ਬੀਤੇ ਹਫਤੇ ਪਾਪੂਆ ਨਿਊ ਗਿਨੀ 'ਚ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 67 ਪਹੁੰਚੀ
Published : Mar 5, 2018, 11:27 am IST
Updated : Mar 5, 2018, 5:57 am IST
SHARE ARTICLE

ਸਿਡਨੀ : ਰੈੱਡ ਕ੍ਰਾਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਪਾਪੂਆ ਨਿਊ ਗਿਨੀ ਦੇ ਦੂਰ-ਦੁਰਾਡੇ ਇਲਾਕੇ ਵਿਚ ਬੀਤੇ ਹਫਤੇ ਆਏ ਭੂਚਾਲ ਵਿਚ ਹੁਣ ਤੱਕ ਘੱਟ ਤੋਂ ਘੱਟ 67 ਲੋਕ ਮਾਰੇ ਗਏ ਹਨ। ਜਦਕਿ ਬਚੇ ਹੋਏ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਕੋਲ ਭੋਜਨ-ਪਾਣੀ ਉਪਲਬਧ ਨਹੀਂ ਹੈ। ਦੇਸ਼ ਵਿਚ 26 ਫਰਵਰੀ ਨੂੰ ਆਏ 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ ਸੜਕਾਂ 'ਤੇ ਆਵਾਜਾਈ ਠੱਪ ਹੋ ਗਈ ਹੈ। 



ਉੱਧਰ ਬਿਜਲੀ ਸਪਲਾਈ ਵੀ ਠੱਪ ਹੋਣ ਕਾਰਨ ਬਚਾਅ ਕਰਮਚਾਰੀ ਮਦਦ ਲਈ ਮੌਕੇ 'ਤੇ ਪਹੁੰਚ ਨਹੀਂ ਪਾ ਰਹੇ, ਜਿਸ ਕਾਰਨ ਰਾਹਤ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਹੈ। ਖੇਤਰ ਵਿਚ ਉਸ ਦਿਨ ਤੋਂ ਲਗਾਤਾਰ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਸੋਮਵਾਰ ਸਵੇਰੇ ਵੀ 6.0 ਦੀ ਤੀਬਰਤਾ ਦਾ ਝਟਕਾ ਮਹਿਸੂਸ ਕੀਤਾ ਗਿਆ। ਸਰਕਾਰ ਵੱਲੋਂ ਮ੍ਰਿਤਕਾਂ ਦੀ ਕੋਈ ਅਧਿਕਾਰਿਕ ਗਿਣਤੀ ਜਾਰੀ ਨਹੀਂ ਕੀਤੀ ਗਈ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement