
ਅਰੀਜ਼ੋਨਾ- ਕ੍ਰਿਸਟੀਨਾ ਹੌਸੇਲ ਨੂੰ ਬਚਪਨ ਵਿਚ ਹੀ ਇਕ ਜੋੜੇ ਨੇ ਗੋਦ ਲੈ ਲਿਆ ਸੀ। ਇਹ ਗੱਲ ਕ੍ਰਿਸਟੀਨਾ ਦਾ ਪਾਲਣ-ਪੋਸ਼ਣ ਕਰਨ ਵਾਲੇ ਮਾਤਾ-ਪਿਤਾ ਨੇ ਉਸ ਨੂੰ ਦੱਸੀ ਸੀ। ਜਦੋਂ ਕ੍ਰਿਸਟੀਨਾ ਵੱਡੀ ਹੋਈ ਅਤੇ ਵਿਆਹ ਤੋਂ ਬਾਅਦ ਮਾਂ ਬਣੀ ਉਦੋਂ ਉਨ੍ਹਾਂ ਦੇ ਮਨ ਵਿਚ ਇਕ ਵਿਚਾਰ ਆਇਆ ਕਿ ਉਹ ਆਪਣੇ ਪਰਿਵਾਰ ਦੇ ਬਾਰੇ ਵਿਚ ਜਾਣੇ ਅਤੇ ਜਿਸ ਤੋਂ ਬਾਅਦ ਕ੍ਰਿਸਟੀਨਾ ਨੂੰ ਆਪਣੇ ਜਨਮ ਦੇ ਸਬੰਧ ਵਿਚ ਬਹੁਤ ਸਾਰੀਆਂ ਜਾਣਕਾਰੀਆਂ ਚਾਹੀਦੀਆਂ ਸੀ।
ਉਨ੍ਹਾਂ ਨੇ ਜਦੋਂ ਇੰਟਰਨੈਟ 'ਤੇ ਆਪਣੇ ਵਿੱਛੜੇ ਪਰਿਵਾਰ ਦੇ ਬਾਰੇ ਵਿਚ ਭਾਲ ਕੀਤੀ ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ 1 ਭਰਾ ਵੀ ਹੈ। ਕ੍ਰਿਸਟੀਨਾ ਵਾਸ਼ਿੰਗਟਨ ਤੋਂ ਅਰੀਜ਼ੋਨਾ ਦੀ ਯਾਤਰਾ ਕਰ ਕੇ ਆਪਣੇ ਭਰਾ ਨੂੰ ਮਿਲਣ ਲਈ ਪਹੁੰਚੀ, ਉਨ੍ਹਾਂ ਦੀ ਉਤਸੁਕਤਾ ਉਨ੍ਹਾਂ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਹੀ ਸੀ।
ਵਿੱਛੜੇ ਭਰਾ ਲਿਲੇਸ ਜੇਮਸ ਨਾਲ ਮੁਲਾਕਾਤ ਤੋਂ ਬਾਅਦ ਕ੍ਰਿਸਟੀਨਾ ਦੇ ਸਾਹਮਣੇ ਇਕ ਹੋਰ ਸੱਚ ਆਇਆ ਜੋ ਉਸ ਨੂੰ ਜੇਮਸ ਨੇ ਦੱਸਿਆ। ਉਹ ਸੱਚ ਸੀ ਕਿ ਉਸ ਦੀਆਂ 2 ਜੁੜਵਾ ਭੈਣਾਂ ਵੀ ਹਨ, ਕ੍ਰਿਸਟੀਨਾ ਇਹ ਸੁਣ ਕੇ ਹੈਰਾਨ ਰਹਿ ਗਈ। ਜੇਮਸ ਨੇ ਦੱਸਿਆ ਕਿ ਸਾਡੀ ਮਾਂ ਨੇ ਮਰਨ ਸਮੇਂ ਮੈਨੂੰ ਇਸ ਸੱਚਾਈ ਦੇ ਬਾਰੇ ਵਿਚ ਦੱਸਿਆ ਸੀ।
ਕ੍ਰਿਸਟੀਨਾ ਨੇ ਇਹ ਸੱਚਾਈ ਜਾਨਣ ਤੋਂ ਬਾਅਦ ਜੇਮਸ ਨੂੰ ਇਸ ਗੱਲ ਲਈ ਮਨਾਇਆ ਕਿ ਉਹ ਦੋਵੇਂ ਮਿਲ ਕੇ ਆਪਣੀਆਂ ਜੁੜਵਾ ਨੂੰ ਲੱਭਣਗੇ ਅਤੇ ਇਸ ਕੰਮ ਲਈ ਸਭ ਤੋਂ ਚੰਗਾ ਜ਼ਰੀਆ ਸੋਸ਼ਲ ਮੀਡੀਆ ਤੋਂ ਬਿਹਤਰ ਕੀ ਹੋ ਸਕਦਾ ਸੀ। ਜਿਸ ਤੋਂ ਬਾਅਦ ਦੋਵਾਂ ਨੇ ਆਪਣੀ ਕਹਾਣੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਉਹ ਦੋਵੇਂ ਕਿਵੇਂ ਮਿਲੇ ਇਹ ਵੀ ਦੱਸਿਆ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਪੋਸਟ ਨੂੰ ਉਹ ਇੰਨਾ ਸ਼ੇਅਰ ਕਰਨ ਕਿ ਉਹ ਅਪਾਣੀਆਂ ਭੈਣਾਂ ਨੂੰ ਮਿਲ ਸਕਣ ਅਤੇ ਉਹ ਦਿਨ ਆ ਹੀ ਗਿਆ ।
ਜਦੋਂ ਕ੍ਰਿਸਟੀਨਾ ਅਤੇ ਜੇਮਸ ਦੋਵੇਂ ਆਪਣੀਆਂ ਭੈਣਾਂ ਨੂੰ ਮਿਲਣ ਵਾਲੇ ਸਨ, ਚਾਰਾਂ ਦੀ ਖੁਸ਼ੀ ਦੇਖਣ ਵਾਲੀ ਸੀ।
ਐਸ਼ਲੀ ਬੋ ਅਤੇ ਲੌਰੇਨ ਰਦਰਫੋਰਡ ਨਾਂ ਦੀਆਂ 2 ਜੁੜਵਾ ਭੈਣਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸ਼ੇਅਰ ਕੀਤੀ ਹੋਈ ਪੋਸਟ ਪੜ੍ਹੀ ਅਤੇ ਉਨ੍ਹਾਂ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਲਿਖੀਆ ਸਨ ਉਹ ਸਾਰੀਆਂ ਗੱਲਾਂ ਇਨ੍ਹਾਂ ਦੋਵਾਂ ਭੈਣਾਂ ਨਾਲ ਮੇਲ ਖਾਂਦੀਆਂ ਸਨ ਅਤੇ ਨਾਲ ਹੀ ਦੋਵਾਂ ਦੀ ਸ਼ਕਲਾਂ ਵੀ ਉਨ੍ਹਾਂ ਦੋਵਾਂ ਨਾਲ ਮੇਲ ਖਾਂਦੀਆਂ ਸਨ।
ਫਿਰ ਦੋਵਾਂ ਨੇ ਕ੍ਰਿਸਟੀਨਾ ਨੂੰ ਫੋਨ ਕੀਤਾ ਅਤੇ ਮਿਲਣ ਦੀ ਇੱਛਾ ਜ਼ਾਹਰ ਕੀਤੀ। ਆਖੀਰਕਾਰ ਉਹ ਦਿਨ ਆ ਹੀ ਗਿਆ ਜਦੋਂ ਇਹ ਸਾਰੇ ਮਿਲੇ। ਦਿਲਚਸਪ ਗੱਲ ਤਾਂ ਇਹ ਹੈ ਕਿ ਇਕ-ਦੂਜੇ ਤੋਂ 30 ਸਾਲਾਂ ਤੋਂ ਵੱਖ ਹੋਣ ਦੇ ਬਾਵਜੂਦ ਇਹ ਚਾਰੋਂ ਕਿਤੇ ਨਾਲ ਕਿਤੇ ਮਿਲਟਰੀ ਨਾਲ ਜੁੜੇ ਹੋਏ ਸਨ। ਕ੍ਰਿਸਟੀਨਾ ਨੇਵੀ ਲਈ ਕੰਮ ਕਰਦੀ ਸੀ। ਜੇਮਸ ਆਰਮੀ ਲਈ ਅਤੇ ਐਸ਼ਲੀ ਦੇ ਪਤੀ ਏਅਰ ਫੋਰਸ ਵਿਚ ਕੰਮ ਕਰਦੇ ਹਨ।
ਇਸ ਕਹਾਣੀ ਨਾਲ ਇਹ ਪਤਾ ਲੱਗਦਾ ਹੈ ਕਿ ਜ਼ਿੰਦਗੀ ਵਿਚ ਪਰਿਵਾਰ ਦੀ ਕਿੰਨੀ ਅਹਿਮੀਅਤ ਹੈ ਅਤੇ ਉਹ ਕਹਾਵਤ ਤਾਂ ਸੁਣੀ ਹੋਵੇਗੀ ਲੱਭਣ 'ਤੇ ਭਗਵਾਨ ਵੀ ਮਿਲ ਹੀ ਜਾਂਦੇ ਹਨ, ਇਨਸਾਨ ਕੀ ਚੀਜ਼ ਹੈ।