Haryana News ਹਰਿਆਣਾ ਦੀ ਨਵੀਂ ਕੈਬਨਿਟ ਵਿਚ ਵਿਭਾਗਾਂ ਦੀ ਵੰਡ; CM ਨਾਇਬ ਸੈਣੀ ਨੇ ਅਪਣੇ ਕੋਲ ਰੱਖਿਆ ਗ੍ਰਹਿ ਵਿਭਾਗ
Published : Mar 23, 2024, 10:30 am IST
Updated : Mar 23, 2024, 11:56 am IST
SHARE ARTICLE
Haryana CM Nayab Singh Saini allocates portfolios
Haryana CM Nayab Singh Saini allocates portfolios

ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

Haryana News: ਹਰਿਆਣਾ ਦੇ ਰਾਜਪਾਲ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਮੰਤਰੀ ਮੰਡਲ ਨੂੰ ਵਿਭਾਗਾਂ ਦੀ ਵੰਡ ਕੀਤੀ ਹੈ। ਕੈਬਨਿਟ ਸਕੱਤਰੇਤ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਗ੍ਰਹਿ, ਅਪਰਾਧਿਕ ਜਾਂਚ ਵਿਭਾਗ, ਮਾਲ ਅਤੇ ਆਫ਼ਤ ਪ੍ਰਬੰਧਨ, ਆਬਕਾਰੀ ਅਤੇ ਕਰ, ਯੁਵਾ ਸਸ਼ਕਤੀਕਰਨ ਅਤੇ ਉੱਦਮਤਾ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸੱਭਿਆਚਾਰ, ਵਿਦੇਸ਼ੀ ਵਿਭਾਗ, ਸਹਿਯੋਗ, ਨਿਆਂ ਦਾ ਪ੍ਰਸ਼ਾਸਨ, ਖਾਣਾਂ ਅਤੇ ਭੂ-ਵਿਗਿਆਨ, ਆਮ ਪ੍ਰਸ਼ਾਸਨ, ਕਰਮਚਾਰੀ ਅਤੇ ਸਿਖਲਾਈ, ਰਾਜ ਭਵਨ ਮਾਮਲੇ, ਕਾਨੂੰਨ ਅਤੇ ਵਿਧਾਨ ਵਿਭਾਗ ਹੋਣਗੇ।

ਕੈਬਨਿਟ ਮੰਤਰੀ ਕੰਵਰ ਪਾਲ ਕੋਲ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਡੇਅਰੀ, ਮੱਛੀ ਪਾਲਣ, ਸੰਸਦੀ ਮਾਮਲੇ, ਪ੍ਰਾਹੁਣਚਾਰੀ, ਵਿਰਾਸਤ ਅਤੇ ਸੈਰ ਸਪਾਟਾ ਦਾ ਚਾਰਜ ਹੋਵੇਗਾ। ਕੈਬਨਿਟ ਮੰਤਰੀ ਮੂਲ ਚੰਦ ਸ਼ਰਮਾ ਕੋਲ ਉਦਯੋਗ ਅਤੇ ਵਣਜ, ਲੇਬਰ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਚੋਣਾਂ ਦੇ ਵਿਭਾਗ ਹੋਣਗੇ।

ਆਜ਼ਾਦ ਵਿਧਾਇਕ ਅਤੇ ਕੈਬਨਿਟ ਮੰਤਰੀ ਰਣਜੀਤ ਸਿੰਘ ਨੂੰ ਊਰਜਾ ਅਤੇ ਜੇਲ੍ਹ ਵਿਭਾਗ ਦੀ ਜ਼ਿੰਮੇਵਾਰੀ ਦਿਤੀ ਗਈ ਹੈ ਜਦਕਿ ਉਨ੍ਹਾਂ ਦੇ ਸਹਿਯੋਗੀ ਜੇਪੀ ਦਲਾਲ ਵਿੱਤ, ਸੰਸਥਾਗਤ ਵਿੱਤ ਅਤੇ ਕਰੈਡਿਟ ਕੰਟਰੋਲ, ਯੋਜਨਾਬੰਦੀ, ਟਾਊਨ ਐਂਡ ਕੰਟਰੀ ਪਲੈਨਿੰਗ ਅਤੇ ਅਰਬਨ ਅਸਟੇਟ ਅਤੇ ਆਰਕਾਈਵਜ਼ ਦਾ ਚਾਰਜ ਸੰਭਾਲਣਗੇ।

ਕੈਬਨਿਟ ਮੰਤਰੀ ਬਨਵਾਰੀ ਲਾਲ ਨੂੰ ਪਬਲਿਕ ਹੈਲਥ ਇੰਜੀਨੀਅਰਿੰਗ ਪਬਲਿਕ ਵਰਕਸ (ਇਮਾਰਤਾਂ ਅਤੇ ਸੜਕਾਂ ਅਤੇ ਆਰਕੀਟੈਕਚਰ ਵਿਭਾਗ) ਅਲਾਟ ਕੀਤਾ ਗਿਆ। ਡਾਕਟਰ ਕਮਲ ਗੁਪਤਾ ਸਿਹਤ, ਮੈਡੀਕਲ ਸਿੱਖਿਆ ਅਤੇ ਖੋਜ, ਆਯੂਸ਼ ਅਤੇ ਨਾਗਰਿਕ ਹਵਾਬਾਜ਼ੀ ਦਾ ਚਾਰਜ ਸੰਭਾਲਣਗੇ।

ਪਹਿਲੀ ਵਾਰ ਰਾਜ ਮੰਤਰੀ (ਸੁਤੰਤਰ ਚਾਰਜ) ਬਣੇ ਸੀਮਾ ਤ੍ਰਿਖਾ ਸਕੂਲ ਸਿੱਖਿਆ ਅਤੇ ਉੱਚ ਸਿੱਖਿਆ ਦਾ ਚਾਰਜ ਸੰਭਾਲਣਗੇ ਜਦਕਿ ਉਨ੍ਹਾਂ ਦੇ ਸਹਿਯੋਗੀ ਰਾਜ ਮੰਤਰੀ ਮਹੀਪਾਲ ਢਾਂਡਾ ਵਿਕਾਸ ਅਤੇ ਪੰਚਾਇਤ ਅਤੇ ਸਹਿਕਾਰਤਾ ਵਿਭਾਗਾਂ ਦਾ ਚਾਰਜ ਸੰਭਾਲਣਗੇ।

ਰਾਜ ਮੰਤਰੀ (ਸੁਤੰਤਰ ਚਾਰਜ) ਅਸੀਮ ਗੋਇਲ ਟਰਾਂਸਪੋਰਟ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਸੰਭਾਲਣਗੇ ਜਦਕਿ ਰਾਜ ਮੰਤਰੀ (ਸੁਤੰਤਰ ਚਾਰਜ) ਅਭੈ ਸਿੰਘ ਯਾਦਵ ਕੋਲ ਸਿੰਚਾਈ ਅਤੇ ਜਲ ਸਰੋਤ ਅਤੇ ਸੈਨਿਕ ਅਤੇ ਅਰਧ ਸੈਨਿਕ ਭਲਾਈ ਵਿਭਾਗ ਹੋਣਗੇ।

ਸੁਭਾਸ਼ ਸੁਧਾ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਸਾਰਿਆਂ ਲਈ ਰਿਹਾਇਸ਼ ਦਾ ਚਾਰਜ ਸੰਭਾਲਣਗੇ ਜਦਕਿ ਰਾਜ ਮੰਤਰੀ ਬਿਸ਼ੰਬਰ ਬਾਲਮੀਕੀ ਸਮਾਜਿਕ ਨਿਆਂ, ਸਸ਼ਕਤੀਕਰਨ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਅਤੇ ਅੰਤੋਦਿਆ (ਸੇਵਾ) ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਦਾ ਚਾਰਜ ਸੰਭਾਲਣਗੇ। ਸੰਜੇ ਸਿੰਘ ਰਾਜ ਮੰਤਰੀ (ਸੁਤੰਤਰ ਚਾਰਜ) ਕੋਲ ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਅਤੇ ਖੇਡ ਵਿਭਾਗ ਹੋਣਗੇ।

 (For more Punjabi news apart from Haryana CM Nayab Singh Saini allocates portfolios News, stay tuned to Rozana Spokesman)

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement