
Haryana News: 7ਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ
A 14-year-old boy committed suicide by hanging himself Haryana News in punjabi: ਹਰਿਆਣਾ ਦੇ ਅੰਬਾਲਾ ਸ਼ਹਿਰ 'ਚ 7ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਅੰਬਾਲਾ ਸ਼ਹਿਰ ਦੇ ਕੁਸ਼ਟ ਆਸ਼ਰਮ ਨੇੜੇ ਵਾਪਰੀ। ਮ੍ਰਿਤਕ ਦੀ ਪਛਾਣ 14 ਸਾਲਾ ਵਿਕਾਸ ਪੁੱਤਰ ਚੰਦਰਭੂਸ਼ਣ ਵਜੋਂ ਹੋਈ ਹੈ। ਵਿਕਾਸ ਦੇ ਭਰਾ ਆਕਾਸ਼ ਨੇ ਦੱਸਿਆ ਕਿ ਉਹ 24 ਫਰਵਰੀ ਨੂੰ ਕੰਮ 'ਤੇ ਗਿਆ ਸੀ। ਉਸ ਦਾ ਭਰਾ ਵਿਕਾਸ ਘਰ ਵਿਚ ਇਕੱਲਾ ਸੀ।
ਇਹ ਵੀ ਪੜ੍ਹੋ: Haryana News: ਜ਼ਿੰਦਗੀ 'ਤੇ ਭਾਰੀ ਪਈ ਸਟੰਟਬਾਜ਼ੀ, ਟਰੈਕਟਰ ਨਾਲ ਸਟੰਟ ਕਰਦੇ ਹੋਏ ਨੌਜਵਾਨ ਦੀ ਹੋਈ ਮੌਤ
ਸ਼ਾਮ ਨੂੰ ਜਦੋਂ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਉਸ ਦੇ ਭਰਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮੈਂ ਆਪਣੇ ਭਰਾ ਨੂੰ ਮਰਿਆ ਦੇਖ ਕੇ ਹੈਰਾਨ ਰਹਿ ਗਿਆ। ਉਸ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ: Tarn Taran Sahib News : DJ 'ਤੇ ਗਾਣਾ ਬਦਲਣ ਨੂੰ ਲੈ ਕੇ ਲਾੜੇ ਦੇ ਚਾਚੇ ਦਾ ਕੀਤਾ ਕਤਲ
ਆਕਾਸ਼ ਨੇ ਦੱਸਿਆ ਕਿ ਜਨਵਰੀ 2024 'ਚ ਹੀ ਉਸ ਦੀ ਮਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦਾ ਭਰਾ ਵਿਕਾਸ ਮਾਨਸਿਕ ਪ੍ਰੇਸ਼ਾਨੀ ਵਿਚ ਸੀ। ਉਹ ਹਮੇਸ਼ਾ ਕਹਿੰਦਾ ਰਹਿੰਦਾ ਸੀ ਕਿ ਮਾਂ ਮੈਨੂੰ ਦਿਖਾਈ ਦਿੰਦੀ ਹੈ, ਉਹ ਮੈਨੂੰ ਬੁਲਾ ਰਹੀ ਹੈ। ਦੂਜੇ ਪਾਸੇ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਆਕਾਸ਼ ਨੇ ਦੱਸਿਆ ਕਿ ਉਸ ਦੀਆਂ 4 ਭੈਣਾਂ ਅਤੇ 3 ਭਰਾ ਹਨ। ਵਿਕਾਸ ਸਭ ਤੋਂ ਛੋਟਾ ਸੀ, ਜੋ ਅੰਬਾਲਾ ਸ਼ਹਿਰ ਦੇ ਇੱਕ ਸਕੂਲ ਵਿੱਚ 7ਵੀਂ ਜਮਾਤ ਵਿੱਚ ਪੜ੍ਹਦਾ ਸੀ। ਅੱਜ ਵਿਕਾਸ ਦੀ ਪ੍ਰੀਖਿਆ ਵੀ ਸੀ।
(For more news apart from A 14-year-old boy committed suicide by hanging himself Haryana News in punjabi, stay tuned to Rozana Spokesman)