ਦੇਸ਼ ਉਪਰੋਂ ਮੋਦੀ ਦਾ ਜਹਾਜ਼ ਲੰਘਣ 'ਤੇ ਪਾਕਿ ਨੇ ਭਾਰਤ ਸਰਕਾਰ ਨੂੰ ਭੇਜਿਆ 2.86 ਲੱਖ ਦਾ ਬਿਲ
Published : Feb 19, 2018, 11:07 am IST
Updated : Feb 19, 2018, 5:37 am IST
SHARE ARTICLE

ਨਵੀਂ ਦਿੱਲੀ: ਗੁਆਂਢੀ ਮੁਲਕ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਸਤੇਮਾਲ ਕੀਤੇ ਗਏ ਭਾਰਤੀ ਹਵਾਈ ਫੌਜ ਦੇ ਜਹਾਜ਼ ਦੇ ‘ਰੂਟ ਨੈਵਿਗੇਸ਼ਨ’ ਫੀਸ ਦੇ ਰੂਪ ਵਿਚ ਭਾਰਤ ਨੂੰ 2.86 ਲੱਖ ਰੁਪਏ ਦਾ ਬਿਲ ਸੌਂਪਿਆ ਹੈ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰਟੀਆਈ) ਕਾਨੂੰਨ ਦੇ ਤਹਿਤ ਦਾਇਰ ਕੀਤੀ ਗਈ ਅਰਜ਼ੀ ਦੇ ਜਵਾਬ ਵਿਚ ਮਿਲੀ ਹੈ। ਇਹ ਫੀਸ ਪ੍ਰਧਾਨ ਮੰਤਰੀ ਦੇ ਜਹਾਜ਼ ਦੇ ਲਾਹੌਰ ਵਿਚ ਠਹਿਰਾਅ ਅਤੇ ਰੂਸ, ਅਫਗਾਨਿਸਤਾਨ, ਈਰਾਨ ਅਤੇ ਕਤਰ ਯਾਤਰਾਵਾਂ ਦੇ ਸੰਬੰਧ ਵਿਚ ਭਾਰਤ ਨੂੰ ਭੇਜਿਆ ਗਿਆ ਹੈ।

ਇਸ ਸੰਬੰਧ ਵਿਚ ਜਾਣਕਾਰੀ ਕਰਮਚਾਰੀ ਅਤੇ ਸੇਵਾਮੁਕਤ ਕਮੋਡੋਰ ਲੋਕੇਸ਼ ਬੱਤਰਾ ਨੇ ਆਰਟੀਆਈ ਅਰਜ਼ੀ ਦਾਇਰ ਕਰ ਕੇ ਮੰਗੀ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਜੂਨ 2016 ਤੱਕ ਭਾਰਤੀ ਹਵਾਈ ਫੌਜ ਦੇ ਜਹਾਜ਼ ਦਾ ਇਸਤੇਮਾਲ ਪ੍ਰਧਾਨ ਮੰਤਰੀ ਦੀ 11 ਦੇਸ਼ਾਂ ਨੇਪਾਲ, ਭੂਟਾਨ, ਬੰਗਲਾਦੇਸ਼, ਅਫਗਾਨਿਸਤਾਨ, ਕਤਰ, ਆਸਟ੍ਰੇਲੀਆ, ਪਾਕਿਸਤਾਨ, ਰੂਸ, ਈਰਾਨ, ਫਿਜੀ ਅਤੇ ਸਿੰਗਾਪੁਰ ਯਾਤਰਾਵਾਂ ਲਈ ਕੀਤਾ ਗਿਆ।



ਬੱਤਰਾ ਨੇ ਪਿਛਲੇ ਸਾਲ ਅਗਸਤ ਤੋਂ ਲੈ ਕੇ 30 ਜਨਵਰੀ 2018 ਤੱਕ ਮਿਲੇ ਆਰਟੀਆਈ ਜਵਾਬਾਂ ਦੀ ਕਾਪੀ ਨਿਊਜ਼ ਏਜੰਸੀਆਂ ਨੂੰ ਦਿੱਤੀ। ਇਸ ਤਰ੍ਹਾਂ ਦੀ ਇਕ ਯਾਤਰਾ ਦੇ ਦੌਰਾਨ 25 ਦਸੰਬਰ 2015 ਨੂੰ ਮੋਦੀ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਸੱਦੇ 'ਤੇ ਕੁਝ ਸਮੇਂ ਲਈ ਲਾਹੌਰ ਵਿਚ ਰੁਕੇ ਸਨ। ਇਹ ਪੜਾਅ ਤਦ ਹੋਇਆ ਜਦੋਂ ਮੋਦੀ ਰੂਸ ਅਤੇ ਅਫਗਾਨਿਸਤਾਨ ਤੋਂ ਪਰਤ ਰਹੇ ਸਨ। ਇਸਦੇ ਲਈ ‘ਰੂਟ ਨੈਵਿਗੇਸ਼ਨ ਚਾਰਜ ਦੇ ਰੂਪ ਵਿਚ 1.49 ਲੱਖ ਰੁਪਏ ਦਾ ਬਿਲ ਜਾਰੀ ਕੀਤਾ ਗਿਆ।



ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਆਰਟੀਆਈ ਕਾਨੂੰਨ ਦੇ ਤਹਿਤ ਮਿਲੇ ਰਿਕਾਰਡ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸਦੇ ਇਲਾਵਾ ਪਾਕਿਸਤਾਨੀ ਅਧਿਕਾਰੀਆਂ ਨੇ 77, 215 ਰੁਪਏ ਦਾ ‘ਰੂਟ ਨੈਵਿਗੇਸ਼ਨ ਫੀਸ ਤੱਦ ਲਗਾਈ ਜਦੋਂ ਮੋਦੀ ਨੇ 22 - 23 ਮਈ 2016 ਨੂੰ ਈਰਾਨ ਦੀ ਯਾਤਰਾ ਲਈ ਭਾਰਤੀ ਹਵਾਈ ਫੌਜ ਦੇ ਜਹਾਜ਼ ਦਾ ਇਸਤੇਮਾਲ ਕੀਤਾ। ਇਸਦੇ ਨਾਲ ਹੀ ਜਦੋਂ ਉਨ੍ਹਾਂ ਨੇ 4 - 6 ਜੂਨ 2016 ਨੂੰ ਕਤਰ ਦੀ ਯਾਤਰਾ ਕੀਤੀ ਤਾਂ 59, 215 ਰੁਪਏ ਦਾ ਬਿਲ ‘ਨੈਵਿਗੇਸ਼ਨ ਫੀਸ ਦੇ ਰੂਪ ਵਿਚ ਜਾਰੀ ਕੀਤਾ ਗਿਆ। ਇਨ੍ਹਾਂ ਦੋਨਾਂ ਹੀ ਯਾਤਰਾਵਾਂ ਲਈ ਮੋਦੀ ਦਾ ਜਹਾਜ਼ ਪਾਕਿਸਤਾਨ ਦੇ ਉਤੋਂ ਲੰਘਿਆ। 



ਡਾਟਾ ਦੇ ਅਨੁਸਾਰ 2014 ਤੋਂ 2016 ਦੇ ਵਿੱਚ ਮੋਦੀ ਦੀਆਂ ਯਾਤਰਾਵਾਂ ਲਈ ਭਾਰਤੀ ਹਵਾਈ ਫੌਜ ਦੇ ਜਹਾਜ਼ ਦੇ ਇਸਤੇਮਾਲ ਉਤੇ ਕਰੀਬ ਦੋ ਕਰੋੜ ਰੁਪਏ ਖਰਚ ਹੋਏ। ਰਿਕਾਰਡ ਭਾਰਤ ਦੇ ਵੱਖਰੇ ਮਿਸ਼ਨਾਂ ਤੋਂ ਹਾਸਲ ਜਵਾਬ ਦਾ ਹਿੱਸਾ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement