ਚੀਨ 'ਚ ਵਿਆਹ ਲਈ ਦੂਜੇ ਏਸ਼ੀਆਈ ਦੇਸ਼ਾਂ ਤੋਂ ਅਗਵਾ ਕੀਤੀਆਂ ਜਾ ਰਹੀਆਂ ਹਨ ਕੁੜੀਆਂ
Published : Feb 27, 2018, 4:09 pm IST
Updated : Feb 27, 2018, 10:39 am IST
SHARE ARTICLE

ਨਵੀਂ ਦਿੱਲੀ: ਆਏ ਦਿਨ ਭਾਰਤ ਦੇ ਪੂਰਬੀ ਰਾਜਾਂ ਖਾਸ ਕਰਕੇ ਬਿਹਾਰ ਤੋਂ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ ਕਿ ਕਿਸੇ ਵਿਆਹ 'ਚ ਬਰਾਤੀ ਦੇ ਪਹਿਰਾਵੇ 'ਚ ਗਏ ਕਿਸੇ ਮੁੰਡੇ ਦਾ ਅਗਵਾ ਹੋ ਗਿਆ ਅਤੇ ਪਿੰਡ ਵਾਲਿਆਂ ਨੇ ਜ਼ਬਰਨ ਉਸਦਾ ਵਿਆਹ ਪਿੰਡ ਦੀ ਕਿਸੇ ਕੁੜੀ ਨਾਲ ਕਰਾ ਦਿੱਤਾ। ਅਜਿਹੇ ਮਾਮਲੇ 'ਚ ਪੂਰਾ ਪਿੰਡ ਇਕ ਹੋ ਜਾਂਦਾ ਹੈ ਅਤੇ ਲੋਕ ਆਪਣੀ ਆਪਸੀ ਕੜਵਾਹਟ ਨੂੰ ਭੁੱਲ ਕੇ ਪੂਰੀ ਕੋਸ਼ਿਸ਼ ਕਰਦੇ ਹਨ ਕਿ ਕੋਈ ਕੁੜੀ ਜਿਸਦਾ ਵਿਆਹ ਨਹੀਂ ਹੋ ਰਿਹਾ ਹੈ, ਉਸਦਾ ਵਿਆਹ ਬਰਾਤ 'ਚ ਆਏ ਹੋਏ ਕਿਸੇ ਮੁੰਡੇ ਨਾਲ ਕਰਵਾ ਦਿੱਤਾ ਜਾਵੇ।ਇਸ ਦੌਰਾਨ ਮੁੰਡਾ ਭਾਵੇਂ ਲੱਖ ਵਿਰੋਧ ਕਰਦਾ ਹੈ, ਪਰ ਉਸਦੀ ਇਕ ਨਹੀਂ ਚਲਦੀ ਅਤੇ ਉਸਦੇ ਨਾਲ ਮਾਰਕੁੱਟ ਵੀ ਹੁੰਦੀ ਹੈ। 



ਅੰਤ 'ਚ ਵਿਆਹ ਹੋ ਜਾਂਦਾ ਹੈ। ਇਸ ਪ੍ਰਥਾ ਦਾ ਮੁੱਖ ਕਾਰਨ ਇਹ ਹੈ ਕਿ ਭਾਰਤ  ਦੇ ਪੂਰਵੀ ਰਾਜਾਂ ਖਾਸ ਕਰ ਕੇ ਬਿਹਾਰ 'ਚ ਵਿਆਹ ਲਾਇਕ ਮੁੰਡਿਆਂ ਦਾ ਘੋਰ ਅਣਹੋਂਦ ਹੈ। ਚੀਨ 'ਚ ਠੀਕ ਇਸਦੇ ਉਲਟ ਗੱਲਾਂ ਹਨ। ਉੱਥੇ ਵਿਆਹ ਲਾਇਕ ਲੜਕੀਆਂ ਦੀ ਕਾਫ਼ੀ ਘਾਟ ਹੈ। ‘ਚੀਨੀ ਅਕੈਡਮੀ ਆਫ ਸੋਸ਼ਲ ਸਾਇੰਸਜ਼’ ਦਾ ਅਨੁਮਾਨ ਹੈ ਕਿ 2020 ਤੱਕ ਚੀਨ 'ਚ ਚਾਰ ਕਰੋੜ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਆਪਣੇ ਦੇਸ਼ 'ਚ ਵਿਆਹ ਕਰਨ ਲਈ ਲੜਕੀਆਂ ਨਹੀਂ ਮਿਲਣਗੀਆਂ। ਉੱਥੇ ਲਿੰਗ ਅਨੁਪਾਤ 'ਚ ਭਾਰੀ ਅਸਮਾਨਤਾ ਹੈ। ਵਿਆਹ ਲਾਇਕ ਲੜਕੀਆਂ ਦੀ ਅਣਹੋਂਦ 'ਚ ਜੋ ਹਾਲਾਤ ਪੈਦਾ ਹੋਏ ਹਨ। 



ਉਨ੍ਹਾਂ ਦਾ ਭਰਪੂਰ ਮੁਨਾਫ਼ਾ ਚੀਨ ਦੇ ਕੁੱਝ ਦਲਾਲ ਚੁੱਕ ਰਹੇ ਹਨ, ਜਿਨ੍ਹਾਂ ਨੂੰ ‘ਮਨੁੱਖ ਤਸਕਰ’ ਕਹਿੰਦੇ ਹਨ। ਪੂਰਬੀ ਅਤੇ ਦੱਖਣ - ਪੂਰਵ ਏਸ਼ੀਆ 'ਚ ਮੁੰਡੇ ਅਤੇ ਕੁੜੀਆਂ ਦਾ ਇੱਕ - ਦੂਜੇ ਨਾਲ ਮਿਲਣਾ ਆਮ ਗੱਲ ਹੈ। ਇਹ ਲੋਕ ਅਕਸਰ ਦੋਸਤ ਬਣ ਕੇ ਪਬ 'ਚ ਹੋ ਜਾਂਦੇ ਹਨ। ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਚੀਨ  ਦੇ ਨੇੜਲੇ ਦੇਸ਼ਾਂ ਤੋਂ ਕੁੜੀਆਂ ਨੂੰ ਨਸ਼ੀਲੀ ਦਵਾਈ ਦੇ ਕੇ ਉਨ੍ਹਾਂ ਦਾ ਅਗਵਾ ਕਰ ਚੀਨ ਦੇ ਸਰਹੱਦੀ ਸੂਬਿਆਂ ਵਿਚ ਲਿਆਂਦਾ ਗਿਆ ਹੈ। ਜਦੋਂ ਇਹਨਾਂ ਲੜਕੀਆਂ ਨੂੰ ਹੋਸ਼ ਆਉਂਦਾ ਹੈ ਤਾਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਤਾਂ ਆਪਣੇ ਦੇਸ਼ ਤੋਂ ਬਾਹਰ ਨਿਕਲ ਗਈਆਂ ਹਨ ਅਤੇ ਹੁਣ ਚੀਨ 'ਚ ਆ ਗਈਆਂ ਹਨ। 



ਹੁਣ ਉਨ੍ਹਾਂ ਦੇ ਕੋਲ ਇਕ ਹੀ ਰਸਤਾ ਬਚ ਜਾਂਦਾ ਹੈ ਕਿ ਉਹ ਚੀਨ 'ਚ ਕਿਸੇ ਵਿਅਕਤੀ ਨਾਲ ਵਿਆਹ ਕਰ ਆਪਣਾ ਘਰ ਵਸਾ ਲੈਣ। ਬਹੁਤ ਸਾਰੀਆਂ ਕੁੜੀਆਂ ਮਹੀਨਿਆਂ ਤਕ ਇਸਦਾ ਵਿਰੋਧ ਕਰਦੀਆਂ ਹਨ ਅਤੇ ਘਰਾਂ 'ਚ ਕੈਦ ਰਹਿੰਦੀਆਂ ਹਨ। ਚੀਨ ਦੇ ਨੇੜਲੇ ਦੇਸ਼ ਵਿਅਤਨਾਮ, ਲਾਓਸ, ਕੰਬੋਡੀਆ, ਮਿਆਂਮਾਰ, ਮੰਗੋਲਿਆ ਅਤੇ ਉੱਤਰੀ ਕੋਰੀਆ ਤੋਂ ਇਹ ਮਨੁੱਖ ਤਸਕਰ ਇਸ ਕੁੜੀਆਂ ਨੂੰ ਨਸ਼ੀਲੀ ਦਵਾਈ ਪਿਲਾ ਕੇ ਚੀਨ ਦੇ ਸਰਹੱਦੀ ਸੂਬਿਆਂ 'ਚ ਲਿਆਉਂਦੇ ਹਨ ਅਤੇ ਉਨ੍ਹਾਂ ਨੂੰ ਜ਼ਬਰਨ ਅਜਿਹੇ ਲੋਕਾਂ ਨਾਲ ਵਿਆਹ ਕਰਨ ਲਈ ਮਜਬੂਰ ਕਰਦੇ ਹਨ, ਜਿਨ੍ਹਾਂ ਦਾ ਵਿਆਹ ਚੀਨ 'ਚ ਨਹੀਂ ਹੋ ਪਾ ਰਿਹਾ ਹੈ। 



ਜ਼ਿਆਦਾਤਰ ਵਿਆਹ ਲਾਇਕ ਕੁੜੀਆਂ ਦਾ ਅਗਵਾ ਵਿਅਤਨਾਮ ਤੋਂ ਕੀਤਾ ਜਾਂਦਾ ਹੈ। ਕੋਈ ਲਾਲਚ ਦੇ ਕੇ ਕਿਸੇ ਵਿਆਹ ਲਾਇਕ ਕੁੜੀ ਨੂੰ ਵਿਅਤਨਾਮ ਤੋਂ ਚੀਨ ਲੈ ਜਾਇਆ ਜਾਂਦਾ ਹੈ ਤਾਂ ਉਸਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਚੀਨ ਦੀ ਪੁਲਿਸ ਉਸਦੇ ਨਾਲ ਮਹੀਨਿਆਂ ਤੱਕ ਕੁੱਟ ਮਾਰ ਕਰੇਗੀ ਅਤੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਵਿਅਤਨਾਮ ਨਹੀਂ ਪਰਤ ਪਾਏਗੀ। ਇੰਨਾਂ ਹੀ ਨਹੀਂ ਵਿਅਤਨਾਮ ਦਾ ਸਮਾਜ ਵੀ ਅਜਿਹਾ ਹੈ ਜੋ ਘਰ ਤੋਂ ਗਾਇਬ ਹੋਈਆਂ ਲੜਕੀਆਂ ਨੂੰ ਜਲਦੀ ਸਵੀਕਾਰ ਨਹੀਂ ਕਰਦਾ। ਇਸ ਲਈ ਲੜਕੀਆਂ ਮਜ਼ਬੂਰੀ ਵੱਸ ਚੀਨੀ ਲੋਕਾਂ ਨਾਲ ਵਿਆਹ ਕਰ ਲੈਂਦੀਆਂ ਹਨ ਜੋ ਉਨ੍ਹਾਂ ਤੋਂ ਉਮਰ ਵਿੱਚ ਬਹੁਤ ਵੱਡੇ ਹੁੰਦੇ ਹਨ ਜਾਂ ਵਿਕਲਾਂਗ ਹੁੰਦੇ ਹੈ।



ਹੋਰ ਏਸ਼ੀਆਈ ਦੇਸ਼ਾਂ ਦੀ ਤਰ੍ਹਾਂ ਚੀਨ 'ਚ ਵੀ ਪੁਲਿਸ ਬਹੁਤ ਭ੍ਰਿਸ਼ਟ ਹੈ ਅਤੇ ਇਸ ਤਰ੍ਹਾਂ ਕੁੜੀਆਂ ਦੇ ਅਗਵਾ 'ਚ ਚੀਨ ਦੀ ਪੁਲਿਸ ਦਾ ਵੀ ਪੂਰਾ ਯੋਗਦਾਨ ਰਹਿੰਦਾ ਹੈ। ਮਨੁੱਖੀ ਅਧਿਕਾਰ ਅਤੇ ਦੂਜੀ ਸੰਸਥਾਵਾਂ ਨੇ ਕਈ ਵਾਰ ਚੀਨ ਦੀ ਸਰਕਾਰ ਨੂੰ ਕਿਹਾ ਹੈ ਕਿ ਉਹ ਇਸ ਤਰ੍ਹਾਂ ਵਿਆਹ ਲਈ ਕੁੜੀਆਂ ਦਾ ਗੁਆਂਢੀ ਦੇਸ਼ਾਂ ਤੋਂ ਅਗਵਾ ਨਾ ਕਰਾਓ, ਪਰ ਵਾਰ - ਵਾਰ ਚੀਨ ਦੀ ਸਰਕਾਰ ਝੂਠ ਬੋਲੀ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਉਸਨੇ ਆਪਣੇ ਦੇਸ਼ 'ਚ ਇਸ ਕੰਮ-ਕਾਜ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ ਜਦੋਂ ਕਿ ਇਹ ਸੱਚ ਤੋਂ ਕੋਹਾਂ ਦੂਰ ਹੈ।

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement