ਅਮਰੀਕੀ ਸਿੱਖ ਮੇਅਰ ਰਵਿੰਦਰ ਭੱਲਾ ਨੂੰ ਮਿਲੀਆਂ ਧਮਕੀਆਂ
Published : Feb 19, 2018, 1:44 pm IST
Updated : Feb 19, 2018, 8:14 am IST
SHARE ARTICLE

ਮੋਹਾਲੀ : ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਸਿੱਖ ਮੇਅਰ ਰਵਿੰਦਰ ਭੱਲਾ ਨੇ ਜਨਤਕ ਤੌਰ ‘ਤੇ ਮੰਨਿਆ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਧਮਕੀਆਂ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।



ਰਵਿੰਦਰ ਭੱਲਾ ਨੇ ਧਮਕੀਆਂ ਬਾਰੇ ਵਿਸਥਾਰ ਨਾ ਦਿੰਦੇ ਹੋਏ ਕਿਹਾ ਕਿ ਸਾਨੂੰ ਸੁਰੱਖਿਆ ਪ੍ਰਬੰਧਾਂ ਬਾਰੇ ਹੋਰ ਗੰਭੀਰ ਹੋਣਾ ਪਵੇਗਾ। ਸ਼ਹਿਰ ਦੇ ਬੁਲਾਰੇ ਜੂਆਨ ਮਿਲੀ ਮੁਤਾਬਕ ਜਦੋਂ ਭੱਲਾ ਦਫ਼ਤਰ ਵਿੱਚ ਨਹੀਂ ਸੀ ਤਾਂ ਇੱਕ ਵਿਅਕਤੀ ਨੇ ਇੱਕ ਬੈਗ ਦਫ਼ਤਰ ਦੇ ਪ੍ਰਸ਼ਾਸਨਿਕ ਸਹਾਇਕ ਦੇ ਮੇਜ ਵੱਲ ਵਗਾਹ ਮਾਰਿਆ ਤੇ ਉੱਥੋਂ ਭੱਜ ਗਿਆ ਸੀ।



ਹੋਬੋਕਨ ਪੁਲਿਸ ਮੁਖੀ ਕੈਨੇਥ ਫੇਰਾਂਟੇ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪ੍ਰਤੀ ਉਹ ਕਾਫੀ ਗੰਭੀਰ ਹਨ। ਉਨ੍ਹਾਂ ਕਿਹਾ ਕਿ ਉਹ ਮੇਅਰ ਤੇ ਸਿਟੀ ਹਾਲ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦੀ ਸੁਰੱਖਿਆ ਲਈ ਬਹੁਤ ਗੰਭੀਰ ਹਨ।ਰਵਿੰਦਰ ਭੱਲਾ ਨਿਊਜਰਸੀ ਵਿੱਚ ਦਫ਼ਤਰ ਸੰਭਾਲਣ ਵਾਲੇ ਪਹਿਲੇ ਸਿੱਖ ਬਣੇ ਹਨ। ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ਵਿਰੁੱਧ ਅੱਤਵਾਦੀ ਹੋਣ ਦੇ ਪਰਚੇ ਵੀ ਵੰਡੇ ਗਏ ਸਨ।

SHARE ARTICLE
Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement