
ਸਰਕਾਰ ਨੇ ਪ੍ਰਸਾਦ ਨੂੰ ਚਾਰਜ ਦਿਤਾ, 24 ਪੁਲਿਸ ਅਧਿਕਾਰੀਆਂ ਅਤੇ 22 ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਬਦਲੀ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਛੁੱਟੀ ’ਤੇ ਚਲੇ ਗਏ ਹਨ। ਉਨ੍ਹਾਂ ਦੀ ਥਾਂ ਟੀ.ਵੀ.ਐਸ.ਐਨ. ਪ੍ਰਸਾਦ ਨੂੰ ਮੁੱਖ ਸਕੱਤਰ ਦਾ ਚਾਰਜ ਦਿਤਾ ਗਿਆ ਹੈ। ਪ੍ਰਸਾਦ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਹਨ। ਟੀ.ਵੀ.ਐਸ.ਐਨ. ਪ੍ਰਸਾਦ ਆਂਧਰਾ ਪ੍ਰਦੇਸ਼ ਮੂਲ ਦੇ ਹਨ ਅਤੇ ਉਨ੍ਹਾਂ ਦੇ ਪਿਤਾ ਹਾਈ ਕੋਰਟ ਦੇ ਜੱਜ ਰਹਿ ਚੁਕੇ ਹਨ।
ਨੌਕਰਸ਼ਾਹੀ ’ਚ ਇਹ ਉਥਲ-ਪੁਥਲ ਹਰਿਆਣਾ ’ਚ ਮੁੱਖ ਮੰਤਰੀ ਬਦਲਣ ਤੋਂ ਬਾਅਦ ਹੋ ਰਹੀ ਹੈ। ਜਿਸ ਨੂੰ ਲੋਕ ਸਭਾ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਹਰਿਆਣਾ ਦੀ ਨੌਕਰਸ਼ਾਹੀ ਨਾਲ ਜੁੜੇ ਸੂਤਰਾਂ ਮੁਤਾਬਕ ਸੰਜੀਵ ਕੌਸ਼ਲ ਦਾ ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ’ਚ ਤਾਇਨਾਤ ਸੱਭ ਤੋਂ ਸੀਨੀਅਰ ਅਧਿਕਾਰੀ ਨਾਲ ਕਿਸੇ ਗੱਲ ਨੂੰ ਲੈ ਕੇ ਮਤਭੇਦ ਸੀ। ਜਿਸ ਤੋਂ ਬਾਅਦ ਉਹ ਛੁੱਟੀ ’ਤੇ ਚਲੇ ਗਏ।
ਇਸ ਦੇ ਨਾਲ ਹੀ ਹਰਿਆਣਾ ’ਚ 24 ਪੁਲਿਸ ਅਧਿਕਾਰੀਆਂ ਅਤੇ 22 ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਹਨ। ਉਪ ਮੁੱਖ ਮੰਤਰੀ ਦਫ਼ਤਰ ’ਚ ਓ.ਐਸ.ਡੀ. ਵਜੋਂ ਸੇਵਾ ਨਿਭਾ ਰਹੇ ਐਚ.ਸੀ.ਐਸ. ਅਧਿਕਾਰੀ ਕਮਲੇਸ਼ ਭਾਦੂ ਨੂੰ ਵੀ ਅਹੁਦੇ ਤੋਂ ਮੁਕਤ ਕਰ ਦਿਤਾ ਗਿਆ ਹੈ। 5 ਆਈ.ਏ.ਐਸ. ਅਧਿਕਾਰੀਆਂ ਸਮੇਤ 22 ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬਦਲੀ ਕੀਤੀ ਗਈ ਹੈ।
ਹਰਿਆਣਾ ਸਰਕਾਰ ਨੇ ਸ਼ੁਕਰਵਾਰ ਸ਼ਾਮ ਨੂੰ ਟੀ.ਵੀ.ਐਸ.ਐਨ. ਪ੍ਰਸਾਦ ਨੂੰ ਮੁੱਖ ਸਕੱਤਰ ਦਾ ਚਾਰਜ ਸੌਂਪ ਕੇ 5 ਆਈ.ਏ.ਐਸ. ਅਧਿਕਾਰੀਆਂ ਅਤੇ 17 ਐਚ.ਸੀ.ਐਸ. ਸਮੇਤ 22 ਅਧਿਕਾਰੀਆਂ ਦੀ ਜ਼ਿੰਮੇਵਾਰੀ ਬਦਲ ਦਿਤੀ ਹੈ। ਆਈ.ਏ.ਐਸ. ਅਧਿਕਾਰੀਆਂ ਨੇ ਟੀ.ਐਲ. ਸੱਤਿਆਪ੍ਰਕਾਸ਼ ਨੂੰ ਹਰਿਆਣਾ ਮਿਨਰਲਜ਼ ਲਿਮਟਿਡ ਦਾ ਐਮ.ਡੀ., ਰਮੇਸ਼ ਚੰਦਰ ਬਿਧਾਨ ਨੂੰ ਹਰਿਆਣਾ ਐਸ.ਸੀ. ਕਮਿਸ਼ਨ ਦਾ ਸਕੱਤਰ, ਬ੍ਰਹਮਜੀਤ ਸਿੰਘ ਰੰਗੀ ਨੂੰ ਪਲਵਲ ਦਾ ਜ਼ਿਲ੍ਹਾ ਨਗਰ ਨਿਗਮ ਕਮਿਸ਼ਨਰ ਅਤੇ ਪ੍ਰਦੀਪ ਸਿੰਘ ਨੂੰ ਨੂਹ ਦਾ ਜ਼ਿਲ੍ਹਾ ਨਗਰ ਨਿਗਮ ਕਮਿਸ਼ਨਰ ਨਿਯੁਕਤ ਕੀਤਾ ਹੈ।
ਐਚ.ਸੀ.ਐਸ. ਅਧਿਕਾਰੀ ਵਿਵੇਕ ਕਾਲੀਆ ਨੂੰ ਮੁੱਖ ਮੰਤਰੀ ਦੇ ਜਨ ਸੰਵਾਦ ਪ੍ਰੋਗਰਾਮ ਦਾ ਓਐਸਡੀ ਨਿਯੁਕਤ ਕੀਤਾ ਗਿਆ ਹੈ। ਕਰਨਾਲ-ਰੇਵਾੜੀ ਦੇ ਐਸ.ਪੀ. ਸਮੇਤ 24 ਪੁਲਿਸ ਅਧਿਕਾਰੀਆਂ ਨੂੰ ਵੀ ਬਦਲਿਆ ਗਿਆ ਹੈ। ਇਸ ਦੇ ਨਾਲ ਹੀ ਕਰਨਾਲ-ਰੇਵਾੜੀ ਦੇ ਐਸ.ਪੀ. ਸਮੇਤ 24 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਰੇਵਾੜੀ ’ਚ ਸ਼ਸ਼ਾਂਕ ਕੁਮਾਰ ਸਾਵਨ ਅਤੇ ਕਰਨਾਲ ’ਚ ਦੀਪਕ ਸਹਾਰਨ ਨੂੰ ਐਸਪੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਆਈ.ਪੀ.ਐਸ. ਅਧਿਕਾਰੀ ਮਨਪ੍ਰੀਤ ਸਿੰਘ ਨੂੰ ਪੰਚਕੂਲਾ ਦਾ ਏ.ਸੀ.ਪੀ. ਬਣਾਇਆ ਗਿਆ ਹੈ।