ਆਖਿਰ ਕੈਨੇਡਾ 'ਚ ਸਿੱਖਾਂ ਦੀ ਕਿਉਂ ਹੈ ਇੰਨੀ ਬੱਲੇ - ਬੱਲੇ ?
Published : Feb 23, 2018, 11:46 am IST
Updated : Feb 23, 2018, 6:18 am IST
SHARE ARTICLE

ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ 7 ਦਿਨਾਂ ਭਾਰਤੀ ਦੌਰਾ ਵਿਦੇਸ਼ੀ ਮੀਡੀਆ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤੀ ਅਤੇ ਵਿਦੇਸ਼ੀ ਮੀਡੀਆ 'ਚ ਇਹ ਗੱਲ ਕਹੀ ਜਾ ਰਹੀ ਹੈ ਕਿ ਖੇਤਰਫਲ ਦੇ ਮਾਮਲੇ 'ਚ ਦੁਨੀਆ ਦੇ ਦੂਜੇ ਸਭ ਤੋਂ ਦੇਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਭਾਰਤ ਨੇ ਕੋਈ ਗਰਮਜੋਸ਼ੀ ਨਹੀਂ ਦਿਖਾਈ। ਅਜਿਹਾ ਉਦੋਂ ਹੈ ਜਦੋਂ ਕੈਨੇਡਾ 'ਚ ਭਾਰਤੀ ਮੂਲ ਦੇ ਲੋਕ ਵੱਡੀ ਗਿਣਤੀ 'ਚ ਹਨ। ਇਥੇ ਖਾਸ ਕਰਕੇ ਸਿੱਖਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ। 



ਕੈਨੇਡਾ 'ਚ ਸਿੱਖਾਂ ਦੀ ਅਹਿਮੀਅਤ ਇਸ ਗੱਲ ਤੋਂ ਵੀ ਲਗਾ ਸਕਦੇ ਹਾਂ ਕਿ ਜਸਟਿਨ ਟਰੂਡੋ ਦੀ ਕੈਬਨਿਟ 'ਚ ਚਾਰ ਸਿੱਖ ਮੰਤਰੀ ਹਨ। ਸਿੱਖਾਂ ਪ੍ਰਤੀ ਉਦਾਰਤਾ ਕਾਰਨ ਕੈਨੇਡੀਆਈ ਪ੍ਰਧਾਨ ਮੰਤਰੀ ਨੂੰ ਮਜ਼ਾਕ 'ਚ ਜਸਟਿਨ 'ਸਿੰਘ' ਟਰੂਡੋ ਵੀ ਕਿਹਾ ਜਾਂਦਾ ਹੈ। 



ਕੈਨੇਡਾ 'ਚ ਕਰੀਬ 5 ਲੱਖ ਸਿੱਖ ਹਨ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਸਿੱਖ ਹਨ। ਹਰਜੀਤ ਸੱਜਣ ਦੇ ਪਿਤਾ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰ ਸਨ। 2015 'ਚ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਨੇ ਜਿੰਨੀ ਸਿੱਖਾਂ ਨੂੰ ਆਪਣੀ ਕੈਬਨਿਟ 'ਚ ਥਾਂ ਦਿੱਤੀ ਹੈ ਉਂਨੀ ਥਾਂ ਭਾਰਤ ਦੀ ਕੈਬਨਿਟ 'ਚ ਵੀ ਨਹੀਂ ਹੈ।



ਕੈਨੇਡਾ 'ਚ ਭਾਰਤੀਆਂ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾ ਸਕਦੇ ਹਾਂ ਕਿ ਉਥੋਂ ਦੇ ਹਾਊਸ ਆਫ ਕਾਮਨਜ਼ ਲਈ ਭਾਰਤੀ ਮੂਲ ਦੇ 19 ਲੋਕਾਂ ਨੂੰ ਚੁਣਿਆ ਗਿਆ ਹੈ। ਇਨ੍ਹਾਂ 'ਚੋਂ 17 ਟਰੂਡੋ ਦੀ ਲਿਬਰਲ ਪਾਰਟੀ ਦੇ ਹਨ। ਜ਼ਿਕਰਯੋਗ ਹੈ ਕਿ ਸਿੱਖ ਵੱਖਵਾਦੀਆਂ ਨਾਲ ਹਮਦਰਦੀ ਕਾਰਨ ਹੀ ਭਾਰਤ ਨੇ ਟਰੂਡੋ ਦੀ ਯਾਤਰਾ ਨੂੰ ਲੈ ਕੇ ਗਰਮਜੋਸ਼ੀ ਨਹੀਂ ਦਿਖਾਈ ਹੈ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਤੋਂ ਖਾਰਜ ਕੀਤਾ ਹੈ।

ਕੈਨੇਡਾ 'ਚ ਕਿੰਨੇ ਸਿੱਖ



ਆਖਿਰ ਕੈਨੇਡਾ 'ਚ ਸਿੱਖਾਂ ਦੀ ਆਬਾਦੀ ਇੰਨੀ ਕਿਵੇਂ ਵਧੀ, ਕੈਨੇਡਾ ਦੀ ਕਿਸੇ ਵੀ ਸਰਕਾਰ ਲਈ ਸਿੱਖ ਇੰਨੇ ਮਹੱਤਵਪੂਰਣ ਕਿਉਂ ਹਨ? ਅੱਜ ਦੀ ਤਰੀਕ 'ਚ ਕੈਨੇਡਾ ਦੀ ਆਬਾਦੀ ਧਰਮ, ਨਸਲ ਦੇ ਆਧਾਰ 'ਤੇ ਕਾਫੀ ਵੱਖ-ਵੱਖ ਹੈ। ਮਰਦਰਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ 2016 'ਚ ਕੈਨੇਡਾ ਦੀ ਕੁਲ ਆਬਾਦੀ 'ਚ ਘੱਟ ਗਿਣਤੀ ਵਾਲੇ ਲੋਕ 22.3 ਫੀਸਦੀ ਹੋ ਗਏ ਸਨ। ਉਥੇ 1981 'ਚ ਘੱਟ ਗਿਣਤੀ ਕੈਨੇਡਾ ਦੀ ਕੁਲ ਆਬਾਦੀ ਸਿਰਫ 4.7 ਫੀਸਦੀ ਸੀ। ਇਕ ਰਿਪੋਰਟ ਮੁਤਾਬਕ 2036 ਤੱਕ ਕੈਨੇਡਾ ਦੀ ਕੁਲ ਆਬਾਦੀ 'ਚ ਘੱਟ ਗਿਣਤੀ 33 ਫੀਸਦੀ ਤੱਕ ਹੋ ਜਾਵੇਗੀ। ਕਾਨਫਰੰਸ ਬੋਰਡ ਆਫ ਕੈਨੇਡਾ ਦੇ ਸੀਨੀਅਰ ਰਿਸਰਚ ਮੈਨੇਜਰ ਕਰੀਮ ਈਲ ਅਸਲ ਨੇ ਕਿਹਾ ਸੀ, ਕਿਸੇ ਵੀ ਪ੍ਰਵਾਸੀ ਲਈ ਕੈਨੇਡਾ ਸਭ ਤੋਂ ਵਧੀਆ ਦੇਸ਼ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਮੁਲਕ ਪ੍ਰਵਾਸੀਆਂ ਨੂੰ ਵੀ ਕਈ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਦਾ ਹੈ ਅਤੇ ਲੋਕ ਇਸ ਨਾਲ ਕਾਮਯਾਬੀ ਦੀ ਉਚਾਈ ਹਾਸਲ ਕਰਦੇ ਹਨ।



ਪਹਿਲੀ ਵਾਰ ਸਿੱਖ ਕੈਨੇਡਾ ਕਦੋਂ ਅਤੇ ਕਿਵੇਂ ਪਹੁੰਚੇ ?

1897 'ਚ ਮਹਾਰਾਣੀ ਵਿਕਟੋਰੀਆ ਨੇ ਬ੍ਰਿਟਿਸ਼ ਭਾਰਤੀ ਫੌਜੀਆਂ ਦੀ ਇਕ ਟੁਕੜੀ ਨੂੰ ਡਾਇਮੰਡ ਜੁਬਲੀ ਸੈਲੀਬ੍ਰੇਸ਼ਨ 'ਚ ਸ਼ਾਮਲ ਹੋਣ ਲਈ ਲੰਡਨ 'ਚ ਸੱਦਾ ਦਿੱਤਾ ਸੀ। ਉਦੋਂ ਘੋੜਸਵਾਰ ਫੌਜੀਆਂ ਦਾ ਇਕ ਦਲ ਭਾਰਤ ਦੀ ਮਹਾਰਾਣੀ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਰਸਤੇ 'ਚ ਸੀ। ਇਨਾਂ ਫੌਜੀਆਂ 'ਚੋਂ ਇਕ ਸਨ ਰਿਸਾਲੇਦਾਰ ਮੇਜਰ ਕੇਸਰ ਸਿੰਘ, ਰਿਸਾਲੇਦਾਰ ਕੈਨੇਡਾ 'ਚ ਸਿਫਟ ਹੋਣ ਵਾਲੇ ਪਹਿਲੇ ਸਿੱਖ ਸਨ। ਸਿੰਘ ਦੇ ਨਾਲ ਕੁਝ ਹੋਰ ਫੌਜੀਆਂ ਨੇ ਕੈਨੇਡਾ 'ਚ ਰਹਿਣ ਦਾ ਫੈਸਲਾ ਕੀਤਾ ਸੀ। ਇਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਨੂੰ ਆਪਣਾ ਘਰ ਬਣਾਇਆ। ਬਾਕੀ ਦੇ ਫੌਜੀ ਭਾਰਤ ਪਹੁੰਚੇ ਤਾਂ ਉਨ੍ਹਾਂ ਕੋਲ ਇਕ ਕਹਾਣੀ ਸੀ। ਉਨ੍ਹਾਂ ਨੇ ਭਾਰਤ ਵਾਪਸ ਆਉਣ ਤੋਂ ਬਾਅਦ ਦੱਸਿਆ ਕਿ ਬ੍ਰਿਟਿਸ਼ ਸਰਕਾਰ ਉਨ੍ਹਾਂ ਨੂੰ ਵਸਾਉਣਾ ਚਾਹੁੰਦੀ ਹੈ। ਭਾਰਤ ਤੋਂ ਸਿੱਖਾਂ ਦੇ ਕੈਨੇਡਾ ਜਾਣ ਦਾ ਸਿਲਸਿਲਾ ਇਥੋਂ ਹੀ ਸ਼ੁਰੂ ਹੋਇਆ ਸੀ। ਉਦੋਂ ਕੁਝ ਹੀ ਸਾਲਾਂ 'ਚ ਬ੍ਰਿਟਿਸ਼ ਕੋਲੰਬੀਆ 5,000 ਭਾਰਤੀ ਪਹੁੰਚ ਗਏ, ਜਿਸ 'ਚ 90 ਫੀਸਦੀ ਸਿੱਖ ਸਨ।



ਇਥੋਂ ਤਕ ਕਿ ਕੈਨੇਡਾ 'ਚ ਸਭ ਤੋਂ ਲੰਬੀ ਸਮੇਂ ਤਕ ਪ੍ਰਧਾਨ ਮੰਤਰੀ ਰਹੇ ਵਿਲੀਅਮ ਮੈਕੇਂਜੀ ਨੇ ਮਜ਼ਾਕ ਉਡਾਉਂਦਿਆ ਕਿਹਾ ਸੀ, 'ਹਿੰਦੂਆਂ ਨੂੰ ਇਸ ਦੇਸ਼ ਦੀ ਜਲਵਾਯੂ ਰਾਸ ਨਹੀਂ ਆ ਰਹੀ।' 1907 ਤੱਕ ਆਉਂਦੇ-ਆਉਂਦੇ ਭਾਰਤੀਆਂ ਖਿਲਾਫ ਨਸਲੀ ਹਮਲੇ ਸ਼ੁਰੂ ਹੋ ਗਏ। ਇਸ ਦੇ ਕੁਝ ਸਾਲਾਂ ਬਾਅਦ ਹੀ ਭਾਰਤ ਤੋਂ ਪ੍ਰਵਾਸੀਆਂ ਦੇ ਆਉਣ 'ਤੇ ਪਾਬੰਦੀ ਲਾਉਣ ਦਾ ਕਾਨੂੰਨ ਬਣਾਇਆ ਗਿਆ। ਪਹਿਲਾਂ ਕਾਨੂੰਨ ਇਹ ਬਣਾਇਆ ਗਿਆ ਕਿ ਕੈਨੇਡਾ ਆਉਂਦੇ ਸਮੇਂ ਭਾਰਤੀਆਂ ਕੋਲ 200 ਡਾਲਰ ਹੋਣੇ ਚਾਹੀਦੇ ਹਨ। ਹਾਲਾਂਕਿ ਯੂਰਪੀਅਨਾਂ ਲਈ ਇਹ ਰਾਸ਼ੀ ਸਿਰਫ 25 ਡਾਲਰ ਹੀ ਸੀ। ਪਰ ਉਦੋਂ ਤੱਕ ਭਾਰਤੀ ਉਥੇ ਵਸ ਗਏ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਸਿੱਖ ਸਨ। ਇਹ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਸਿੱਖ ਆਪਣੇ ਸੁਪਨਿਆਂ ਨੂੰ ਛੱਡਣ ਲਈ ਤਿਆਰ ਨਹੀਂ ਸਨ। ਇਨ੍ਹਾਂ ਨੇ ਆਪਣੀ ਮਿਹਨਤ ਨਾਲ ਕੈਨੇਡਾ 'ਚ ਖੁਦ ਨੂੰ ਸਾਬਤ ਕੀਤਾ। ਇਨ੍ਹਾਂ ਨੇ ਮਜ਼ਬੂਤ ਭਾਈਚਾਰਕ ਸੰਸਕ੍ਰਿਤੀ ਨੂੰ ਬਣਾਇਆ ਅਤੇ ਕਈ ਗੁਰਦੁਆਰੇ ਵੀ ਬਣਾਏ।



ਸਿੱਖਾਂ ਦਾ ਸੰਘਰਸ਼

ਸਿੱਖਾਂ ਨੂੰ ਕੈਨੇਡਾ ਤੋਂ ਜ਼ਬਰਦਸ਼ਤੀ ਭਾਰਤ ਵੀ ਭੇਜਿਆ ਗਿਆ। ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨਾਲ ਭਰਿਆ ਇਕ ਸਮੁੰਦਰੀ ਜਹਾਜ਼ ਕਾਮਾਗਾਟਾਮਾਰੋ 1914 'ਚ ਕੋਲਕਾਤਾ ਦੇ ਬਜਬਜ ਘਾਟ 'ਤੇ ਪਹੁੰਚਿਆ ਸੀ। ਇਸ 'ਚ ਘੱਟ ਤੋਂ ਘਟ 19 ਲੋਕਾਂ ਦੀ ਮੌਤ ਹੋ ਗਈ ਸੀ, ਭਾਰਤੀਆਂ ਨਾਲ ਭਰੇ ਇਸ ਜਹਾਜ਼ ਨੂੰ ਕੈਨੇਡਾ 'ਚ ਐਂਟਰ ਨਹੀਂ ਸੀ ਹੋਣ ਦਿੱਤਾ ਗਿਆ। ਜਹਾਜ਼ 'ਚ ਸਵਾਰ ਭਾਰਤੀਆਂ ਨੂੰ ਲੈ ਕੇ 2 ਮਹੀਨੇ ਤੱਕ ਗਤੀਰੋਧ ਬਣਿਆ ਰਿਹਾ ਸੀ। ਇਸ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2016 'ਚ ਹਾਊਸ ਆਫ ਕਾਮਨਜ਼ 'ਚ ਮੁਆਫੀ ਮੰਗੀ ਸੀ।



1960 ਦੇ ਦਹਾਕੇ 'ਚ ਕੈਨੇਡਾ 'ਚ ਲਿਬਰਲ ਪਾਰਟੀ ਦੀ ਸਰਕਾਰ ਬਣੀ ਤਾਂ ਇਹ ਸਿੱਖਾਂ ਲਈ ਵੀ ਇਤਿਹਾਸਕ ਸਾਬਤ ਹੋਈ। ਕੈਨੇਡਾ ਦੀ ਫੈਡਰਲ ਸਰਕਾਰ ਨੇ ਪ੍ਰਵਾਸੀ ਨਿਯਮਾਂ 'ਚ ਬਦਲਾਅ ਕੀਤਾ ਅਤੇ ਵੱਖ-ਵੱਖ ਲੋਕਾਂ ਨੂੰ ਸਵੀਕਾਰ ਕਰਨ ਲਈ ਦਰਵਾਜ਼ੇ ਖੋਲ ਦਿੱਤੇ। ਇਸ ਦਾ ਅਸਰ ਇਹ ਹੋਇਆ ਕਿ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ 'ਚ ਤੇਜ਼ੀ ਨਾਲ ਵਾਧਾ ਹੋਇਆ। ਭਾਰਤ ਦੇ ਕਈ ਇਲਾਕਿਆਂ ਤੋਂ ਲੋਕਾਂ ਨੇ ਕੈਨੇਡਾ ਆਉਣਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਅੱਜ ਵੀ ਭਾਰਤੀਆਂ ਦਾ ਕੈਨੇਡਾ ਜਾਣਾ ਬੰਦ ਨਹੀਂ ਹੋਇਆ ਹੈ। ਅੱਜ ਦੀ ਤਰੀਕ 'ਚ ਭਾਰਤੀ-ਕੈਨੇਡੀਆਈ ਦੇ ਹੱਥਾਂ 'ਚ ਫੈਡਰਲ ਪਾਰਟੀ ਐੱਨ. ਡੀ. ਪੀ. ਦੀ ਕਮਾਨ ਹੈ। ਕੈਨੇਡਾ 'ਚ ਪੰਜਾਬੀ ਤੀਜੀ ਸਭ ਤੋਂ ਪਸੰਦੀਦਾ ਭਾਸ਼ਾ ਹੈ। ਕੈਨੇਡਾ ਦੀ ਕੁਲ ਆਬਾਦੀ 'ਚ 1.3 ਫੀਸਦੀ ਲੋਕ ਪੰਜਾਬੀ ਸਮਝਦੇ ਅਤੇ ਬੋਲਦੇ ਹਨ।

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement