
ਇਸਲਾਮਾਬਾਦ : ਪਾਕਿਸਤਾਨ ਭਾਵੇਂ ਅਮਰੀਕਾ ਤੇ ਭਾਰਤ ਸਮੇਤ ਦੁਨੀਆ ਨੂੰ ਇਹ ਕਹਿ ਰਿਹਾ ਹੈ ਕਿ ਉਸ ਨੇ ਅੱਤਵਾਦੀ ਹਾਫਿਜ਼ ਸਈਦ ਦੇ ਸੰਗਠਨਾਂ 'ਤੇ ਪਾਬੰਦੀ ਲਾ ਦਿੱਤੀ ਹੈ ਪਰ ਸੱਚਾਈ ਕੁਝ ਹੋਰ ਹੀ ਹੈ।
ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅੱਤਵਾਦੀ ਹਾਫਿਜ਼ ਦੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ਦੇ ਦਫਤਰ ਪਾਕਿਸਤਾਨ ਦੇ ਬਹਾਵਲਪੁਰ, ਰਾਵਲਪਿੰਡੀ, ਲਾਹੌਰ, ਸ਼ੇਖੂਪੁਰਾ, ਮੁਲਤਾਨ, ਪੇਸ਼ਾਵਰ, ਹੈਦਰਾਬਾਦ ਅਤੇ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫਰਾਬਾਦ ਵਿਖੇ ਚੱਲ ਰਹੇ ਹਨ। ਇੰਝ ਪਾਕਿਸਤਾਨ ਅਮਰੀਕਾ ਦੀਆਂ ਅੱਖਾਂ 'ਚ ਲਗਾਤਾਰ ਘੱਟਾ ਪਾ ਕੇ ਹਾਫਿਜ਼ ਦੇ ਕੈਂਪਾਂ ਅਤੇ ਦਫਤਰਾਂ ਨੂੰ ਚੱਲਣ ਦੀ ਆਗਿਆ ਦੇ ਰਿਹਾ ਹੈ।