Haryana News : ਸੁਰੱਖਿਆ ਗਾਰਡ ਦਾ ਪੱਥਰ ਮਾਰ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਪਾਰਕ ’ਚ ਮਿਲੀ

By : BALJINDERK

Published : Mar 28, 2024, 3:28 pm IST
Updated : Mar 28, 2024, 3:28 pm IST
SHARE ARTICLE
Deceased Imran File photo
Deceased Imran File photo

Haryana News : ਖੂਨ ਨਾਲ ਲੱਥਪੱਥ ਲਾਸ਼ ਦਾ ਸਿਰ ਟੁੱਟਿਆ ਹੋਇਆ ਅਤੇ ਆਸ-ਪਾਸ ਘਾਹ-ਬੂਟਿਆਂ ’ਤੇ ਖੂਨ ਦੇ ਛਿੱਟੇ ਮਿਲੇ, ਪੁਲਿਸ ਜਾਂਚ ’ਚ ਜੁਟੀ 

Haryana News : ਹਰਿਆਣਾ ਦੇ ਸੋਨੀਪਤ ਦੇ ਇੱਕ ਪਾਰਕ ’ਚ ਵੀਰਵਾਰ ਸਵੇਰੇ ਇੱਕ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਪਾਰਕ ’ਚ ਕੰਮ ਕਰ ਰਹੇ ਗਾਰਡ ਨੇ ਦੇਖਿਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਹ ਲਾਸ਼ ਸੁਰੱਖਿਆ ਗਾਰਡ ਦੀ ਸੀ। ਉਸ ਦਾ ਸਿਰ ਪੱਥਰਾਂ ਨਾਲ ਤੋੜਿਆ ਗਿਆ ਸੀ। 

ਇਹ ਵੀ ਪੜੋ:Savitri Jindal News:  ਸਾਵਿਤਰੀ ਜਿੰਦਲ ਦੁਨੀਆਂ ਦੇ ਚੋਟੀ ਦੇ ਅਰਬਪਤੀਆਂ ’ਚ 56ਵੇਂ ਸਥਾਨ ’ਤੇ

ਮੌਕੇ ’ਤੇ ਪਹੁੰਚੀ ਥਾਣਾ ਬਹਿਲਗੜ੍ਹ ਦੀ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ਉਸ ਦੇ ਆਲੇ-ਦੁਆਲੇ ਘਾਹ ਖੂਨੋ ਖੂਨ ਹੋਇਆ ਸੀ, ਅਤੇ ਪੌਦਿਆਂ ’ਤੇ ਵੀ ਖੂਨ ਦੇ ਛਿੱਟੇ ਪੈ ਗਏ ਸਨ। ਪੁਲਿਸ ਮੁਤਾਬਕ ਸੋਨੀਪਤ ’ਚ ਜੀ.ਟੀ ਰੋਡ ’ਤੇ ਸੈਕਟਰ-7 ਦਾ ਦੇਵੀ ਲਾਲ ਪਾਰਕ ਸ਼ਹਿਰ ਦੇ ਵੱਡੇ ਪਾਰਕਾਂ ’ਚੋਂ ਇਕ ਹੈ। ਇਸੇ ਪਾਰਕ ’ਚ ਬੁੱਧਵਾਰ ਰਾਤ ਬਹਿਲਗੜ੍ਹ ’ਚ ਇੱਕ ਨਿੱਜੀ ਕੰਪਨੀ ’ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਵਿਅਕਤੀ ਦਾ ਸਿਰ ’ਚ ਪੱਥਰ ਮਾਰ ਕੇ ਕਤਲ ਕਰ ਦਿੱਤਾ ਗਿਆ। ਪਾਰਕ ’ਚ ਕੰਮ ਕਰਦੇ ਗਾਰਡ ਨੇ ਸਵੇਰੇ ਲਾਸ਼ ਮਿਲਣ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਹ ਵੀ ਪੜੋ:Pilibhit News: ਭਾਜਪਾ ਨੇ ਪੀਲੀਭੀਤ ਤੋਂ ਵਰੁਣ ਗਾਂਧੀ ਨੂੰ ਨਹੀਂ ਦਿੱਤੀ ਟਿਕਟ, ਉਨ੍ਹਾਂ ਲੋਕਾਂ ਲਈ ਲਿਖਿਆ ਭਾਵੁਕ ਪੱਤਰ 

ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਬਹਿਲਗੜ੍ਹ ਦੇ SHO ਰਾਜੀਵ ਕੁਮਾਰ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਇਮਰਾਨ (30) ਵਾਸੀ ਬਰੇਲੀ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਹ ਵਿਆਹਿਆ ਹੋਇਆ ਸੀ ਅਤੇ ਇੱਥੇ ਇੱਕ ਪ੍ਰਾਈਵੇਟ ਕੰਪਨੀ ’ਚ ਗਾਰਡ ਵਜੋਂ ਕੰਮ ਕਰਦਾ ਸੀ। ਉਹ ਬਹਿਲਗੜ੍ਹ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਬਹਿਲਗੜ੍ਹ ਥਾਣਾ ਪੁਲਿਸ ਨੇ ਇਮਰਾਨ ਦੇ ਪਰਿਵਾਰ ਨੂੰ ਕਤਲ ਦੀ ਸੂਚਨਾ ਦੇ ਦਿੱਤੀ ਹੈ। ਫਿਲਹਾਲ ਲਾਸ਼ ਨੂੰ ਸੋਨੀਪਤ ਦੇ ਸਿਵਲ ਹਸਪਤਾਲ ’ਚ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨ ਦਰਜ ਕਰਕੇ ਪੋਸਟਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜੋ:Punjab News: ‘ਆਪ’ ਦੇ ਵਿਧਾਇਕ ਸੰਦੀਪ ਦਾ ਭਾਜਪਾ ’ਤੇ ਇਲਜ਼ਾਮ, ਭਾਜਪਾ ’ਚ ਸ਼ਾਮਲ ਹੋਣ ਲਈ 25 ਕਰੋੜ ਦੇ ਦਿੱਤੇ ਆਫਰ 


ਥਾਣਾ ਸਦਰ ਦੇ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਪਾਰਕ ’ਚ ਤਾਇਨਾਤ ਗਾਰਡ ਨਵਰਤਨ ਸਵੇਰੇ ਆਪਣੀ ਡਿਊਟੀ ’ਤੇ ਪਹੁੰਚਿਆ ਤਾਂ ਉਥੇ ਲਾਸ਼ ਪਈ ਮਿਲੀ। ਮ੍ਰਿਤਕ ਦੇ ਸਿਰ ’ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਹਨ। ਉਸ ਦਾ ਪੱਥਰ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਹ ਵੀ ਪੜੋ:Punjab news : ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਕੀਤਾ ਗ੍ਰਿਫ਼ਤਾਰ  

 (For more news apart from Security guard was stoned to death in Haryana News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement