

ਸੇਵਾ ਮੁਕਤ ਫ਼ੌਜੀ ਫਤਹਿ ਸਿੰਘ (55) ਅਤੇ ਸਪਨਾ (25) ਵਜੋਂ ਹੋਈ ਜ਼ਖ਼ਮੀਆਂ ਦੀ ਪਛਾਣ

Haryana News: ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਚੋਰੀ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਇਕ ਅਪਰਾਧੀ ਨੇ ਪਿਓ-ਧੀ 'ਤੇ ਚਾਕੂ ਨਾਲ ਹਮਲਾ ਕਰ ਦਿਤਾ। ਉਸ ਨੇ ਦੋਵਾਂ ਨੂੰ ਕਈ ਵਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿਤਾ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਆ ਗਏ ਅਤੇ ਚੋਰ ਨੂੰ ਫੜਨ ਲਈ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿਤਾ। ਇਸ ਮਗਰੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।

ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਦੋਸ਼ੀ ਨੇ ਅਪਣੇ ਗਲੇ 'ਚ ਵੀ ਛੁਰਾ ਮਾਰ ਲਿਆ। ਇਸ ਕਾਰਨ ਉਸ ਦੀ ਹਾਲਤ ਵੀ ਗੰਭੀਰ ਹੋ ਗਈ। ਤਿੰਨਾਂ ਜ਼ਖਮੀਆਂ ਨੂੰ ਪਹਿਲਾਂ ਰੇਵਾੜੀ ਟਰੌਮਾ ਸੈਂਟਰ ਲਿਜਾਇਆ ਗਿਆ। ਫਿਰ ਉਥੋਂ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਅਨੁਸਾਰ ਰੇਵਾੜੀ ਜ਼ਿਲ੍ਹੇ ਦੇ ਕੋਸਲੀ ਕਸਬੇ ਦੇ ਪਿੰਡ ਹੰਸਵਾਸ ਦਾ ਰਹਿਣ ਵਾਲਾ ਫਤਿਹ ਸਿੰਘ (55) ਫ਼ੌਜ ਵਿਚੋਂ ਸੇਵਾਮੁਕਤ ਹੋਇਆ ਹੈ। ਪੁਲਿਸ ਨੂੰ ਦਿਤੇ ਬਿਆਨ ਵਿਚ ਫਤਿਹ ਸਿੰਘ ਦੀ ਪਤਨੀ ਸੁਦੇਸ਼ ਨੇ ਦਸਿਆ ਕਿ ਘਟਨਾ ਸਮੇਂ ਪਤੀ-ਪਤਨੀ ਤੋਂ ਇਲਾਵਾ ਉਨ੍ਹਾਂ ਦੀ ਲੜਕੀ ਸਪਨਾ (25) ਵੀ ਘਰ ਵਿਚ ਸੀ। ਵੀਰਵਾਰ ਰਾਤ ਤਿੰਨੋਂ ਸੌਂ ਰਹੇ ਸਨ।

ਰਾਤ ਕਰੀਬ 1 ਵਜੇ ਅਚਾਨਕ ਕੁੱਝ ਖੜਕਾ ਸੁਣਾਈ ਦਿਤਾ। ਰੌਲਾ ਸੁਣ ਕੇ ਜਦੋਂ ਫਤਿਹ ਸਿੰਘ ਬਾਹਰ ਆਇਆ ਤਾਂ ਦੇਖਿਆ ਕਿ ਇਕ ਵਿਅਕਤੀ ਚੋਰੀ ਦੀ ਨੀਅਤ ਨਾਲ ਘਰ ਅੰਦਰ ਵੜਿਆ ਸੀ। ਜਿਵੇਂ ਹੀ ਉਸ ਨੇ ਫਤਿਹ ਸਿੰਘ ਨੂੰ ਦੇਖਿਆ ਤਾਂ ਉਸ 'ਤੇ ਚਾਕੂ ਨਾਲ ਹਮਲਾ ਕਰ ਦਿਤਾ। ਰੌਲਾ ਸੁਣ ਕੇ ਸੁਦੇਸ਼ ਅਤੇ ਸਪਨਾ ਵੀ ਬਾਹਰ ਆ ਗਏ। ਜਦੋਂ ਸਪਨਾ ਨੇ ਅਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ 'ਤੇ ਵੀ ਚਾਕੂ ਨਾਲ ਹਮਲਾ ਕਰ ਦਿਤਾ। ਬਚਾਅ ਵਿਚ ਸੁਦੇਸ਼ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ।

ਸੁਦੇਸ਼ ਨੇ ਪੁਲਿਸ ਨੂੰ ਦਸਿਆ ਕਿ ਜਦੋਂ ਚੋਰ ਨੇ ਉਸ ਦੀ ਬੇਟੀ ਸਪਨਾ 'ਤੇ ਚਾਕੂ ਨਾਲ ਹਮਲਾ ਕੀਤਾ ਤਾਂ ਉਸ ਨੇ ਰੌਲਾ ਪਾਇਆ, ਜਿਸ ਕਾਰਨ ਗੁਆਂਢੀ ਜਾਗ ਗਏ। ਉਨ੍ਹਾਂ ਨੇ ਆ ਕੇ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿਤਾ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ।

ਅਪਣੇ ਆਪ ਨੂੰ ਘਿਰਿਆ ਦੇਖ ਕੇ ਮੁਲਜ਼ਮ ਦੂਜੇ ਕਮਰੇ 'ਚ ਚਲਾ ਗਿਆ ਅਤੇ ਅਪਣੇ ਗਲੇ 'ਤੇ ਵੀ ਚਾਕੂ ਮਾਰ ਲਿਆ। ਇਸ ਤੋਂ ਬਾਅਦ ਚਾਕੂ ਨੂੰ ਗਟਰ ਵਿਚ ਸੁੱਟ ਦਿਤਾ ਗਿਆ। ਸੂਚਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਤਿੰਨਾਂ ਨੂੰ ਪਹਿਲਾਂ ਟਰੌਮਾ ਸੈਂਟਰ 'ਚ ਦਾਖਲ ਕਰਵਾਇਆ। ਇਸ ਤੋਂ ਬਾਅਦ ਗੁਰੂਗ੍ਰਾਮ ਲਿਜਾਇਆ ਗਿਆ।

ਫਤਿਹ ਸਿੰਘ ਦੇ ਭਤੀਜੇ ਗੌਰਵ ਨੇ ਦਸਿਆ ਚਾਕੂ ਨਾਲ ਹਮਲਾ ਕਰਨ ਵਾਲਾ ਨੌਜਵਾਨ ਸਾਹਿਲ ਰੇਵਾੜੀ ਦੇ ਗੁਰਵਾੜਾ ਪਿੰਡ ਦਾ ਰਹਿਣ ਵਾਲਾ ਹੈ। ਉਸ ਨੇ ਖੁਦ ਪੁਲਿਸ ਕੋਲ ਬਿਆਨ ਦਿਤਾ ਹੈ।  ਪਿੰਡ ਹੰਸਵਾਸ ਦੇ ਸਰਪੰਚ ਧਰਮਿੰਦਰ ਨੇ ਦਸਿਆ ਕਿ ਫਤਿਹ ਸਿੰਘ ਦੇ ਸਿਰ, ਛਾਤੀ, ਪਿੱਠ ਅਤੇ ਗਰਦਨ ’ਤੇ ਡੂੰਘੀਆਂ ਸੱਟਾਂ ਹਨ। ਇਸ ਦੇ ਨਾਲ ਹੀ ਉਸ ਦੀ ਬੇਟੀ ਦੇ ਚਿਹਰੇ ਅਤੇ ਹੱਥਾਂ 'ਤੇ ਸੱਟਾਂ ਲੱਗੀਆਂ।

ਕੋਸਲੀ ਦੇ ਡੀਐਸਪੀ ਜੈ ਸਿੰਘ ਨੇ ਦਸਿਆ ਕਿ ਰਾਤ ਸਮੇਂ ਉਨ੍ਹਾਂ ਨੂੰ ਸੁਦੇਸ਼ ਨਾਮਕ ਔਰਤ ਤੋਂ ਸੂਚਨਾ ਮਿਲੀ ਕਿ ਇਕ ਨੌਜਵਾਨ ਘਰ ਵਿਚ ਵੜਿਆ ਹੈ। ਉਸ ਨੇ ਉਸ ਦੇ ਪਤੀ ਅਤੇ ਧੀ ਨੂੰ ਚਾਕੂ ਮਾਰ ਦਿਤਾ ਹੈ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਫਿਲਹਾਲ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾਣੇ ਬਾਕੀ ਹਨ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

 (For more Punjabi news apart from Attack on Father And Daughter In Haryana News, stay tuned to Rozana Spokesman)

 

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement