
ਸਿਡਨੀ: ਭਾਰਤ ਦਾ ਗੁਆਂਢੀ ਦੇਸ਼ ਚੀਨ ਲਗਾਤਾਰ ਭਾਰਤ ਦੀ ਘੇਰਾਬੰਦੀ ਵਿਚ ਲੱਗਿਆ ਹੋਇਆ ਹੈ। ਇਸ ਘੇਰਾਬੰਦੀ ਦਾ ਤੋੜ ਨਿਕਲਣ ਦੀ ਤਿਆਰੀ ਵਿਚ ਭਾਰਤ ਵੀ ਪੂਰੀ ਤਰ੍ਹਾਂ ਜੁੱਟ ਗਿਆ ਹੈ। ਇਸ ਕਾਰਨ ਚੀਨ ਦੇ ਬੈਲਟ ਐਂਡ ਰੋਡ ਪ੍ਰੋਜੈਕਟ ਨੂੰ ਟੱਕਰ ਦੇਣ ਲਈ ਆਸਟ੍ਰੇਲੀਆ, ਅਮਰੀਕਾ, ਜਾਪਾਨ ਅਤੇ ਭਾਰਤ ਨੇ ਮਿਲਕੇ ਇਕ ਸੰਯੁਕਤ ਪਲਾਨ ਬਣਾਇਆ ਹੈ। ਇਹ ਸਾਰੇ ਦੇਸ਼ ਮਿਲਕੇ ਸੰਯੁਕਤ ਖੇਤਰੀ ਬੁਨਿਆਦੀ ਢਾਂਚਾ ਯੋਜਨਾ ਦੀ ਤਿਆਰੀ ਕਰ ਰਹੇ ਹਨ।
ਜਾਣਕਾਰੀ ਮੁਤਾਬਕ, ਭਾਰਤ ਨੇ ਇਹ ਤਿਆਰੀ ਬੀਜਿੰਗ ਦੇ ਵੱਧਦੇ ਦਬਦਬੇ ਨੂੰ ਘੱਟ ਕਰਨ ਲਈ ਕੀਤੀ ਹੈ। ਹਾਲਾਂਕਿ ਇਕ ਅਧਿਕਾਰੀ ਨੇ ਕਿਹਾ ਕਿ ਇਹ ਪਲਾਨ ਹੁਣ ਨਵਾਂ ਹੈ ਅਤੇ ਇੰਨਾ ਨਿਪੁੰਨ ਨਹੀਂ ਹੈ ਕਿ ਇਸ ਆਸਟ੍ਰੇਲੀਅਨ ਪ੍ਰਧਾਨਮੰਤਰੀ ਮੈਲਕਮ ਟਰਨਬੁਲ ਦੇ ਇਸ ਹਫਤੇ ਦੀ ਅਮਰੀਕਾ ਯਾਤਰਾ ਦੇ ਦੌਰਾਨ ਅਨਾਉਂਸ ਕੀਤਾ ਜਾ ਸਕੇ। ਹਾਲਾਂਕਿ ਇਸ ਅਧਿਕਾਰੀ ਨੇ ਮੰਨਿਆ ਕਿ ਮੈਲਕਮ ਟਰਨਬੁਲ ਇਸ ਪ੍ਰੋਜੈਕਟ ਨੂੰ ਲੈ ਕੇ ਆਪਣੀ ਯੂਐਸ ਦੀ ਯਾਤਰਾ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਚਰਚਾ ਕਰਨ ਵਾਲੇ ਸਨ।
ਇਸ ਅਧਿਕਾਰੀ ਨੇ ਕਿਹਾ ਕਿ ਇਹ ਪਲਾਨ ਚੀਨ ਦੇ ਵਨ ਬੈਲਟ ਵਨ ਰੋਡ ਪ੍ਰੋਜੈਕਟ ਨੂੰ ਟੱਕਰ ਦੇਣ ਲਈ ਨਹੀਂ ਹੈ, ਸਗੋਂ ਉਸਦੇ ਲਈ ਇਕ ਵਿਕਲਪ ਹੈ। ਉਥੇ ਹੀ ਜਾਪਾਨ ਦੇ ਚੀਫ ਕੈਬੀਨਟ ਸੈਕਰੇਟਰੀ ਯੋਸ਼ਿੰਦੇ ਸੁਗਾ ਨੇ ਇਨ੍ਹਾਂ ਸਾਰੇ ਦੇਸ਼ਾਂ ਦੇ ਸਹਿਯੋਗ ਵਾਲੀ ਇਸ ਪ੍ਰਯੋਜਨਾ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਕਿਹਾ ਕਿ ਜਾਪਾਨ, ਭਾਰਤ, ਯੂਐਸ ਅਤੇ ਆਸਟ੍ਰੇਲੀਆ ਨੇ ਹਮੇਸ਼ਾ ਹੀ ਉਨ੍ਹਾਂ ਮੁੱਦਿਆਂ ਉਤੇ ਚਰਚਾ ਕੀਤੀ ਹੈ, ਜੋ ਉਨ੍ਹਾਂ ਦੇ ਹਿੱਤ ਵਿਚ ਹਨ।
ਜਾਪਾਨ ਚੀਨ ਦੇ ਵਨ ਬੈਲਟ ਵਨ ਰੋਡ ਪ੍ਰੋਜੈਕਟ ਨੂੰ ਟੱਕਰ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਹ ਆਪਣੀ ਫਰੀ ਐਂਡ ਓਪਨ ਇੰਡੋ ਪੈਸਿਫਿਕ ਪ੍ਰੋਜੈਕਟ ਨੂੰ ਪ੍ਰਮੋਟ ਕਰਨ ਲਈ ਆਪਣੀ ਆਧਿਕਾਰਿਕ ਵਿਕਾਸ ਸਹਾਇਤਾ ਦਾ ਇਸਤੇਮਾਲ ਕਰ ਸਕਦਾ ਹੈ। ਜਾਪਾਨ ਦੇ ਇਸ ਕਦਮ ਦੇ ਜਰੀਏ ਚੀਨ ਦੀ ਵਨ ਬੈਲਟ ਵਨ ਰੋਡ ਪ੍ਰੋਜੈਕਟ ਨੂੰ ਕੜੀ ਟੱਕਰ ਮਿਲ ਸਕਦੀ ਹੈ। ਦੱਸ ਦਈਏ ਕਿ ਚੀਨ ਦਾ ਬੈਲਟ ਐਂਡ ਰੋਡ ਪ੍ਰੋਜੈਕਟ ਏਸ਼ੀਆ, ਅਫਰੀਕਾ, ਮੱਧ ਪੂਰਵ ਅਤੇ ਯੂਰਪ ਤੱਕ ਦੇ ਨਾਲ ਕਨੈਕਸ਼ਨ ਜੋੜਨ ਦੀ ਤਿਆਰੀ ਹੈ।
ਇਸਦੇ ਜਰੀਏ ਉਹ ਭਾਰਤ ਨੂੰ ਵੀ ਘੇਰਨ ਦੀ ਫਿਰਾਕ ਵਿਚ ਹੈ। ਵਨ ਬੈਲਟ ਵਨ ਰੋਡ ਪ੍ਰੋਜੈਕਟ ਦੇ ਜਰੀਏ 60 ਦੇਸ਼ਾਂ ਤੋਂ ਵੀ ਜ਼ਿਆਦਾ ਦੇਸ਼ਾਂ ਦੇ ਨਾਲ ਚੀਨ ਦੇ ਵਪਾਰਕ ਸੰਬੰਧ ਬਣਨਗੇ। ਇਸ ਪ੍ਰੋਜੈਕਟ ਦੇ ਜਰੀਏ ਚੀਨ ਏਸ਼ੀਆਈ ਦੇਸ਼ਾਂ ਦੇ ਨਾਲ ਆਪਣਾ ਸੰਪਰਕ ਵਧਾਉਣਾ ਅਤੇ ਮਜਬੂਤ ਕਰਨਾ ਚਾਹੁੰਦਾ ਹੈ।