Haryana Crime News: ਹਰਿਆਣਾ ’ਚ ਔਰਤ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ

By : BALJINDERK

Published : Mar 27, 2024, 5:51 pm IST
Updated : Mar 27, 2024, 5:55 pm IST
SHARE ARTICLE
File photo of the deceased
File photo of the deceased

Haryana Crime News: CRPF ’ਚ ਤਾਇਨਾਤ ਪਤੀ ਕਰਦਾ ਸੀ ਤੰਗ ਪ੍ਰੇਸ਼ਾਨ, ਮ੍ਰਿਤਕਾਂ ਦੋ ਬੱਚਿਆਂ ਦੀ ਸੀ ਮਾਂ 

Haryana Crime News:  ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਇੱਕ ਵਿਆਹੁਤਾ ਨੇ ਚੁੰਨੀ ਨਾਲ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੋ ਬੱਚਿਆਂ ਦੀ ਮਾਂ ਸੀ। ਉਸਦਾ ਪਤੀ ਨੇ ਉਸ ਨੂੰ ਪੇਕੇ ਜਾਣ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਉਸ ਨੇ ਧਮਕੀ ਦਿੱਤੀ ਅਜਿਹਾ ਨਾ ਕੀਤਾ ਤਾਂ ਉਹ ਜੁੱਤੀਆਂ ਦੇ ਹਾਰ ਪਾ ਕੇ ਪਿੰਡ ’ਚ ਉਸਦੀ ਬਦਨਾਮੀ ਕਰੇਗਾ। ਮ੍ਰਿਤਕਾ ਦੀ ਪਛਾਣ ਬਲਵਿੰਦਰ ਕੁਮਾਰੀ ਵਾਸੀ ਪਿੰਡ ਟੋਕਾ ਨਰਾਇਣਗੜ੍ਹ ਵਜੋਂ ਹੋਈ ਹੈ।  

ਇਹ ਵੀ ਪੜੋ:RBI News: ਆਰਬੀਆਈ ਨੇ ਦਿੱਤੇ ਨਿਰਦੇਸ਼ ਸ਼ਨੀਵਾਰ-ਐਤਵਾਰ ਨੂੰ ਖੁੱਲ੍ਹੇ ਰਹਿਣਗੇ ਬੈਂਕ, ਜਾਣੋ ਪੂਰੀ ਜਾਣਕਾਰੀ

ਮ੍ਰਿਤਕ ਦੇ ਪਿਤਾ ਨੇ ਆਪਣੇ ਜਵਾਈ ’ਤੇ ਆਪਣੀ ਧੀ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ ਹੈ। ਥਾਣਾ ਨਰਾਇਣਗੜ੍ਹ ਦੀ ਪੁਲਿਸ ਨੇ ਦੋਸ਼ੀ ਪਤੀ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਹਾਲੀ ਦੇ ਪਿੰਡ ਮੀਆਂਪੁਰ (ਲਾਲੜੂ) ਵਾਸੀ ਵਿਆਹੁਤਾ ਦੇ ਪਿਤਾ ਬਰਖਾ ਰਾਮ ਨੇ ਦੱਸਿਆ ਕਿ ਉਸ ਦੀ ਇੱਕ ਬੇਟੀ ਅਤੇ ਦੋ ਲੜਕੇ ਹਨ। ਧੀ ਬਲਵਿੰਦਰ ਕੁਮਾਰੀ ਦਾ ਵਿਆਹ ਨਵੰਬਰ 2012 ’ਚ ਅੰਬਾਲਾ ਜ਼ਿਲ੍ਹੇ ਦੇ ਪਿੰਡ ਟੋਕਾ (ਨਰਾਇਣਗੜ੍ਹ) ਵਾਸੀ ਅਨਿਲ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਧੀ ਨੂੰ ਇੱਕ ਪੁੱਤਰ ਤੇ ਇੱਕ ਧੀ ਵੀ ਹੋਈ। ਉਨ੍ਹਾਂ ਦਾ ਜਵਾਈ ਅਨਿਲ ਕੁਮਾਰ ਸੀ.ਆਰ.ਪੀ.ਐਫ., ਗੁਹਾਟੀ ’ਚ ਤਾਇਨਾਤ ਹੈ।

ਇਹ ਵੀ ਪੜੋ:Jalandhar News : ਅਣਪਛਾਤੇ ਵਾਹਨ ਦੀ ਟੱਕਰ ਨਾਲ ਨੌਜਵਾਨ ਦੀ ਹੋਈ ਮੌਤ 

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਦੋਵੇਂ ਬੱਚੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ’ਚ ਅਕਾਲ ਤਖ਼ਤ ਅਕੈਡਮੀ ਬੱਡੂ ਸਾਹਿਬ ਦੇ ਹੋਸਟਲ ’ਚ ਰਹਿੰਦੇ ਹਨ।  ਪਿਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਵਾਈ ਅਤੇ ਉਸ ਦੀ ਲੜਕੀ ਵਿਚਕਾਰ ਲੜਾਈ ਹੋਈ ਸੀ। ਫਿਰ ਜਵਾਈ ਨੇ ਉਸ (ਬਰਖਾ ਰਾਮ) ਨੂੰ ਬੁਲਾ ਕੇ 3-4 ਵਿਅਕਤੀਆਂ ਨਾਲ ਪਿੰਡ ਟੋਕਾ ਆਉਣ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਗਏ ਅਤੇ ਪਤੀ-ਪਤਨੀ ਦਾ ਆਪਸੀ ਸਮਝੌਤਾ ਕਰਵਾ ਦਿੱਤਾ।
ਬਰਖਾ ਰਾਮ ਨੇ ਦੱਸਿਆ ਕਿ ਉਦੋਂ ਤੋਂ ਹੀ ਸਭ ਕੁਝ ਠੀਕ ਚੱਲ ਰਿਹਾ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਛੋਟੀਆਂ-ਮੋਟੀਆਂ ਲੜਾਈਆਂ ਹੁੰਦੀਆਂ ਰਹੀਆਂ। ਬਰਖਾ ਰਾਮ ਦਾ ਕਹਿਣਾ ਹੈ ਕਿ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਦੀ ਬੇਟੀ ਦਾ ਫੋਨ ਆਇਆ। ਉਸ ਨੇ ਫੋਨ ’ਤੇ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਸੀ। ਉਸ ਦਾ ਪਤੀ ਉਸ ਨੂੰ ਫੋਨ ਕਰਕੇ ਗਾਲ੍ਹਾਂ ਕੱਢ ਰਿਹਾ ਹੈ।

ਇਹ ਵੀ ਪੜੋ:RBI News : ਆਰਬੀਆਈ ਨੇ ਦਿੱਤੇ ਨਿਰਦੇਸ਼ ਸ਼ਨੀਵਾਰ-ਐਤਵਾਰ ਨੂੰ ਖੁੱਲ੍ਹੇ ਰਹਿਣਗੇ ਬੈਂਕ, ਜਾਣੋ ਪੂਰੀ ਜਾਣਕਾਰੀ

ਵਿਆਹੁਤਾ ਔਰਤ ਨੇ ਆਪਣੇ ਪਿਤਾ ਨੂੰ ਫ਼ੋਨ ’ਤੇ ਦੱਸਿਆ ਕਿ ਅਨਿਲ ਨੇ ਫ਼ੋਨ ਕੀਤਾ ਤੇ ਬਹੁਤ ਗਾਲ੍ਹਾਂ ਕੱਢੀਆਂ। ਇਸ ਤੋਂ ਬਾਅਦ ਉਸ ਨੇ ਉਸ ਨੂੰ ਆਪਣੇ ਘਰ ਜਾਣ ਲਈ ਕਿਹਾ। ਉਸ ਨੇ ਇਹ ਧਮਕੀ ਵੀ ਦਿੱਤੀ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਉਹ ਉਸ ਦੇ ਗਲੇ ’ਚ ਜੁੱਤੀਆਂ ਦਾ ਹਾਰ ਪਾ ਕੇ ਪੂਰੇ ਪਿੰਡ ’ਚ ਬਦਨਾਮੀ ਕਰੇਗਾ।
ਬਰਖਾ ਰਾਮ ਨੇ ਦੱਸਿਆ ਕਿ ਉਸ ਦੀ ਲੜਕੀ ਆਪਣੇ ਪਤੀ ਦੇ ਅਜਿਹੇ ਰਵੱਈਏ ਤੋਂ ਪ੍ਰੇਸ਼ਾਨ ਸੀ। ਇਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ। ਬਰਖਾ ਰਾਮ ਨੇ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ ਉਸ ਦੇ ਜਵਾਈ ਦਾ ਕਿਸੇ ਹੋਰ ਔਰਤ ਨਾਲ ਸਬੰਧ ਹਨ। ਇਸ ਕਾਰਨ ਉਹ ਆਪਣੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਪੁਲਿਸ ਨੇ ਮੁਲਜ਼ਮ ਪਤੀ ਅਨਿਲ ਕੁਮਾਰ ਵਿਰੁੱਧ ਧਾਰਾ 306 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:Abohar News : ਅਬੋਹਰ ’ਚ ਦੋ ਮੈਡੀਕਲ ਏਜੰਸੀਆਂ ਕੀਤੀਆਂ ਸੀਲ

 (For more news apart from woman committed suicide by hanging herself in Haryana News in Punjabi, stay tuned to Rozana Spokesman)

Location: India, Haryana, Ambala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement