ਖ਼ਬਰਾਂ |

ਤਾਜ਼ਾ |

Haryana News: ਹਰਿਆਣਾ 'ਚ ਸ਼ਮਸ਼ਾਨ ਘਾਟ ਦੀ ਡਿੱਗੀ ਕੰਧ; ਬੱਚੀ ਸਮੇਤ 4 ਦੀ ਮੌਤ
Published : Apr 20, 2024, 8:59 pm IST
Updated : Apr 20, 2024, 8:59 pm IST
SHARE ARTICLE
Cremation Ground Wall Collapsed in Haryana
Cremation Ground Wall Collapsed in Haryana

ਮਲਬੇ ਹੇਠ ਦੱਬੇ 6 ਲੋਕ

Haryana News: ਹਰਿਆਣਾ ਦੇ ਗੁਰੂਗ੍ਰਾਮ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਸ਼ਨੀਵਾਰ ਸ਼ਾਮ ਨੂੰ ਮਦਨਪੁਰੀ ਵਿਖੇ ਸ਼ਮਸ਼ਾਨਘਾਟ ਦੇ ਪਿੱਛੇ ਬਣੇ ਗੇਟ ਦੀ ਕੰਧ ਡਿੱਗ ਗਈ। ਦੋ ਬੱਚਿਆਂ ਸਮੇਤ ਉਥੇ ਮੌਜੂਦ ਛੇ ਲੋਕ ਮਲਬੇ ਹੇਠ ਦੱਬੇ ਹੋਣ ਦੀ ਸੂਚਨਾ ਹੈ। ਕੰਧ ਦੇ ਮਲਬੇ ਹੇਠ ਦੱਬਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਦੀ ਟੀਮ ਅਤੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਮਲਬਾ ਹਟਾਉਣ 'ਚ ਜੁਟੇ ਹੋਏ ਹਨ।

ਘਟਨਾ ਦਾ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ ਵਿਚ ਕੁੱਝ ਲੋਕ ਕੰਧ ਦੇ ਨਾਲ ਗਲੀ ਵਿਚ ਕੁਰਸੀਆਂ 'ਤੇ ਬੈਠੇ ਹਨ, ਅਚਾਨਕ ਕੰਧ ਡਿੱਗ ਗਈ ਅਤੇ ਉਹ ਹੇਠਾਂ ਦੱਬ ਗਏ। ਕੰਧ ਡਿੱਗਦੀ ਦੇਖ ਕੇ ਉਹ ਅਪਣੀਆਂ ਕੁਰਸੀਆਂ ਤੋਂ ਉੱਠ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹਨ, ਪਰ ਭੱਜਣ ਵਿਚ ਅਸਮਰੱਥ ਹੁੰਦੇ ਹਨ। ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਮਲਬਾ ਹਟਾਉਂਦੇ ਹੋਏ ਦਿਖਾਈ ਦਿਤੇ।

ਸ਼ਮਸ਼ਾਨ ਘਾਟ ਦੀ ਕੰਧ ਦੇ ਮਲਬੇ ਹੇਠ ਦੱਬੇ ਲੋਕਾਂ ਨੂੰ ਤੁਰੰਤ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉਥੇ ਇਲਾਜ ਦੌਰਾਨ ਪੱਪੂ, ਕ੍ਰਿਸ਼ਨਾ, ਮਨੋਜ ਅਤੇ ਮਾਸੂਮ ਬੱਚੀ ਖੁਸ਼ਬੂ ਦੀ ਮੌਤ ਹੋ ਗਈ। ਇਹ ਘਟਨਾ ਅਰਜੁਨ ਨਗਰ ਪੁਲਿਸ ਚੌਕੀ ਦੇ ਨਾਲ ਲੱਗਦੇ ਇਲਾਕੇ ਵਿਚ ਸ਼ਾਮ 5:30 ਤੋਂ 6 ਵਜੇ ਦਰਮਿਆਨ ਵਾਪਰੀ। ਇਥੇ ਸ਼ਮਸ਼ਾਨਘਾਟ ਦੀ 18 ਫੁੱਟ ਉੱਚੀ ਕੰਧ ਅਚਾਨਕ ਢਹਿ ਗਈ।

ਗੁਰੂਗ੍ਰਾਮ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ। ਮੌਕੇ ’ਤੇ ਮੌਜੂਦ ਅਭਿਸ਼ੇਰ ਨੇ ਦਸਿਆ ਕਿ ਇਥੇ ਕੰਧ ਦੇ ਨਾਲ ਲੱਕੜਾਂ ਪਾ ਦਿਤੀਆਂ ਗਈਆਂ ਹਨ। ਇਸ ਕਾਰਨ ਕੰਧ ਝੁਕ ਗਈ ਸੀ। ਗਲੀ ਵਿਚ ਕੰਧ ਨਾਲ ਕੁੱਝ ਲੋਕ ਬੈਠੇ ਸਨ। ਬੱਚੇ ਨੇੜੇ ਖੇਡ ਰਹੇ ਸਨ, ਇਸ ਦੌਰਾਨ ਅਚਾਨਕ ਕੰਧ ਡਿੱਗ ਗਈ।

 (For more Punjabi news apart from Cremation Ground Wall Collapsed in Haryana , stay tuned to Rozana Spokesman)

 

Location: India, Haryana

SHARE ARTICLE

ਏਜੰਸੀ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement