Army soldier Missing News: ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ ਸ਼ੱਕੀ ਹਾਲਾਤਾਂ ’ਚ ਲਾਪਤਾ 

By : BALJINDERK

Published : Apr 20, 2024, 1:00 pm IST
Updated : Apr 20, 2024, 1:00 pm IST
SHARE ARTICLE
 Army soldier Dimple Deep Singh
Army soldier Dimple Deep Singh

Army soldier Missing News: ਅੰਬਾਲਾ ਕੈਂਟ ’ਚ CDM ਲਈ ਡਿਊਟੀ ਲਈ ਆਇਆ ਸੀ, ਅਜੇ ਤੱਕ ਨਹੀਂ ਪਹੁੰਚਿਆ ਘਰ

Army soldier Missing News: ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਿਆ। ਜਵਾਨ 25 ਫਰਵਰੀ ਨੂੰ ਹੀ ਦੂਸਰੀ ਕੋਰ, ਅੰਬਾਲਾ ਕੈਂਟ ਵਿੱਚ ਏਡੀਐਮ ਡਿਊਟੀ ਲਈ ਆਇਆ ਸੀ, ਪਰ 18 ਅਪ੍ਰੈਲ ਨੂੰ ਸਵੇਰੇ 6.15 ਵਜੇ ਉਹ ਬਿਨਾਂ ਦੱਸੇ ਕਿਤੇ ਚਲਾ ਗਿਆ। ਫ਼ੌਜ ਨੇ ਫ਼ੌਜੀ ਦੇ ਘਰ ਵੀ ਸੰਪਰਕ ਕੀਤਾ ਪਰ ਫ਼ੌਜੀ ਉੱਥੇ ਵੀ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਅੰਬਾਲਾ ਕੈਂਟ ਥਾਣੇ ਅਧੀਨ ਪੈਂਦੇ ਤੋਪਖਾਨਾ ਬਾਜ਼ਾਰ ਪੁਲਿਸ ਚੌਕੀ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।

ਇਹ ਵੀ ਪੜੋ:New Film Christmas Karma : ਗੁਰਿੰਦਰ ਨੇ 'ਕ੍ਰਿਸਮਸ ਕਰਮਾ' ਦਾ ਐਲਾਨ ਕੀਤਾ, ਕੁਨਾਲ ਨਈਅਰ ਅਹਿਮ ਭੂਮਿਕਾ ਨਿਭਾਉਣਗੇ  

ਪੁਲਿਸ ਚੌਕੀ ਨੂੰ ਦਿੱਤੀ ਸ਼ਿਕਾਇਤ 'ਚ ਸੂਬੇਦਾਰ ਮਲੂਕ ਸਿੰਘ ਨੇ ਦੱਸਿਆ ਕਿ ਉਹ ਪਿੰਡ ਟਿੱਬੀ, ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਹਾਲ ਯੂਨਿਟ 193 ਮੀਡੀਅਮ ਰੈਜੀਮੈਂਟ, ਫਰੀਦਕੋਟ ਕੈਂਟ ਦਾ ਰਹਿਣ ਵਾਲਾ ਹੈ। ਇਸ ਸਮੇਂ ਉਨ੍ਹਾਂ ਦੀ ਤਾਇਨਾਤੀ 2 ਕੋਰ ਕੈਂਪ ਅੰਬਾਲਾ ਛਾਉਣੀ ਵਿਚ ਹੈ।

ਇਹ ਵੀ ਪੜੋ:US Veto News : ਫਲਸਤੀਨ ਨੂੰ ਸੰਯੁਕਤ ਰਾਸ਼ਟਰ ਦੀ ਪੂਰੀ ਮੈਂਬਰਸ਼ਿਪ ਦੇਣ ਦੇ ਪ੍ਰਸਤਾਵ ਨੂੰ ਅਮਰੀਕਾ ਨੇ 'ਵੀਟੋ' ਕਰ ਦਿੱਤਾ

ਸ਼ਿਕਾਇਤਕਰਤਾ ਨੇ ਦੱਸਿਆ ਕਿ 25 ਫਰਵਰੀ 2024 ਨੂੰ ਸਿਪਾਹੀ ਡਿੰਪਲ ਦੀਪ ਸਿੰਘ (25 ਸਾਲ) ਵਾਸੀ ਪਿੰਡ ਕਾਲੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਵੀ 2 ਕੋਰ ਅੰਬਾਲਾ ਛਾਉਣੀ ਵਿਖੇ ਏ.ਡੀ.ਐਮ ਡਿਊਟੀ ਲਈ ਆਇਆ ਸੀ। ਡਿੰਪਲ ਦੀਪ ਸਿੰਘ 18 ਅਪ੍ਰੈਲ ਨੂੰ ਸਵੇਰੇ 6.15 ਵਜੇ ਬਿਨਾਂ ਦੱਸੇ ਡੇਰੇ ਤੋਂ ਚਲੇ ਗਏ। ਡਿੰਪਲ ਦੇ ਘਰ ਪੁੱਛਣ 'ਤੇ ਪਤਾ ਲੱਗਾ ਕਿ ਉਹ ਉੱਥੇ ਵੀ ਨਹੀਂ ਪਹੁੰਚਿਆ। ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਚੰਦੀ ਰਾਮ ਨੇ ਦੱਸਿਆ ਕਿ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਲਈ ਹੈ। ਪੁਲਿਸ ਜਵਾਨ ਦੇ ਮੋਬਾਈਲ ਦੀ ਲੋਕੇਸ਼ਨ ਲੱਭ ਕੇ ਅਗਲੇਰੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ:Pratap Singh Bajwa : ਆਮ ਆਦਮੀ ਪਾਰਟੀ ਚੋਣਾਂ ਦੇ ਸਮੇਂ ਵੀ ਅਮਨ-ਕਾਨੂੰਨ ਦੀ ਸਥਿਤੀ ਅਸਫ਼ਲ ਰਹੀ : ਬਾਜਵਾ

(For more news apart from Punjab army jawan missing Ambala cantonment missing News in Punjabi, stay tuned to Rozana Spokesman)  

Location: India, Haryana, Ambala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement