
ਬੀਜਿੰਗ : ਅੱਜਕੱਲ੍ਹ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ,ਜੋ ਇੰਟਰਨੈੱਟ ਦੀ ਵਰਤੋਂ ਨਾ ਕਰਦਾ ਹੋਵੇ। ਇੰਟਰਨੈੱਟ ‘ਤੇ ਅੱਜ ਦੇ ਜ਼ਮਾਨੇ ਵਿਚ ਕਾਫ਼ੀ ਕੁਝ ਹੋ ਰਿਹਾ ਹੈ। ਕਈ ਥਾਵਾਂ ‘ਤੇ ਇੰਟਰਨੈੱਟ ਦੰਗੇ ਫਸਾਦਾਂ ਦਾ ਕਾਰਨ ਵੀ ਬਣ ਚੁੱਕਿਆ ਹੈ, ਜਿਸ ਕਰਕੇ ਸਰਕਾਰ ਅਜਿਹੇ ਮੌਕਿਆਂ ‘ਤੇ ਅਕਸਰ ਇੰਟਰਨੈੱਟ ‘ਤੇ ਪਾਬੰਦੀ ਲਗਾ ਦਿੰਦੀ ਹੈ।
ਹੁਣ ਅਜਿਹਾ ਹੀ ਕੁਝ ਚੀਨ ਦੀ ਸਰਕਾਰ ਵੀ ਕਰਨ ਜਾ ਰਹੀ ਹੈ। ਹੁਣ ਚੀਨ ਨੇ ਇੰਟਰਨੈੱਟ ‘ਤੇ ਅਜਿਹੀ ਪਾਬੰਦੀ ਤੋਂ ਅਜਿਹਾ ਲੱਗਦਾ ਹੈ ਕਿ ਜਿਵੇਂ ਲੋਕਾਂ ਦੀ ਆਜ਼ਾਦੀ ਦਾ ਕੋਈ ਮਹੱਤਵ ਹੀ ਨਹੀਂ ਰਹਿ ਗਿਆ। ਹੁਣ ਚੀਨ ਦੇ ਲੋਕ ਇੰਟਰਨੈੱਟ ‘ਤੇ ਉਨ੍ਹਾਂ 68 ਸ਼ਬਦਾਂ ਨੂੰ ਸਰਚ ਨਹੀਂ ਕਰ ਸਕਦੇ। ਜੋ ਨਵੇਂ ਇੰਟਰਨੈੱਟ ਸੈਂਸਰਸ਼ਿਪ ਨਿਯਮਾਂ ਦਾ ਉਲੰਘਣ ਕਰਦੇ ਹਨ। ਚੀਨ ਦੀ ਸਰਕਾਰ ਨੇ ਇੰਟਰਨੈੱਟ ‘ਤੇ ਸਖਤੀ ਕਰ ਦਿੱਤੀ ਹੈ।
ਸਰਕਾਰ ਨੇ ਇੰਟਰਨੈੱਟ ‘ਤੇ ਜ਼ੋਰਦਾਰ ਢੰਗ ਨਾਲ ਪਾਬੰਦੀ ਲਾ ਦਿੱਤੀ ਹੈ। ਇਸ ਨਵੇਂ ਇੰਟਰਨੈੱਟ ਨਿਯਮ ਮੁਤਾਬਿਕ ਚੀਨ ਦੇ ਲੋਕ ਇੰਟਰਨੈੱਟ ‘ਤੇ ਅਜਿਹੇ ਕਿਸੇ ਵੀ ਪ੍ਰਕਾਰ ਦੀ ਸਮੱਗਰੀ ਨੂੰ ਪੋਸਟ ਨਹੀਂ ਕਰ ਸਕਦੇ। ਜੋ ਕਿ ਜ਼ਿਆਦਾ ਸ਼ਰਾਬ ਪੀਣ, ਜੂਆ ਖੇਡਣ ਵਰਗੇ ਦ੍ਰਿਸ਼ਾਂ ਨੂੰ ਦਿਖਾਉਂਦੇ ਹਨ। ਚੀਨ ‘ਚ ਆਲੋਚਕ ਆਪਣੀ ਸਰਕਾਰ ਨੂੰ ਇੰਟਰਨੈੱਟ ‘ਤੇ ਅਜਿਹੀ ਪਾਬੰਦੀ ਨੂੰ ਲੈ ਕੇ ਇਸ ਹਰਕਤ ਨੂੰ ਤਾਨਾਸ਼ਾਹੀ ਕਰਾਰ ਦੇ ਰਹੇ ਹਨ।
ਚੀਨ ਵਿਚ ਔਰਤਾਂ ਵਿਚਾਲੇ ਲੋਕਪ੍ਰਿਅ ਆਨਲਾਈਨ ਲੇਖਿਕਾ ਸੋਗ ਜੇਈ ਦਾ ਮੰਨਣਾ ਹੈ ਇਸ ਨਵੇਂ ਨਿਯਮ ‘ਚ ਚੀਨ ਦੀ ਜਨਤਾ ਆਪਣੇ ਇੰਟਰਨੈੱਟ ‘ਤੇ ਵੇਸਵਾਪੁਣੇ, ਬਲਾਤਕਾਰ ਨਾਲ ਜੁੜੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਨੂੰ ਵੀ ਪਬਲਿਸ਼ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਚੀਨ ‘ਚ ਇੰਟਰਨੈੱਟ ‘ਤੇ ਸਮਲਿੰਗੀ ਸੰਬੰਧਾਂ ਨੂੰ ਦਿਖਾਉਣ ਵਾਲੇ ਵੀਡੀਓ ਬਲਾਕ ਕਰ ਦਿੱਤੇ ਗਏ ਹਨ।
ਇਸ ਨਵੇਂ ਨਿਯਮ ਤੋਂ ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਨੌਜਵਾਨਾਂ ਨੂੰ ਹੋ ਰਹੀ ਹੈ, ਜੋ ਇੰਟਰਨੈੱਟ ਦੇ ਜ਼ਰੀਏ ਪੈਸਾ ਕਮਾਉਣ ਦੀ ਇੱਛਾ ਰੱਖਦੇ ਹਨ ਕਿ ਜੇਕਰ ਉਨ੍ਹਾਂ ਨੇ ਕੁਝ ਲਿਖਣਾ ਹੈ ਤਾਂ ਨਿਯਮਾਂ ਨੂੰ ਮੰਨਣਾ ਹੋਵੇਗਾ। ਜੇਈ ਰੋਮਾਂਸ ਵਾਲੇ ਨਾਵਲ ਲਿਖਦੀ ਹੈ। ਇਸ ਨਵੇਂ ਨਿਯਮ ਮੁਤਾਬਕ ਜੇਈ ਸੈਕਸ ਅਤੇ ਸੈਕਸ ਨਾਲ ਸੰਬੰਧਤ ਕਿਸੇ ਵੀ ਪ੍ਰਕਾਰ ਦੇ ਸ਼ਬਦਾਂ ਨੂੰ ਆਪਣੇ ਕਨਟੈਂਟ ‘ਚ ਇਸਤੇਮਾਲ ਨਹੀਂ ਕਰ ਸਕਦੀ। ਇਸ ਨਵੇਂ ਨਿਯਮਾਂ ਤੋਂ ਜੇਈ ਬਹੁਤ ਚਿੰਤਤ ਹਨ।