Panchkula: ਕੈਮਿਸਟ ਦੀ ਦੁਕਾਨ ’ਚ ਵੱਜੀ SUV

By : JUJHAR

Published : Mar 28, 2025, 1:41 pm IST
Updated : Mar 28, 2025, 1:41 pm IST
SHARE ARTICLE
Panchkula: SUV hits chemist's shop
Panchkula: SUV hits chemist's shop

ਹਾਦਸੇ ’ਚ ਦੋ ਦੀ ਮੌਤ, ਤਿੰਨ ਜ਼ਖ਼ਮੀ

ਪੰਚਕੂਲਾ ’ਚ ਕਾਰ ਚਾਲਕ ਨੇ ਆਪਣੀ SUV ਨੂੰ ਇਕ ਕੈਮਿਸਟ ਦੀ ਦੁਕਾਨ ਵਿਚ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਵੀਰਵਾਰ ਨੂੰ ਇਕ ਤੇਜ਼ ਰਫ਼ਤਾਰ SUV ਦੇ ਡਰਾਈਵਰ ਨੇ ਸ਼ਹਿਰ ਵਿਚ ਇਕ ਕੈਮਿਸਟ ਦੀ ਦੁਕਾਨ ਵਿਚ ਆਪਣੀ ਕਾਰ ਨਾਲ ਟੱਕਰ ਮਾਰ ਦਿਤੀ। ਕਾਰ ਅਚਾਨਕ ਤੇਜ਼ ਰਫ਼ਤਾਰ ਨਾਲ ਦੁਕਾਨ ਵਿਚ ਵੜ ਗਈ ਜਿਸ ਕਾਰਨ ਪੰਜ ਲੋਕ ਜ਼ਖ਼ਮੀ ਹੋ ਗਏ। ਇਕ ਬਜ਼ੁਰਗ ਸਮੇਤ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਬਾਕੀ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਮੌਕੇ ’ਤੇ ਮੌਜੂਦ ਲੋਕਾਂ ਦੇ ਅਨੁਸਾਰ, ਹਾਦਸੇ ਸਮੇਂ ਨੌਜਵਾਨ ਕਾਰ ਚਾਲਕ ਸ਼ਰਾਬੀ ਸੀ, ਪਰ ਹਾਦਸੇ ਤੋਂ ਬਾਅਦ ਉਹ ਕਾਰ ਨੂੰ ਮੌਕੇ ’ਤੇ ਛੱਡ ਕੇ ਭੱਜ ਗਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਵਾਹਨ ਨੂੰ ਕਬਜ਼ੇ ਵਿਚ ਲੈ ਲਿਆ। ਪੁਲਿਸ ਨੇ ਕਾਰ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹਾਦਸੇ ਸਮੇਂ ਕਾਰ ਚਲਾ ਰਹੇ ਨੌਜਵਾਨ ਅਤੇ ਉਸ ਦੇ ਸਾਥੀ ਦੀ ਭਾਲ ਕਰ ਰਹੀ ਸੀ। ਇਹ ਹਾਦਸਾ ਵੀਰਵਾਰ ਨੂੰ ਦੁਪਹਿਰ ਕਰੀਬ 3 ਵਜੇ ਪੁਰਾਣੇ ਪੰਚਕੂਲਾ ਦੇ ਮਾਜਰੀ ਚੌਕ ’ਤੇ ਵਾਪਰਿਆ, ਜਿੱਥੇ SUV ਕਾਰ ਸੰਜੇ ਮੈਡੀਕੋਸ ਨਾਮਕ ਕੈਮਿਸਟ ਦੀ ਦੁਕਾਨ ਨਾਲ ਟਕਰਾ ਗਈ।

ਕੈਮਿਸਟ ਦੀ ਦੁਕਾਨ ਤੋਂ ਇਲਾਵਾ, ਨੇੜਲੇ ਇਕ ਰੈਸਟੋਰੈਂਟ ਨੂੰ ਵੀ ਨੁਕਸਾਨ ਪਹੁੰਚਿਆ। ਤੇਜ਼ ਟੱਕਰ ਕਾਰਨ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। 80 ਸਾਲਾ ਦੌਲਤ ਰਾਮ ਦੀ ਇਲਾਜ ਦੌਰਾਨ ਮੌਤ ਹੋ ਗਈ। ਕਾਰ ਦੀ ਟੱਕਰ ਕਾਰਨ ਉਨ੍ਹਾਂ ਦੀ ਲੱਤ ਕੱਟੀ ਗਈ ਅਤੇ ਛਾਤੀ ’ਤੇ ਵੀ ਸੱਟਾਂ ਲੱਗੀਆਂ। ਇਸ ਕਾਰਨ ਉਨ੍ਹਾਂ ਦੀ ਅੱਧੇ ਘੰਟੇ ਦੇ ਅੰਦਰ-ਅੰਦਰ ਮੌਤ ਹੋ ਗਈ। ਇਸ ਹਾਦਸੇ ਵਿਚ ਮਰਨ ਵਾਲਾ ਦੂਜਾ ਨੌਜਵਾਨ 18 ਸਾਲਾ ਨਵਜੋਤ ਸੀ। ਨਵਜੋਤ ਆਪਣੇ ਦੋਸਤਾਂ ਨਾਲ ਸੰਜੇ ਮੈਡੀਕੋਸ ਦੇ ਨੇੜੇ ਰੈਸਟੋਰੈਂਟ ਵਿਚ ਫਾਸਟ ਫੂਡ ਖਾਣ ਆਇਆ ਸੀ,

ਪਰ ਨਵਜੋਤ ਮੂਲ ਰੂਪ ਵਿਚ ਹਿਮਾਚਲ ਦੇ ਨਾਲਾਗੜ੍ਹ ਦੇ ਪਿੰਡ ਕਲਿਆਣਪੁਰ ਦਾ ਰਹਿਣ ਵਾਲਾ ਸੀ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਰਾਮਗੜ੍ਹ ਦੇ ਰਹਿਣ ਵਾਲੇ ਕਾਰ ਮਾਲਕ ਬੰਟੀ ਨੂੰ ਹਿਰਾਸਤ ਵਿਚ ਲੈ ਲਿਆ। ਕਾਰ ਚਲਾ ਰਿਹਾ ਨੌਜਵਾਨ ਅਤੇ ਉਸ ਦਾ ਸਾਥੀ ਭੱਜ ਗਏ। ਸੈਕਟਰ-21 ਨਿਵਾਸੀ ਰਾਕੇਸ਼ ਗੋਇਲ ਦੀ ਸ਼ਿਕਾਇਤ ’ਤੇ ਸੈਕਟਰ-2 ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਰੱਖਿਆ ਗਿਆ ਹੈ।

ਨਵਜੋਤ ਦੇ ਮਾਮਾ ਗੁਰਮੀਤ ਅਨੁਸਾਰ, ਉਹ ਹਿਮਾਚਲ ਦੇ ਨਾਲਾਗੜ੍ਹ ਤੋਂ ਆਪਣੇ ਸਹੁਰੇ ਪੂਹੂ ਲਾਲ, ਭਤੀਜੇ ਨਵਜੋਤ ਅਤੇ ਮਨਿੰਦਰ ਨਾਲ ਕੁਰੂਕਸ਼ੇਤਰ ਦੇ ਪਿਹੋਵਾ ਜਾਣ ਲਈ ਜਾ ਰਿਹਾ ਸੀ। ਪਰ ਜਦੋਂ ਉਹ ਦੁਪਹਿਰ 3 ਵਜੇ ਮਾਜਰੀ ਚੌਕ ਪਹੁੰਚਿਆ, ਤਾਂ ਉਹ ਚਾਹ ਪੀਣ ਲਈ ਇਕ ਫਾਸਟ ਫੂਡ ਸਟਾਲ ’ਤੇ ਬੈਠ ਗਿਆ। ਕੁਝ ਸਮੇਂ ਦੌਰਾਨ ਤੇਜ਼ ਰਫ਼ਤਾਰ ਕਾਰ ਅਚਾਨਕ ਮੈਡੀਕਲ ਸਟੋਰ ਵਿਚ ਬੈਠੇ ਇਕ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰਨ ਤੋਂ ਬਾਅਦ ਕੰਧ ਵਿਚ ਜਾ ਵੱਜੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement