Haryana News: ਲਵ ਮੈਰਿਜ ਕਰਵਾਉਣ ਵਾਲੇ ਜੋੜੇ ਨੂੰ ਮਾਪਿਆਂ ਨੇ ਗੋਲੀਆਂ ਨਾਲ ਭੁੰਨਿਆ
Published : Jun 24, 2024, 3:25 pm IST
Updated : Jun 24, 2024, 3:25 pm IST
SHARE ARTICLE
The couple who had a love marriage was killed
The couple who had a love marriage was killed

Haryana News: ਲੜਕੀ ਦੇ ਪਰਿਵਾਰ ਵਾਲੇ ਵਿਆਹ ਤੋਂ ਸਨ ਨਾਰਾਜ਼

The couple who had a love marriage was killed: ਹਰਿਆਣਾ ਦੇ ਹਿਸਾਰ 'ਚ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜੇ ਦੀ ਸੋਮਵਾਰ ਸਵੇਰੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵਾਂ ਦੀਆਂ ਲਾਸ਼ਾਂ ਹਾਂਸੀ ਦੇ ਲਾਲਾ ਹੁਕਮ ਚੰਦ ਜੈਨ ਪਾਰਕ ਵਿੱਚ ਪਈਆਂ ਮਿਲੀਆਂ। ਦੋਵੇਂ ਜੀਅ ਪਾਰਕ ਵਿੱਚ ਬੈਠੇ ਸਨ। ਰਾਤ ਕਰੀਬ 9.30 ਵਜੇ ਬਾਈਕ 'ਤੇ ਆਏ ਦੋ ਬਦਮਾਸ਼ਾਂ ਨੇ 7 ਰਾਊਂਡ ਫਾਇਰ ਕੀਤੇ। ਜਿਸ 'ਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: Liquor Policy Cases: ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਾਮਲੇ ਵਿੱਚ SC ਤੋਂ ਨਹੀਂ ਮਿਲੀ ਰਾਹਤ 

 ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਐਸਪੀ ਮਕਸੂਦ ਅਹਿਮਦ ਅਤੇ ਡੀਐਸਪੀ ਧੀਰਜ ਕੁਮਾਰ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਮ੍ਰਿਤਕਾਂ ਦੀ ਪਛਾਣ ਨਾਰਨੌਂਦ ਦੇ ਪਿੰਡ ਬਡਾਲਾ ਦੇ ਰਹਿਣ ਵਾਲੇ ਤੇਜਵੀਰ ਅਤੇ ਹਾਂਸੀ ਦੇ ਪਿੰਡ ਸੁਲਤਾਨਪੁਰ ਦੀ ਰਹਿਣ ਵਾਲੀ ਮੀਨਾ ਵਜੋਂ ਹੋਈ ਹੈ। ਦੋਵਾਂ ਦਾ ਵਿਆਹ 2 ਮਹੀਨੇ ਪਹਿਲਾਂ ਹੀ ਹੋਇਆ ਸੀ। ਤੇਜਵੀਰ ਨੋਇਡਾ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ।

ਇਹ ਵੀ ਪੜ੍ਹੋ: Sidhu Moosewala New Song: ਸਿੱਧੂ ਮੂਸੇਵਾਲਾ ਨੇ ਮੁੜ ਪਾਈ ਧੱਕ, ‘ਡਾਇਲੇਮਾ' ਗੀਤ ਹੋਇਆ ਰਿਲੀਜ਼

ਐੱਸਪੀ ਮਕਸੂਦ ਅਹਿਮਦ ਨੇ ਦੱਸਿਆ ਕਿ ਦੋਹਾਂ ਦਾ ਵਿਆਹ 22 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਹੋਇਆ ਸੀ। ਦੋਵੇਂ ਰਿਸ਼ਤੇਦਾਰ ਸਨ। ਇਸ ਗੱਲ ਨੂੰ ਲੈ ਕੇ ਪਰਿਵਾਰਕ ਮੈਂਬਰ ਨਾਰਾਜ਼ ਸਨ। ਮੌਕੇ ਤੋਂ 7 ਖੋਲ ਬਰਾਮਦ ਹੋਏ ਹਨ। ਸਰੀਰ 'ਤੇ 4-5 ਗੋਲੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਬਾਕੀ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ 'ਚ ਲੱਗੇਗਾ। ਸੀਆਈਏ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ। ਅਜੇ ਤੱਕ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਨਹੀਂ ਆਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐੱਸਪੀ ਮਕਸੂਦ ਅਹਿਮਦ ਨੇ ਦੱਸਿਆ ਕਿ ਦੋਹਾਂ ਦਾ ਵਿਆਹ 22 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਹੋਇਆ ਸੀ। ਦੋਵੇਂ ਰਿਸ਼ਤੇਦਾਰ ਸਨ। ਇਸ ਗੱਲ ਨੂੰ ਲੈ ਕੇ ਪਰਿਵਾਰਕ ਮੈਂਬਰ ਨਾਰਾਜ਼ ਸਨ। ਮੌਕੇ ਤੋਂ 7 ਖੋਲ ਬਰਾਮਦ ਹੋਏ ਹਨ। ਸਰੀਰ 'ਤੇ 4-5 ਗੋਲੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਬਾਕੀ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ 'ਚ ਲੱਗੇਗਾ। ਸੀਆਈਏ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ। ਅਜੇ ਤੱਕ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਨਹੀਂ ਆਈ ਹੈ।

(For more Punjabi news apart from couple was killed Haryana News in punjabi , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement